ਨਿਊਯਾਰਕ ਵਿਚ ਪਬਲਿਕ ਸਕੂਲਾਂ ਦੇ ਮੁਲਾਜ਼ਮਾਂ ਲਈ ਕੋਵਿਡ ਟੀਕਾਕਰਣ ਕੀਤਾ ਜਰੂਰੀ

ਨਿਊਯਾਰਕ ਵਿਚ ਪਬਲਿਕ ਸਕੂਲਾਂ ਦੇ ਮੁਲਾਜ਼ਮਾਂ ਲਈ ਕੋਵਿਡ ਟੀਕਾਕਰਣ ਕੀਤਾ ਜਰੂਰੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਨਿਊਯਾਰਕ ਸ਼ਹਿਰ ਦੇ ਮੇਅਰ ਬਿਲ ਡੇ ਬਲਾਸੀਓ ਨੇ ਐਲਾਨ ਕੀਤਾ ਹੈ ਕਿ ਪਬਲਿਕ ਸਕੂਲਾਂ ਦੇ ਸਾਰੇ ਸਟਾਫ ਲਈ ਕੋਵਿਡ-19 ਟੀਕਾਕਰਣ ਕਰਵਾਉਣਾ ਜਰੂਰੀ ਹੋਵੇਗਾ। ਯੂ ਐਸ ਫੂਡ ਐਂਡ ਡਰੱਗ ਪ੍ਰਸਾਸ਼ਨ ਦੁਆਰਾ ਫਾਇਜ਼ਰ/ ਬਾਇਓਨਟੈਕ ਕੋਵਿਡ-19 ਨੂੰ ਮੁਕੰਮਲ ਪ੍ਰਵਾਨਗੀ ਦੇਣ ਤੋਂ ਕੁਝ ਘੰਟੇ ਬਾਅਦ ਮੇਅਰ ਵੱਲੋਂ ਇਹ ਅਹਿਮ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮੇਅਰ ਨੇ ਆਦੇਸ਼ ਜਾਰੀ ਕੀਤਾ ਸੀ ਕਿ ਅਧਿਆਪਕਾਂ ਸਮੇਤ ਸਮੁੱਚੇ ਮਿਊਂਸਪਿਲ ਮੁਲਾਜ਼ਮਾਂ ਨੂੰ 13 ਸਤੰਬਰ ਤੱਕ ਵੈਕਸੀਨ ਲਵਾਉਣੀ ਜਰੂਰੀ ਹੋਵੇਗੀ ਜਾਂ ਹਫਤਾਵਾਰੀ ਟੈਸਟ ਕਰਵਾਉਣਾ ਪਵੇਗਾ।  ਹੁਣ ਨਵੇਂ ਐਲਾਨ ਵਿਚ ਮੇਅਰ ਨੇ ਕਿਹਾ ਹੈ ਕਿ 27 ਸਤੰਬਰ ਤੱਕ ਸਕੂਲ ਸਟਾਫ ਦੇ ਹਰ ਮੈਂਬਰ ਨੂੰ ਘੱਟੋ ਘੱਟ ਇਕ ਟੀਕਾ ਲਵਾਉਣ ਦਾ ਸਬੂਤ ਪੇਸ਼ ਕਰਨਾ ਪਵੇਗਾ।