ਅਮਰੀਕਾ ਨੇ ਭਾਰਤ ਦੀ ਯਾਤਰਾ ਵਾਸਤੇ ਦਿੱਤੀ ਢਿੱਲ

ਅਮਰੀਕਾ ਨੇ ਭਾਰਤ ਦੀ ਯਾਤਰਾ ਵਾਸਤੇ ਦਿੱਤੀ ਢਿੱਲ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਅਮਰੀਕਾ ਨੇ ਭਾਰਤ ਵਿਚ ਕੋਵਿਡ-19 ਦੇ ਮਾਮਲੇ ਘੱਟਣ ਦੇ ਮੱਦੇਨਜਰ ਆਪਣੇ ਸ਼ਹਿਰੀਆਂ ਨੂੰ ਕਿਹਾ ਹੈ ਕਿ ਉਹ ਭਾਰਤ ਜਾਣ ਵਾਸਤੇ ਸੋਚ ਸਕਦੇ ਹਨ। ਅਮਰੀਕਾ ਨੇ ਭਾਰਤ ਨੂੰ 4 ਸ਼੍ਰੇਣੀ ਪੱਧਰ ਤੋਂ ਘਟਾ ਕੇ ਤਿੰਨ ਸ਼੍ਰੇਣੀ ਪੱਧਰ ਵਿਚ ਸ਼ਾਮਿਲ ਕਰ ਦਿੱਤਾ ਹੈ। 4 ਸ਼੍ਰੇਣੀ ਪੱਧਰ ਦਾ ਮਤਲਬ ਹੈ ਕਿ ਤੁਸੀਂ ਯਾਤਰਾ ਨਹੀਂ ਕਰ ਸਕਦੇ। ਵਿਦੇਸ਼ ਵਿਭਾਗ ਨੇ ਨਵੇਂ ਦਿਸ਼ਾ ਨਿਰਦੇਸ਼  ਸੈਂਟਰ ਫਾਰ ਡਸੀਜ਼ ਕੰਟਰੋਲ (ਸੀ ਡੀ ਸੀ) ਵੱਲੋਂ ਭਾਰਤ ਨੂੰ ਪੱਧਰ 3 ਸ਼੍ਰੇਣੀ ਵਿਚ ਸ਼ਾਮਿਲ ਕਰਨ ਸਬੰਧੀ ਜਾਰੀ 'ਯਾਤਰਾ ਸਿਹਤ ਨੋਟਿਸ' ਤੋਂ ਬਾਅਦ ਦਿੱਤੇ ਹਨ। ਸੀ ਡੀ ਸੀ ਨੇ ਕਿਹਾ ਹੈ ਕਿ ਅਮਰੀਕੀ 3 ਪੱਧਰ ਵਾਲੇ ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ ਪਰੰਤੂ ਇਸ ਤੋਂ ਪਹਿਲਾਂ ਮੁੰਕਮਲ ਟੀਕਾਕਰਣ ਯਕੀਨੀ ਬਣਾਇਆ ਜਾਵੇ। ਇਥੇ ਜਿਕਰਯੋਗ ਹੈ ਇਸ ਤੋਂ ਪਹਿਲਾਂ ਕੈਨੇਡਾ ਐਲਾਨ ਕਰ ਚੁੱਕਾ ਹੈ ਕਿ ਉਹ ਭਾਰਤ ਸਮੇਤ ਹੋਰ ਦੇਸ਼ਾਂ ਲਈ ਆਪਣੀਆਂ ਕੌਮਾਂਤਰੀ ਸਰਹੱਦਾਂ 7 ਸਤੰਬਰ 2021 ਨੂੰ ਖੋਲ ਦੇਵੇਗਾ।