ਤੱਕੜੀ

ਤੱਕੜੀ

ਕਦੇ ਤਾਂ ਤੱਕੜੀ ਫ਼ੜ ਲਿਆ ਕਰ ਓਏ


ਕਦੇ ਤਾਂ ਤੱਕੜੀ ਫ਼ੜ ਲਿਆ ਕਰ ਓਏ,
ਨਾਪ ਤੋਲ ਜਿਆ ਕਰ ਲਿਆ ਕਰ ਓਏ,
                  ਕਦੇ ਤਾਂ ਤੱਕੜੀ...
ਪਾਪ ਪੁੰਨ ਤੋਂ, ਵੱਧ ਗਿਆ ਲੱਗਦੈ,
ਜ਼ਰਾ ਕੁ ਸਾਂਵਾਂ ਕਰ ਲਿਆ ਕਰ ਓਏ,
                  ਕਦੇ ਤਾਂ ਤੱਕੜੀ....
ਜੇ ਸ਼ਬਦ ਕੋਈ, ਤੇਰੀ ਮੈਂ ਨੂੰ ਮਾਰੇ,
ਮੰਨ ਜਿਆ ਮਾਰ ਕੇ,ਮਰ ਲਿਆ ਕਰ ਓਏ,
                  ਕਦੇ ਤਾਂ ਤੱਕੜੀ.....
ਆਉਣ ਜਾਣ, ਤੇਰਾ ਰੱਬ ਨਈਓ ਗਿਣਦਾ,
ਨੀਅਤਾਂ ਵਿਚ, ਸੱਚ ਧਰ ਲਿਆ ਕਰ ਓਏ,
                  ਕਦੇ ਤਾਂ ਤੱਕੜੀ...
ਮੁੰਦਰੀਆਂ ਦੇ ਵਿਚ, ਨਗਾਂ ਨੂੰ ਜੜਦੈਂ,
ਮੰਨ ਵਿੱਚ ਵੀ ਰੱਬ ਜੜ ਲਿਆ ਕਰ ਓਏ,
                  ਕਦੇ ਤਾਂ ਤੱਕੜੀ.....
ਝੂਠ ਮਿੱਠੇ ਨੂੰ, ਹੱਸ ਹੱਸ ਜਰਦੈਂ,
ਸੱਚ ਕੌੜਾ ਵੀ ਜਰ ਲਿਆ ਕਰ ਓਏ,
                  ਕਦੇ ਤਾਂ ਤੱਕੜੀ.....
ਮੰਦਰ ਮਸੀਤੀਂ, "ਅਸ਼ਕ" ਕੀ ਲੱਭਦੈਂ,
ਰੱਬ ਲੱਭਣੈਂ,ਖੁਦ ਵਿਚ ਵੜ ਲਿਆ ਕਰ ਓਏ
                  ਕਦੇ ਤਾਂ ਤੱਕੜੀ

 

ਸੁਰਜੀਤ ਸਿੰਘ ਅਸ਼ਕ
ਪਿੰਡ ਮੂਦਲ, ਅੰਮ੍ਰਿਤਸਰ 9914387862