40 ਸਾਲ ਤੋਂ ਮਸਜਿਦ ਵਿਚ ਜੋੜਿਆਂ ਦੀ ਸੇਵਾ ਕਰਨ ਵਾਲਾ ਸਿੱਖ ਬਲਜਿੰਦਰ ਸਿੰਘ

40 ਸਾਲ ਤੋਂ ਮਸਜਿਦ ਵਿਚ ਜੋੜਿਆਂ ਦੀ ਸੇਵਾ ਕਰਨ ਵਾਲਾ ਸਿੱਖ ਬਲਜਿੰਦਰ ਸਿੰਘ

*ਮਹਾਂਮਾਰੀ ਦੌਰਾਨ ਮਰੀਜ਼ਾਂ ਦੀ ਮਦਦ  ਕੀਤੀ ਸਿਖ ਪੰਥ ਨੇ 

ਕਵਰ ਸਟੋਰੀ                                   

 ਤਕਰਬੀਨ 500 ਸਾਲ ਪਹਿਲਾਂ ਸ਼ੁਰੂ ਹੋਏ ਅਤੇ ਭਾਰਤ ਦੇ ਪੰਜਾਬ ਸੂਬੇ ਵਿਚ ਮੁੱਖ ਤੌਰ ਉੱਤੇ ਕੇਂਦਰਿਤ ਸਿੱਖ ਧਰਮ ਦੁਨੀਆਂ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ। ਸਿਖਾਂ ਦੀ ਮਹਾਨਤਾ ਇਹ ਹੈ ਕਿ ਕਿਸੇ ਵੀ ਕੁਦਰਤੀ ਆਫ਼ਤ ਜਾਂ ਤਬਾਹੀ ਵਾਲੀ ਜਗ੍ਹਾ   ਤੁਹਾਨੂੰ ਸਿੱਖ ਉੱਥੇ ਸੇਵਾ ਕਰਦੇ ਮਿਲ ਜਾਣਗੇ।ਭਾਵੇਂ ਉਹ ਦੰਗਾ ਪੀੜਿਤਾਂ ਦੀ ਮਦਦ ਹੋਵੇ, ਭੁਚਾਲ ਤੋਂ ਬਾਅਦ ਟੁੱਟੇ ਘਰਾਂ ਨੂੰ ਮੁੜ ਬਣਾਉਣਾ ਹੋਵੇ ਜਾਂ ਪਰਵਾਸੀਆਂ ਲਈ ਖਾਣ ਪੀਣ ਦੀ ਸਹੂਲਤ ਮੁਹੱਈਆ ਕਰਵਾਉਣਾ ਹੋਵੇ, ਸਿੱਖ ਤੁਹਾਨੂੰ ਮਦਦ ਲਈ ਅੱਗੇ ਆਉਂਦੇ ਨਜ਼ਰ ਆਉਣਗੇ।ਮੌਜੂਦਾ ਕੋਰੋਨਾਕਾਲ ਦੌਰਾਨ ਭਾਰਤ ਹੀ ਨਹੀਂ ਦੁਨੀਆਂ ਦੇ ਕਈ ਹਿੱਸਿਆਂ ਵਿਚ ਸਿੱਖਾਂ ਨੂੰ ਸੇਵਾ ਤੇ ਲੋਕਾਂ ਦੀ ਮਦਦ ਕਰਨ ਦੀਆਂ ਤਸਵੀਰਾਂ ਆਮ ਵਾਇਰਲ ਹੋਈਆਂ ਹਨ।ਮਿਆਂਮਾਰ ਵਿੱਚ ਰੋਹਿੰਗਿਆ ਦੀ ਮਦਦ ਕਰਨ ਤੋਂ ਲੈ ਕੇ ਪੈਰਿਸ ਵਿੱਚ ਹੋਏ ਅੱਤਵਾਦੀ ਹਮਲੇ, ਭਾਰਤ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਲੈ ਕੇ ਅਮਰੀਕਾ ਵਿੱਚ ਜਾਰਜ ਫਲਾਇਡ ਦੇ ਕਤਲ ਖ਼ਿਲਾਫ਼ ਪ੍ਰਦਰਸ਼ਨ ਹੋਵੇ, ਦੁਨੀਆਂ ਭਰ ਵਿੱਚ ਕੁੱਲ ਤਿੰਨ ਕਰੋੜ ਦੀ ਆਬਾਦੀ ਵਾਲੇ ਸਿੱਖ ਧਰਮ ਦੇ ਨੁਮਾਇੰਦੇ ਹਰ ਜਗ੍ਹਾ ਮਦਦ ਲਈ ਮੌਜੂਦ ਹੁੰਦੇ ਹਨ।ਦੁਖਾਂਤਕ  ਹਾਲਾਤ ਵਿੱਚ ਉਹ ਅਜਨਬੀ ਲੋਕਾਂ ਦੀ ਮਦਦ ਤੋਂ ਪਿੱਛੇ ਨਹੀਂ ਹਟਦੇ।ਮਹਾਂਮਾਰੀ ਦੀ ਦੂਸਰੀ ਲਹਿਰ ਦੌਰਾਨ ਗੁਰਦੁਆਰਾ ਰਕਾਬਗੰਜ ਵਿਖੇ ਹਾਲ ਨੂੰ ਕੋਵਿਡ ਕੇਅਰ ਸੈਂਟਰ ਵਿੱਚ ਬਦਲਿਆ ਗਿਆ।ਮਹਾਮਾਰੀ ਦੌਰਾਨ ਮਦਦ ਮੁਹੱਈਆ ਕਰਵਾ ਕੇ ਉਨ੍ਹਾਂ ਨੇ ਨਵੀਂਆਂ ਉਚਾਈਆਂ ਛੂਹੀਆਂ ਹਨ।ਮਹਾਰਾਸ਼ਟਰ ਵਿਖੇ ਗੁਰਦੁਆਰੇ ਨੇ ਪਿਛਲੇ ਸਾਲ 10 ਹਫਤਿਆਂ ਵਿੱਚ ਦੋ ਕਰੋੜ ਲੋਕਾਂ ਲਈ ਲੰਗਰ ਦੀ ਸੇਵਾ ਕੀਤੀ ਹੈ।ਜਦੋਂ ਭਾਰਤ ਆਕਸੀਜਨ ਦੀ ਕਮੀ ਨਾਲ ਜੂਝ ਰਿਹਾ ਸੀ ਤਾਂ ਗੈਰ-ਸਰਕਾਰੀ ਸਿੱਖ ਸੰਸਥਾਵਾਂ ਨੇ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੇ ਲੰਗਰ ਲਗਾਏ ਹਨ।ਲੰਗਰ ਪ੍ਰਥਾ ਸਿੱਖ ਧਰਮ ਦਾ ਇੱਕ ਅਨਿੱਖੜਵੀਂ ਤੇ ਸ਼ਾਨਾਮੱਤੀ ਰਵਾਇਤ ਹੈ।ਤਕਰੀਬਨ ਸਾਰੇ ਧਰਮ ਦੂਜਿਆਂ ਦੀ ਮਦਦ ਕਰਨ ਅਤੇ ਚੰਗੇ ਕੰਮ ਕਰਨ ਦੀ ਨਸੀਹਤ ਦਿੰਦੇ ਹਨ ਪਰ ਕਿਸ ਤਰ੍ਹਾਂ ਸਿੱਖ ਧਰਮ ਦੇ ਲੋਕ ਸਿਰਫ਼ ਨਸੀਹਤਾਂ ਤੋਂ ਅੱਗੇ ਵੱਧ ਕੇ ਇਹ ਸਾਰੇ ਕੰਮ ਬਾਖ਼ੂਬੀ ਕਰ ਰਹੇ ਹਨ।ਇਸ ਨੂੰ ਸਮਝਣ ਲਈ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਤੱਕ ਜਾਣਾ ਪਵੇਗਾ। ਗੁਰੂ ਨਾਨਕ ਨੇ ਸੇਵਾ ਨੂੰ ਕਿਰਤ ਅਤੇ ਭਗਤੀ ਦੇ ਬਰਾਬਰ ਮਹੱਤਤਾ ਦਿੱਤੀ ਹੈ।

ਜਦੋਂ ਸਿੱਖ ਗੁਰਦੁਆਰੇ ਜਾਂਦੇ ਹਨ ਤਾਂ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਵਿੱਚ ਅਰਦਾਸ ਅਤੇ ਸ਼ੁਕਰਾਨਾ ਕਰਨ ਦੇ ਨਾਲ- ਨਾਲ ਸੇਵਾ ਵੀ ਕਰਦੇ ਹਨ।ਇਹ ਸੇਵਾ ਗੁਰਦੁਆਰੇ ਵਿੱਚ ਲੰਗਰ ਪਕਾਉਣ ਤੇ ਵਰਤਾਉਣ ਦੀ ਹੋ ਸਕਦੀ ਹੈ, ਸ਼ਰਧਾਲੂਆਂ ਦੀਆਂ ਜੁੱਤੀਆਂ ਸਾਫ਼ ਕਰਨ ਦੀ ਹੋ ਸਕਦੀ ਹੈ ਜਾਂ ਫਿਰ ਗੁਰਦੁਆਰੇ ਦੀ ਸਾਫ਼ ਸਫ਼ਾਈ ਦੇ ਰੂਪ ਵਿੱਚ ਹੋ ਸਕਦੀ ਹੈ।ਗੁਰਦੁਆਰੇ ਸਿਰਫ਼ ਭਗਤੀ ਦਾ ਅਸਥਾਨ ਨਹੀਂ ਹੈ। ਇਹ ਲੰਗਰ ਦੀ ਰਸੋਈ ਹਨ, ਬੇਘਰ ਲਈ ਆਸਰਾ ਹਨ। ਜਦੋਂ ਘਰ ਨਹੀਂ ਹੁੰਦਾ ਤਾਂ ਗੁਰਦੁਆਰਾ ਘਰ ਦੀ ਜਗ੍ਹਾ ਆਸਰਾ ਬਣਦਾ ਹੈ।ਗੁਰੂ ਨਾਨਕ ਦੇ ਸੁਝਾਏ ਸਿੱਖੀ ਦੇ ਮੂਲ ਵਿਚਾਰਾਂ ਕਰਕੇ ਸੇਵਾ ਸਿੱਖਾਂ ਦੇ ਡੀਐੱਨਏ ਦਾ ਹੀ ਇੱਕ ਹਿੱਸਾ ਬਣ ਗਿਆ ਹੈ।ਬਲਜਿੰਦਰ ਸਿੰਘ ਅਖੈਰਉਦੀਨ ਮਸਜਿਦ ਵਿੱਚੇ ਪਿਛਲੇ 40 ਸਾਲਾਂ ਤੋਂ ਹਰ ਸ਼ੁੱਕਰਵਾਰ ਜੋੜਿਆਂ ਦੀ ਸੇਵਾ ਕਰ ਰਹੇ ਹਨ ।ਸ਼ਾਇਦ ਇਹੀ ਕਾਰਨ ਹੈ ਕਿ ਬਲਜਿੰਦਰ ਸਿੰਘ, ਜੋ ਸਬਜ਼ੀਆਂ ਵੇਚਣ ਦਾ ਕੰਮ ਕਰਦੇ ਹਨ, ਪਿਛਲੇ ਚਾਲੀ ਸਾਲਾਂ ਤੋਂ ਹਰ ਸ਼ੁੱਕਰਵਾਰ ਪੰਜਾਬ ਦੀ ਸਥਾਨਕ ਮਸਜਿਦ ਵਿਖੇ ਜਾ ਕੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੇ ਜੁੱਤੀਆਂ ਸਾਫ਼ ਕਰਦੇ ਹਨ।ਉਹ ਕਹਿੰਦੇ ਹਨ, "ਮੇਰੇ ਵਾਸਤੇ ਮਨੁੱਖਤਾ ਕਿਸੇ ਵੀ ਧਰਮ ਤੋਂ ਉੱਪਰ ਹੈ।"97 ਸਾਲਾ ਨਿਸ਼ਰਤ ਕੌਰ ਮਠਾਰੂ ਮਹਾਮਾਰੀ ਦੌਰਾਨ ਸਾਊਥ ਹਾਲ, ਲੰਡਨ ਵਿਖੇ ਬੇਘਰ ਲੋਕਾਂ ਲਈ ਖਾਣਾ ਪਕਾਉਂਦੇ ਰਹੇ ਹਨ।ਨਿਸ਼ਰਤ ਕੌਰ ਦੀ ਉਮਰ ਹੁਣ ਆਰਾਮ ਕਰਨ ਦੀ ਹੈ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਜਦੋਂ ਤੱਕ ਤੁਹਾਡੇ ਹੱਥ ਪੈਰ ਚਲਦੇ ਹਨ ਤੁਹਾਨੂੰ ਦੂਜਿਆਂ ਦੀ ਸੇਵਾ ਕਰਦੇ ਰਹਿਣਾ ਚਾਹੀਦਾ ਹੈ।ਕੰਮ ਆਪਣੇ ਆਪ ਵਿੱਚ ਇੱਕ ਮਲ੍ਹਮ ਹੈ, ਇੱਕ ਤਰ੍ਹਾਂ ਨਾਲ ਧਿਆਨ ਹੈ, ਜਿਸ ਲਈ ਤੁਹਾਨੂੰ ਆਪਣੇ ਮਨ ਨੂੰ ਸਥਿਰ ਕਰਨ ਦੀ ਜ਼ਰੂਰਤ ਨਹੀਂ ਪੈਂਦੀ।

'ਚੜ੍ਹਦੀ ਕਲਾ' ਅਤੇ 'ਸਰਬੱਤ ਦਾ ਭਲਾ'

ਸਿੱਖ ਹਰ ਰੋਜ਼ ਦੋ ਚੀਜ਼ਾਂ ਲਈ ਅਰਦਾਸ ਕਰਦੇ ਹਨ।ਪਹਿਲੀ ਹੈ "ਸਰਬੱਤ ਦਾ ਭਲਾ"। ਸਭ ਦਾ ਭਲਾ ਅਤੇ ਇਸ ਕਰ ਕੇ ਉਹ ਇਸ ਗੱਲ ਨੂੰ ਮੰਨਦੇ ਹਨ ਕਿ ਸਾਰੇ ਲੋਕ ਅਹਿਮ ਹਨ। ਇਹੀ ਸੇਵਾ ਦਾ ਮੂਲ ਸਿਧਾਂਤ ਅਤੇ ਜੜ੍ਹ ਹੈ ਜਿਸ ਕਰਕੇ ਗੁਰਦੁਆਰੇ ਹਮੇਸ਼ਾ ਸਾਰਿਆਂ ਲਈ ਖੁੱਲ੍ਹੇ ਰਹਿੰਦੇ ਹਨ।ਦੂਜਾ ਹੈ ਹਮੇਸ਼ਾ ਸਾਕਾਰਾਤਮਕ ਸੋਚ ਰੱਖਣਾ। ਇਸੇ ਕਰਕੇ ਉਹ ਇਸ ਨੂੰ "ਚੜ੍ਹਦੀ ਕਲਾ" ਕਹਿੰਦੇ ਹਨ।ਸਿੱਖ ਹਮੇਸ਼ਾ ਇਹ ਦੋ ਗੱਲਾਂ ਆਪਣੀ ਜ਼ਿੰਦਗੀ ਵਿੱਚ ਯਾਦ ਰੱਖਦੇ ਹਨ। ਚਾਹੇ ਫੇਰ ਉਹ ਵਿਆਹ ਸ਼ਾਦੀ ਵਰਗਾ ਕੋਈ ਖ਼ੁਸ਼ੀ ਦਾ ਮੌਕਾ ਹੋਵੇ।ਜਦੋਂ ਉਹ ਗੁਰਦੁਆਰੇ ਜਾਂਦੇ ਹਨ ਜਾਂ ਫਿਰ ਜਦੋਂ ਜ਼ਿੰਦਗੀ ਵਿਚ ਔਕੜਾਂ ਦਾ ਸਾਹਮਣਾ ਕਰਦੇ ਹਨ, ਇਨ੍ਹਾਂ ਨੂੰ ਹਮੇਸ਼ਾ ਯਾਦ ਰੱਖਦੇ ਹਨ।ਸਿੱਖ ਕੌਮ ਨੇ ਵੀ ਵਧੀਕੀਆਂ, ਧੱਕਾ, ਜ਼ੁਲਮ ਦੇਖਿਆ ਹੈ। ਇਹ ਸਭ ਵੀ ਓਨੇ ਹੀ ਵਿਆਪਕ ਮੌਜੂਦ ਹਨ, ਜਿੰਨੇ ਸਿੱਖ ਧਰਮ ਵਿੱਚ ਉਨ੍ਹਾਂ ਦੇ ਗੁਣ ਹਨ।ਸਿੱਖ ਵੀ ਬਾਕੀ ਇਨਸਾਨਾਂ ਵਰਗੇ ਹੀ ਹਨ ਅਤੇ ਉਨ੍ਹਾਂ ਵਿੱਚ ਵੀ ਸਾਰਿਆਂ ਵਾਂਗ ਕਮੀਆਂ ਹਨ।ਪਰ ਉਨ੍ਹਾਂ ਦੀਆਂ ਧਾਰਮਿਕ ਪ੍ਰਵਿਰਤੀਆਂ ਅਤੇ ਨਿਯਮਾਂ ਕਰਕੇ ਉਹ ਬਾਕੀਆਂ ਨਾਲੋਂ ਜ਼ਿਆਦਾ ਮਾਤਰਾ ਵਿੱਚ ਚੰਗਾ ਕੰਮ ਕਰ ਰਹੇ ਹਨ।ਸਿੱਖ ਧਰਮ ਵਿੱਚ ਕਿਸੇ ਲਈ ਚੰਗਾ ਕਰਨਾ ਇੱਕ ਉਤਸਵ ਵਾਂਗ ਹੈ ਨਾ ਕਿ ਜ਼ਬਰਦਸਤੀ ਥੋਪਿਆ ਗਿਆ ਕੋਈ ਫਰਜ਼।ਨੋਵਾ ਸਕੌਟੀਆ ਵਿਚ ਰਹਿਣ ਵਾਲੇ ਹਸਮੀਤ ਸਿੰਘ ਚੰਡੋਕ ਨੂੰ ਲੋਕ ਗ਼ਲਤ ਜਾਣਕਾਰੀ ਹੋਣ ਕਾਰਨ ਮੁਸਲਮਾਨ ਸਮਝਦੇ ਸਨ। ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਭੰਗੜੇ ਦੇ ਵੀਡੀਓ ਬਣਾਕੇ ਵਾਇਰਲ ਕਰਨੇ ਸ਼ੁਰੂ ਕਰ ਦਿੱਤੇ।ਗੁੱਸਾ ਤੇ ਨਰਾਜ਼ ਹੋਣ ਦੀ ਬਜਾਇ ਉਨ੍ਹਾ ਦੂਜਿਆਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਦੂਜਿਆਂ ਦੀ ਮਦਦ ਕਰਨ ਵਿਚ ਹੀ ਉਨ੍ਹਾਂ ਆਪਣੀ ਖੁਸ਼ੀ ਭਾਲ ਲਈ ।ਅੱਜ ਇਸੇ ਲਈ ਸ਼ਾਇਦ ਭਾਰਤ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਕਾਰਨ ਕਿਸਾਨ ਅੰਦੋਲਨ ਵਿੱਚ ਮੌਜੂਦ ਸਿੱਖ ਪੁਲਿਸ ਨੂੰ ਵੀ ਲੰਗਰ ਛਕਾਉਂਦੇ ਹਨ।ਬਾਹਰੋਂ ਭਾਵੇਂ ਸੇਵਾ ਦੇ ਇਹ ਕਾਰਜ ਨਿਸਵਾਰਥ ਨਜ਼ਰ ਆਉਂਦੇ ਹਨ ਪਰ ਅੰਦਰੋਂ ਸੇਵਾ ਕਰਨ ਵਾਲੇ ਨੂੰ ਬਹੁਤ ਸਕੂਨ ਅਤੇ ਖ਼ੁਸ਼ੀ ਦਿੰਦੇ ਹਨ।ਜ਼ਿੰਦਗੀ ਵਿੱਚ ਖ਼ੁਸ਼ ਰਹਿਣ ਦਾ ਇਹ ਸਿੱਧਾ ਸਾਦਾ ਪਰ ਅਸਾਧਾਰਨ ਨੁਸਖਾ