ਅੱਤ ਸੁਰੱਖਿਆ ਵਾਲੀ ਪੈਂਟਾਗਨ ਇਮਰਾਤ ਦੇ ਬਾਹਰਵਾਰ ਸ਼ੱਕੀ ਹਮਲਾਵਰ ਵੱਲੋਂ ਕੀਤੇ ਘਾਤ ਲਾ ਕੇ ਹਮਲੇ ਵਿਚ ਪੁਲਿਸ ਅਫਸਰ ਦੀ ਮੌਤ

ਅੱਤ ਸੁਰੱਖਿਆ ਵਾਲੀ ਪੈਂਟਾਗਨ ਇਮਰਾਤ ਦੇ ਬਾਹਰਵਾਰ ਸ਼ੱਕੀ ਹਮਲਾਵਰ ਵੱਲੋਂ ਕੀਤੇ ਘਾਤ ਲਾ ਕੇ ਹਮਲੇ ਵਿਚ ਪੁਲਿਸ ਅਫਸਰ ਦੀ ਮੌਤ

* ਜਵਾਬੀ ਕਾਰਵਾਈ ਵਿਚ ਹਮਲਾਵਰ ਵੀ ਮਾਰਿਆ ਗਿਆ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਅੱਤ ਸੁਰੱਖਿਆ ਵਾਲੀ ਪੈਂਟਾਗਨ ਇਮਾਰਤ ਦੇ ਬਾਹਰ ਇਕ ਸ਼ੱਕੀ ਹਮਲਵਾਰ ਨੇ ਇਕ ਪੁਲਿਸ ਅਧਿਕਾਰੀ ਦੀ ਹੱਤਿਆ ਕਰ ਦਿੱਤੀ ਹੈ। ਇਹ ਘਟਨਾ ਅਮਰੀਕੀ ਫੌਜ ਦੇ ਹੈੱਡਕੁਆਰਟਰ ਪੈਂਟਾਗਨ ਦੀ ਇਮਾਰਤ ਦੇ ਪ੍ਰਵੇਸ਼ ਦਰਵਾਜੇ ਦੇ ਬਿਲਕੁੱਲ ਨੇੜੇ ਵਾਪਰੀ ਜਿਸ ਤੋਂ ਬਾਅਦ ਪੈਂਟਾਗਨ ਇਮਾਰਤ ਨੂੰ ਆਰਜੀ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਸੰਘੀ ਅਧੀਕਾਰੀਆਂ ਨੇ ਕਿਹਾ ਹੈ ਕਿ ਪੈਂਟਾਗਨ ਫੋਰਸ ਪ੍ਰੋਟੈਕਸ਼ਨ ਏਜੰਸੀ ਇਮਾਰਤ ਦੀ ਰਖਿਆ ਦੀ ਜਿੰਮੇਵਾਰੀ ਸੰਭਾਲ ਰਹੀ ਹੈ। ਬੀਤੇ ਦਿਨ ਸਵੇਰ ਵੇਲੇ ਵਾਪਰੀ ਇਕ ਮੰਦਭਾਗੀ ਘਟਨਾ ਵਿੱਚ ਇਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ। ਏਜੰਸੀ ਨੇ ਮਾਰੇ ਗਏ ਅਫਸਰ ਦਾ ਨਾਂ ਨਸ਼ਰ ਨਹੀਂ ਕੀਤਾ ਹੈ ਤੇ ਕਿਹਾ ਹੈ ਕਿ ਉਹ ਹੋਰ ਜਾਣਕਾਰੀ ਬਾਅਦ ਵਿਚ ਜਾਰੀ ਕਰੇਗੀ। ਅਧਿਕਾਰੀਆਂ ਅਨੁਸਾਰ ਸ਼ੱਕੀ ਜਿਸ ਨੇ ਪੁਲਿਸ ਅਫਸਰ ਉਪਰ ਘਾਤ ਲਾ ਕੇ ਛੁਰੇ ਨਾਲ ਹਮਲਾ ਕੀਤਾ, ਵੀ ਸੁਰੱਖਿਆ ਜਵਾਨਾਂ ਦੀ ਜਵਾਬੀ ਕਾਰਵਾਈ ਵਿਚ ਮਾਰਿਆ ਗਿਆ। ਸ਼ੱਕੀ ਹਮਲਾਵਰ ਦੀ ਪਛਾਣ 27 ਸਾਲਾ ਆਸਟਿਨ ਵਿਲੀਅਮ ਲਾਂਜ ਵਜੋਂ ਹੋਈ  ਹੈ । ਉਹ ਜਾਰਜੀਆ ਦਾ ਰਹਿਣ ਵਾਲਾ ਹੈ। ਸ਼ੱਕੀ ਵੱਲੋਂ ਕੀਤੇ ਹਮਲੇ ਦਾ ਮਕਸਦ ਸਪੱਸ਼ਟ ਨਹੀਂ ਹੋ ਸਕਿਆ।  ਪੁਲਿਸ ਘਟਨਾ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਸੁਰੱਖਿਆ ਜਵਾਨਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ।