ਅਮਰੀਕਾ 'ਚ ਫਿਰ ਵਧੇ  ਕੋਰੋਨਾ ਦੇ ਮਾਮਲੇ, 56 ਹਜ਼ਾਰ ਤੋਂ ਵੱਧ ਨਵੇਂ ਇਨਫੈਕਟਿਡ ਕੇਸ ਆਏ 

ਅਮਰੀਕਾ 'ਚ ਫਿਰ ਵਧੇ  ਕੋਰੋਨਾ ਦੇ ਮਾਮਲੇ, 56 ਹਜ਼ਾਰ ਤੋਂ ਵੱਧ ਨਵੇਂ ਇਨਫੈਕਟਿਡ ਕੇਸ ਆਏ 

*ਇੰਗਲੈਂਡ 'ਚ ਛੇ ਲੱਖ ਲੋਕਾਂ ਨੂੰ ਆਈਸੋਲੇਸ਼ਨ ਦਾ ਸੰਦੇਸ਼

ਅੰਮ੍ਰਿਤਸਰ ਟਾਈਮਜ਼ ਬਿਉਰੋ

ਵਾਸ਼ਿੰਗਟਨ  : ਅਮਰੀਕਾ 'ਚ ਕੋਰੋਨਾ ਮਹਾਮਾਰੀ ਫਿਰ ਵਧਣ ਨਾਲ ਰੋਜ਼ਾਨਾ ਦੇ ਮਾਮਲਿਆਂ ਵਿਚ ਉਛਾਲ ਆ ਰਿਹਾ ਹੈ। ਦੇਸ਼ ਭਰ ਵਿਚ ਬੀਤੇ 24 ਘੰਟਿਆਂ 'ਚ 56 ਹਜ਼ਾਰ ਤੋਂ ਵੱਧ ਨਵੇਂ ਸੰਕ੍ਰਮਿਤ ਪਾਏ ਗਏ। ਢਾਈ ਮਹੀਨਿਆਂ ਬਾਅਦ ਇਕ ਦਿਨ ਵਿਚ ਇੰਨੀ ਵੱਡੀ ਗਿਣਤੀ ਵਿਚ ਨਵੇਂ ਕੇਸ ਪਾਏ ਗਏ ਹਨ। ਇੱਥੇ ਕੋਰੋਨਾ ਦੇ ਡੈਲਟਾ ਵੇਰੀਐਂਟ ਦਾ ਕਹਿਰ ਵਧ ਰਿਹਾ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਹੌਲੀ ਰਫਤਾਰ ਨਾਲ ਚੱਲ ਰਹੇ ਟੀਕਾਕਰਨ 'ਤੇ ਨਾਖ਼ੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਕ੍ਰਮਣ ਫਿਰ ਵਧ ਰਿਹਾ ਹੈ। ਅਜਿਹੇ 'ਚ ਅਮਰੀਕੀਆਂ ਲਈ ਟੀਕਾਕਰਨ ਵਿਚ ਤੇਜ਼ੀ ਲਿਆਉਣਾ ਬੇਹੱਦ ਮਹੱਤਵਪੂਰਨ ਹੈ।ਜੌਨਸ ਹਾਪਕਿਨਸ ਯੂਨੀਵਰਸਿਟੀ ਦੇ ਡਾਟਾ ਅਨੁਸਾਰ, ਕੋਰੋਨਾ ਮਹਾਮਾਰੀ ਦੀਆਂ ਦੋ ਲਹਿਰਾਂ ਦਾ ਸਾਹਮਣਾ ਕਰ ਚੁੱਕੇ ਅਮਰੀਕਾ ਵਿਚ ਬੀਤੀ ਛੇ ਜੁਲਾਈ ਨੂੰ 13 ਹਜ਼ਾਰ 700 ਕੇਸ ਪਾਏ ਗਏ ਸਨ। ਮੰਗਲਵਾਰ ਨੂੰ ਇਹ ਗਿਣਤੀ ਵਧ ਕੇ 37 ਹਜ਼ਾਰ ਤੋਂ ਵੱਧ ਹੋ ਗਈ। ਹੁਣ ਇਹ ਰੋਜ਼ਾਨਾ ਅੰਕੜਾ 50 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ। ਅਮਰੀਕਾ ਵਿਚ ਹਾਲੇ ਤਕ 56.2 ਫੀਸਦੀ ਲੋਕਾਂ ਨੂੰ ਵੈਕਸੀਨ ਦੀ ਇਕ ਡੋਜ਼ ਲੱਗ ਚੁੱਕੀ ਹੈ। ਓਧਰ ਬਾਇਡਨ ਨੇ  ਸਿਨਸਿਨਾਟੀ ਸ਼ਹਿਰ ਵਿਚ ਇਕ ਸਮਾਗਮ ਵਿਚ ਕਿਹਾ, 'ਸਾਡੇ ਸਾਹਮਣੇ ਉਨ੍ਹਾਂ ਲੋਕਾਂ ਲਈ ਮਹਾਮਾਰੀ ਹੈ, ਜਿਨ੍ਹਾਂ ਨੇ ਹਾਲੇ ਤਕ ਟੀਕਾਕਰਨ ਨਹੀਂ ਕਰਵਾਇਆ ਹੈ।' ਉਨ੍ਹਾਂ ਉਮੀਦ ਪ੍ਰਗਟਾਈ ਕਿ ਆਉਣ ਵਾਲੇ ਕੁਝ ਮਹੀਨਿਆਂ ਵਿਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਵੈਕਸੀਨ ਦੀ ਮਨਜ਼ੂਰੀ ਮਿਲ ਜਾਵੇਗੀ। ਇਸ ਦੌਰਾਨ ਇਕ ਰਿਪੋਰਟ ਵਿਚ ਦੱਸਿਆ ਗਿਆ ਕਿ ਅਮਰੀਕਾ ਵਿਚ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹਾਲੇ ਤਕ 40 ਲੱਖ ਤੋਂ ਵੱਧ ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ।

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਦੱਸਿਆ ਕਿ ਬੀਤੇ ਚਾਰ ਹਫਤਿਆਂ ਦੌਰਾਨ ਭਾਰਤ, ਚੀਨ, ਰੂਸ, ਇਜ਼ਰਾਈਲ ਅਤੇ ਬਿ੍ਟੇਨ ਵਰਗੇ ਕਈ ਦੇਸ਼ਾਂ ਵਿਚ ਕੋਰੋਨਾ ਦੇ ਜਿੰਨੇ ਨਮੂਨਿਆਂ ਦਾ ਪ੍ਰਰੀਖਣ ਕੀਤਾ ਗਿਆ, ਉਨ੍ਹਾਂ ਵਿਚੋਂ 75 ਫੀਸਦੀ ਮਾਮਲੇ ਡੈਲਟਾ ਦੇ ਪਾਏ ਗਏ। ਇਹ ਬੇਹੱਦ ਸੰਕ੍ਰਾਮਕ ਵੇਰੀਐਂਟ ਦੁਨੀਆ ਦੇ 124 ਦੇਸ਼ਾਂ ਵਿਚ ਪਹੁੰਚ ਚੁੱਕਾ ਹੈ। ਇਸ ਦੀ ਸਭ ਤੋਂ ਪਹਿਲਾਂਭਾਰਤ ਵਿਚ ਪਛਾਣ ਹੋਈ ਸੀ। ਡਬਲਯੂਐੱਚਓ ਨੇ ਕਿਹਾ ਕਿ ਟੀਕਾਕਰਨ 'ਚ ਤੇਜ਼ੀ ਲਿਆਉਣ ਦੇ ਬਾਵਜੂਦ ਕਈ ਦੇਸ਼ਾਂ ਵਿਚ ਕੋਰੋਨਾ ਦੇ ਮਾਮਲੇ ਵਧ ਰਹੇ ਹਨ।ਸਮਾਚਾਰ ਏਜੰਸੀ 'ਰਾਇਟਰ' ਅਨੁਸਾਰ ਬਿ੍ਟੇਨ ਵਿਚ ਕੋਰੋਨਾ ਸੰਕ੍ਰਮਣ ਵਧਦਾ ਜਾ ਰਿਹਾ ਹੈ। ਇੱਥੇ ਡੈਲਟਾ ਦਾ ਵੀ ਕਹਿਰ ਜਾਰੀ ਹੈ। ਇੰਗਲੈਂਡ ਅਤੇ ਵੇਲਸ ਵਿਚ ਕੋਰੋਨਾ ਪੀੜਤਾਂ ਦੇ ਸੰਪਰਕ ਵਿਚ ਆਉਣ 'ਤੇ ਲਗਪਗ ਛੇ ਲੱਖ 20 ਲੋਕਾਂ ਨੂੰ ਆਈਸੋਲੇਸ਼ਨ ਵਿਚ ਰਹਿਣ ਲਈ ਕਿਹਾ ਗਿਆ ਹੈ। ਇਹ ਸੰਦੇਸ਼ ਹੈਲਥ ਸਰਵਿਸ ਕੋਵਿਡ ਐਪ ਜ਼ਰੀਏ ਦਿੱਤਾ ਗਿਆ ਹੈ