ਬਾਈਡੇਨ ਦੇ ਪੁੱਤਰ ਨੇ ਪੰਜ ਮਹੀਨੇ ਵਿਚ 'ਦੇਹ ਵਪਾਰ' 'ਤੇ ਉਡਾਏ ਲੱਖਾਂ ਰੁਪਏ, ਚੱਲ ਸਕਦੈ ਮੁਕੱਦਮਾ     

ਬਾਈਡੇਨ ਦੇ ਪੁੱਤਰ ਨੇ ਪੰਜ ਮਹੀਨੇ ਵਿਚ 'ਦੇਹ ਵਪਾਰ' 'ਤੇ ਉਡਾਏ ਲੱਖਾਂ ਰੁਪਏ, ਚੱਲ ਸਕਦੈ ਮੁਕੱਦਮਾ     

ਅੰਮ੍ਰਿਤਸਰ ਟਾਈਮਜ਼

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦਾ ਪੁੱਤ ਹੰਟਰ ਬਾਈਡੇਨ ਆਪਣੇ ਸਕੈਂਡਲ ਕਾਰਨ ਸੁਰਖੀਆਂ 'ਵਿਚ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਉਸ ਦੇ ਘਪਲੇ ਉਸ ਨੂੰ ਹੋਰ ਵੀ ਘੇਰ ਰਹੇ ਹਨ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਕੇਂਦਰੀ ਜਾਂਚ ਏਜੰਸੀਆਂ ਹੰਟਰ 'ਤੇ  ਦੇਹ ਵਪਾਰ ਦਾ ਮੁਕੱਦਮਾ ਚਲਾ ਸਕਦੀਆਂ ਹਨ। ਅਜਿਹਾ ਇਸ ਲਈ ਕਿਉਂਕਿ ਕੁਝ ਦਸਤਾਵੇਜ਼ ਸਾਹਮਣੇ ਆਏ ਹਨ, ਜਿਨ੍ਹਾਂ ਤੋਂ ਪਤਾ ਲੱਗਾ ਹੈ ਕਿ ਹੰਟਰ ਬਾਈਡੇਨ ਨੇ ਪੰਜ ਮਹੀਨਿਆਂ 'ਵਿਚ ਐਸਕਾਰਟਸ 'ਤੇ 30 ਹਜ਼ਾਰ ਡਾਲਰ ਜਾਂ ਲਗਭਗ 24 ਲੱਖ ਰੁਪਏ ਖਰਚ ਕੀਤੇ ਹਨ।ਡੇਲੀ ਮੇਲ ਦੀ ਰਿਪੋਰਟ ਮੁਤਾਬਕ ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਹੰਟਰ ਨੇ ਇੱਕ ਯੂਕ੍ਰੇਨੀ ਔਰਤ ਦਾ ਚੈੱਕ ਕੱਟ  ਕੇ ਦਿੱਤਾ। ਬੈਂਕਾਂ ਨੇ ਇਸ ਲੈਣ-ਦੇਣ ਨੂੰ ਸ਼ੱਕੀ ਗਤੀਵਿਧੀ ਵਜੋਂ ਰੈੱਡ ਫਲੈਗ ਕੀਤਾ ਸੀ। ਜੇਪੀ ਮੋਰਗਨ ਚੇਜ਼ ਨੇ ਇੱਕ ਸ਼ੱਕੀ ਗਤੀਵਿਧੀ ਦੀ ਰਿਪੋਰਟ ਦਰਜ ਕੀਤੀ, ਜਿਸ ਵਿੱਚ ਫਲੋਰੀਡਾ ਅਤੇ ਨਿਊਯਾਰਕ ਸਥਿਤ ਏਕਾਟੇਰੀਨਾ ਮੋਰੋਵਾ ਨੇ ਹੰਟਰ ਦੀ ਕੰਪਨੀ ਤੋਂ ਹਜ਼ਾਰਾਂ ਡਾਲਰ ਪ੍ਰਾਪਤ ਕੀਤੇ, ਜਿਸ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਗਈ। ਇਸ ਤੋਂ ਇਲਾਵਾ ਉਹ ਕਥਿਤ ਤੌਰ 'ਤੇ ਉਨ੍ਹਾਂ ਔਰਤਾਂ ਤੋਂ ਵੀ ਪੈਸੇ ਲੈਂਦਾ ਸੀ, ਜਿਨ੍ਹਾਂ ਨੂੰ ਹੰਟਰ ਨੇ ਸੈਕਸ ਲਈ ਬੁਲਾਇਆ ਸੀ।ਰਾਸ਼ਟਰਪਤੀ ਬਾਈਡੇਨ ਦੁਆਰਾ ਭੇਜੇ ਗਏ ਪੈਸੇ ਨਾਲ ਕੀਤਾ ਭੁਗਤਾਨ

ਜਾਣਕਾਰੀ ਮੁਤਾਬਕ ਮੋਰੋਵਾ 'ਗਰਲਫ੍ਰੈਂਡ ਐਕਸਪੀਰੀਅੰਸ' ਲਈ ਇਕ ਵੈੱਬਸਾਈਟ ਚਲਾਉਂਦੀ ਹੈ, ਜਿਸ 'ਚ 20 ਸਾਲ ਜਾਂ ਇਸ ਤੋਂ ਘੱਟ ਉਮਰ ਦੀਆਂ ਕੁੜੀਆਂ ਸੈਕਸ ਲਈ ਉਪਲਬਧ ਹੁੰਦੀਆਂ ਹਨ। ਹੰਟਰ ਦੇ ਆਈਫੋਨ ਤੋਂ ਅਜਿਹੇ ਟੈਕਸਟ ਮਿਲੇ ਹਨ ਜਿਸ ਨਾਲ ਪਤਾ ਚੱਲਦਾ ਹੈ ਕਿ ਉਸਨੇ ਮੋਰੇਵਾ ਨੂੰ ਚੈੱਕ ਆਪਣੇ ਹੱਥ ਨਾਲ ਕੱਟ ਕੇ ਦਿੱਤਾ। ਇਹ ਚੈੱਕ ਹੰਟਰ ਨੇ ਮੈਡੀਕਲ ਸਰਵਿਸ ਲਈ ਦਿੱਤਾ ਸੀ। ਮਾਮਲਾ ਹੋਰ ਵੀ ਵਿਗੜ ਗਿਆ ਕਿਉਂਕਿ ਮੋਰੇਵਾ ਨੂੰ ਕੁਝ ਭੁਗਤਾਨ ਹੰਟਰ ਦੇ ਪਿਤਾ ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਕੁਝ ਘੰਟੇ ਪਹਿਲਾਂ ਆਪਣੇ ਪੁੱਤਰ ਨੂੰ ਪੈਸੇ ਭੇਜਣ ਤੋਂ ਬਾਅਦ ਆਏ ਸਨ।

ਇਸ ਤੋਂ ਪਹਿਲਾ ਵੀ ਨਵੰਬਰ 2018 ਅਤੇ ਮਾਰਚ 2019 ਦੇ ਵਿਚਕਾਰ ਹੰਟਰ ਨੇ ਲਗਭਗ ਇੱਕ ਐਸਕਾਰਟ 'ਤੇ ਲਗਭਗ 30 ਹਜ਼ਾਰ ਡਾਲਰ ਉਡਾਏ ਸਨ। ਇੱਥੇ ਕਈ ਫੋਟੋਆਂ ਅਤੇ ਵੀਡੀਓਜ਼ ਵੀ ਹਨ ਜੋ ਹੰਟਰ ਨੂੰ ਕੁੜੀਆਂ ਨੂੰ ਰਾਜ ਤੋਂ ਦੂਜੇ ਰਾਜ ਵਿੱਚ ਲਿਜਾਂਦੇ ਦਿਖਾਉਂਦੇ ਹਨ, ਜੋ ਇੱਕ ਸੰਭਾਵੀ ਸੰਘੀ ਅਪਰਾਧ ਹੈ। ਇਸ ਤੋਂ ਇਲਾਵਾ ਹੰਟਰ ਬਾਈਡੇਨ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿਚ ਉਹ ਪੱਥਰ ਵਰਗੀ ਮਸ਼ੀਨ 'ਤੇ ਡਰੱਗਜ਼ ਰੱਖ ਕੇ ਤੋਲ ਰਿਹਾ ਹੈ। ਬਹੁਤ ਸਾਰੇ ਲੋਕਾਂ ਨੇ ਰਾਸ਼ਟਰਪਤੀ ਬਾਈਡੇਨ ਦਾ ਇੱਕ ਸਾਲ ਪੁਰਾਣਾ ਵੀਡੀਓ ਦਿਖਾ ਕੇ ਪ੍ਰਤੀਕਿਰਿਆ ਦਿੱਤੀ, ਜਿਸ ਵਿੱਚ ਉਹ ਮੰਗ ਕਰ ਰਹੇ ਸਨ ਕਿ ਜਿਸ ਕਿਸੇ ਕੋਲ ਵੀ ਥੋੜ੍ਹਾ ਮਾਤਰਾ ਵਿੱਚ ਡਰੱਗਜ਼ ਹੈ, ਉਸ ਨੂੰ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ।