ਏਸ਼ੀਅਨ ਮੂਲ ਦੇ ਵਿਅਕਤੀ ਦੀ ਨਫ਼ਰਤੀ ਅਪਰਾਧ ਤਹਿਤ ਹੱਤਿਆ ਕਰਨ ਦੇ ਮਾਮਲੇ ਵਿੱਚ ਗੋਰੇ ਨੂੰ 22 ਸਾਲ ਕੈਦ

ਏਸ਼ੀਅਨ ਮੂਲ ਦੇ ਵਿਅਕਤੀ ਦੀ ਨਫ਼ਰਤੀ ਅਪਰਾਧ ਤਹਿਤ ਹੱਤਿਆ ਕਰਨ ਦੇ ਮਾਮਲੇ ਵਿੱਚ ਗੋਰੇ ਨੂੰ 22 ਸਾਲ ਕੈਦ
     ਕੈਪਸ਼ਨ:  ਯਾਓ ਪੈਨ ਮਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਨਿਊਯਾਰਕ ਵਿਚ ਇਕ ਏਸ਼ੀਅਨ ਮੂਲ ਦੇ ਵਿਅਕਤੀ 'ਤੇ ਨਸਲੀ ਨਫ਼ਰਤ ਤਹਿਤ ਹੱਤਿਆ ਕਰਨ ਦੇ ਮਾਮਲੇ ਵਿਚ 51 ਸਾਲਾ ਜਰੋਡ ਪਾਵਲ ਨੂੰ 22 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਮੈਨਹਟਨ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਅਨੁਸਾਰ ਜਰੋਡ ਵਿਰੁੱਧ ਦੂਸਰਾ ਦਰਜਾ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਸਨ ਤੇ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਡਿਸਟ੍ਰਿਕਟ ਅਟਾਰਨੀ ਐਲਵਨ ਬਰਾਗ ਨੇ ਇਕ ਬਿਆਨ ਵਿਚ ਕਿਹਾ ਹੈ ਕਿ 61 ਸਾਲਾ ਯਾਓ ਪੈਨ ਮਾ ਦੀ ਹੱਤਿਆ ਉਸ ਦੀ ਨਸਲ ਕਾਰਨ ਹੋਈ ਸੀ। ਅਪ੍ਰੈਲ 2021 ਵਿਚ ਉਸ ਉਪਰ ਉਸ ਵੇਲੇ ਹਮਲਾ ਹੋਇਆ ਸੀ ਜਦੋਂ ਉਹ ਈਸਟ ਹਰਲੇਮ ਕੋਰਨਰ ਵਿਖੇ ਕੇਨੀਆਂ ਇਕੱਠੀਆਂ ਕਰ ਰਿਹਾ ਸੀ। ਇਸ ਹਮਲੇ ਵਿਚ ਚੀਨੀ ਮੂਲ ਦਾ ਅਮਰੀਕੀ ਯਾਓ ਪੈਨ ਮਾ ਗੰਭੀਰ ਜਖਮੀ ਹੋ ਗਿਆ ਸੀ ਤੇ ਤਕਰੀਬਨ 8 ਮਹੀਨੇ ਬਾਅਦ 31 ਦਸੰਬਰ 2021 ਨੂੰ ਦਮ ਤੋੜ ਗਿਆ ਸੀ।