ਸਿੱਧੇ ਤੌਰ 'ਤੇ ਪੰਜਾਬ ਦੀ ਕਮਾਨ ਰਾਘਵ ਚੱਢਾ ਦੇ ਹੱਥ

ਸਿੱਧੇ ਤੌਰ 'ਤੇ ਪੰਜਾਬ ਦੀ ਕਮਾਨ ਰਾਘਵ ਚੱਢਾ  ਦੇ ਹੱਥ

     ਰਾਘਵ ਚੱਢਾ ਪਹਿਲਾਂ ਹੀ ਪੰਜਾਬ ਦੇ ਅਸਲ ਮੁੱਖ ਮੰਤਰੀ ਸਨ: ਰਾਜਾ ਵੜਿੰਗ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਸੂਬਾ ਸਰਕਾਰ ਦੀ ਸਲਾਹਕਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਮੁੱਖ ਮੰਤਰੀ ਅਨੁਸਾਰ ਰਾਘਵ ਚੱਢਾ 'ਆਪ' ਸਰਕਾਰ ਦੀਆਂ ਲੋਕ-ਪੱਖੀ ਪਹਿਲਕਦਮੀਆਂ ਦੀ ਧਾਰਨਾਵਾਂ ਅਤੇ  ਉਨ੍ਹਾਂ ਨੂੰ ਲਾਗੂ ਕਰਨ ਦੀ ਨਿਗਰਾਨੀ ਕਰਨਗੇ ਅਤੇ ਵਿੱਤ ਦੇ ਮਾਮਲਿਆਂ 'ਤੇ ਸਰਕਾਰ ਨੂੰ ਸਲਾਹ ਦੇਣਗੇ।

ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਚੱਢਾ ਇੱਕ ਚਾਰਟਰਡ ਅਕਾਊਂਟੈਂਟ ਹਨ ਅਤੇ ਦੁਨੀਆਂ ਦੀਆਂ ਕੁਝ ਵੱਡੀਆਂ ਕਾਰਪੋਰੇਟ ਫਰਮਾਂ ਨਾਲ ਕੰਮ ਕਰਦੇ ਰਹੇ ਹਨ। ਉਹ ਦਿੱਲੀ ਦੇ ਵਿੱਤ ਮੰਤਰੀ ਮਨੀਸ਼ ਸਿਸੋਦੀਆ ਦੇ ਵਿੱਤੀ ਸਲਾਹਕਾਰ ਵਜੋਂ ਵੀ ਕੰਮ ਕਰ ਚੁੱਕੇ ਹਨ। ਬਿਆਨ ਵਿੱਚ ਕਿਹਾ ਗਿਆ ਹੈ, "ਉਸਦੀਆਂ ਸਖ਼ਤ ਕੋਸ਼ਿਸ਼ਾਂ ਨੇ ਦਿੱਲੀ ਨੂੰ ਇੱਕ ਮਾਲੀਆ ਸਰਪਲੱਸ ਰਾਜ ਬਣਾਉਣ ਵਿੱਚ ਮਦਦ ਕੀਤੀ ਅਤੇ ਇਸ ਤਰ੍ਹਾਂ ਇਸ ਨੂੰ ਉੱਚ ਆਰਥਿਕ ਵਿਕਾਸ ਦੇ ਰਾਹ 'ਤੇ ਲਿਆਉਣ ਵਿੱਚ ਮਦਦ ਕੀਤੀ," ਬਿਆਨ ਵਿੱਚ ਕਿਹਾ ਗਿਆ ਕਿ ਉਹ ਪੰਜਾਬ ਵਰਗੇ ਕਰਜ਼ੇ ਦੇ ਬੋਝ ਵਾਲੇ ਸੂਬੇ ਲਈ ਇੱਕ ਸੰਪਤੀ ਹੋਵੇਗਾ।

ਪੰਜਾਬ ਸਰਕਾਰ ਵੱਲੋਂ ਉੱਚ ਪੱਧਰੀ ਸਲਾਹਕਾਰ ਕਮੇਟੀ ਬਣਾਉਣ ਮਗਰੋਂ ਹੀ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਇਸ ਕਮੇਟੀ ਦਾ ਚੇਅਰਮੈਨ ਲਾਇਆ ਗਿਆ ਹੈ।ਇਸ ਕਮੇਟੀ 'ਚ ਤਿੰਨ ਮੈਂਬਰ ਹੋਣਗੇ ਅਤੇ ਰਾਘਵ ਚੱਢਾ ਇਸਦੇ ਚੇਅਰਮੈਨ ਹੋਣਗੇ। ਸਰਕਾਰ ਦਾ ਦਾਅਵਾ ਹੈ ਕਿ ਇਸ ਕਮੇਟੀ ਤੋਂ ਜਨਤਕ ਮਹੱਤਵ ਨਾਲ ਸਬੰਧਤ ਪ੍ਰਸ਼ਾਸਕੀ ਮੁੱਦਿਆਂ ਉੱਤੇ ਸਲਾਹ ਲਈ ਜਾਵੇਗੀ। ਸੂਬੇ ਦੇ ਨਵ-ਨਿਯੁਕਤ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਵੱਲੋਂ ਕਮੇਟੀ ਦੇ ਗਠਨ ਸਬੰਧੀ ਬੁੱਧਵਾਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਇਸ ਕਮੇਟੀ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਮੁੜ ਘਿਰ ਗਈ ਹੈ।ਵਿਰੋਧੀ ਨੇ ਇਸ ਨਿਯੁਕਤੀ ਮਗਰੋਂ ਤਿੱਖਾ ਹਮਲਾ ਬੋਲਿਆ ਹੈ।

ਚੱਢਾ ਪਹਿਲਾਂ ਹੀ ਪੰਜਾਬ ਦੇ ਅਸਲ ਮੁੱਖ ਮੰਤਰੀ ਸਨ: ਰਾਜਾ ਵੜਿੰਗ

ਦੂਜੇ ਪਾਸੇ ਵਿਰੋਧੀ ਪੱਖ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਤੇ ਰਾਜਾ ਵੜਿੰਗ ਨੇ ਰਾਜ ਸਰਕਾਰ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਵਜੋਂ ਰਾਘਵ ਚੱਢਾ ਦੀ ਨਿਯੁਕਤੀ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਦੀ ਲੀਡਰਸ਼ਿਪ ਦੀ ਤੁਲਨਾ ਬ੍ਰਿਟਿਸ਼ ਸਾਮਰਾਜ ਨਾਲ ਕੀਤੀ ਹੈ। 'ਆਪ' ਦੇ ਇਸ ਕਦਮ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ, "ਇਹ ਮੈਨੂੰ ਉਨ੍ਹਾਂ ਦਿਨਾਂ ਦੀ ਯਾਦ ਦਿਵਾਉਂਦਾ ਹੈ ਜਦੋਂ ਬ੍ਰਿਟਿਸ਼ ਸਮਰਾਟ ਆਪਣੇ ਹਿੱਤਾਂ ਦੀ ਰਾਖੀ ਅਤੇ ਸੁਰੱਖਿਆ ਲਈ ਭਾਰਤ ਵਿੱਚ ਇੱਕ ਵਾਇਸਰਾਏ ਨਿਯੁਕਤ ਕਰਦਾ ਸੀ।" ਉਨ੍ਹਾਂ ਕਿਹਾ, "ਚੱਢਾ ਬਾਦਸ਼ਾਹ ਅਰਵਿੰਦ ਕੇਜਰੀਵਾਲ ਦੁਆਰਾ ਨਿਯੁਕਤ ਨਵਾਂ ਵਾਇਸਰਾਏ ਹੈ ਜਿਸ ਵਿੱਚ ਭਗਵੰਤ ਮਾਨ ਇੱਕ ਆਗਿਆਕਾਰੀ ਅਤੇ ਅਧੀਨ ਜਾਲਮ ਵਜੋਂ ਕੰਮ ਕਰ ਰਹੇ ਹਨ।" "ਭਗਵੰਤ ਮਾਨ ਨਾਲੋਂ ਸੁਪਰ ਸੀਐਮ ਬਣਨ ਦਾ ਚੱਢਾ ਦਾ ਅਨੁਭਵ ਕੀ ਹੈ?" ਉਸਨੇ ਇੱਕ ਸਖ਼ਤ ਸ਼ਬਦਾਂ ਵਿੱਚ ਪੁੱਛਿਆ, “ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਹਰ ਸਮੇਂ ਦੇ ਮਹਾਨ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਦੀ ਧਰਤੀ ਪੰਜਾਬ ਉੱਤੇ ਹੁਣ ਸ਼ਾਸਨ ਦਾ ਕੋਈ ਤਜਰਬਾ ਨਾ ਹੋਣ ਵਾਲੇ ਇੱਕ ਬਾਹਰਲੇ ਦਰਜੇ ਦਾ ਰਾਜ ਹੋਵੇਗਾ ਅਤੇ ਉਹ ਵੀ ਜਦੋਂ ਸਾਡੇ ਕੋਲ ਪਹਿਲਾਂ ਹੀ ਹੈ। ਇੱਥੇ ਲੋਕਤੰਤਰੀ ਢੰਗ ਨਾਲ ਚੁਣੀ ਗਈ ਸਰਕਾਰ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ 'ਆਪ' ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਰਗੇ ਰਾਜਾਂ 'ਚ ਆਪਣਾ ਪ੍ਰਚਾਰ ਕਰਨ ਲਈ ਪੰਜਾਬ ਦੇ ਵਸੀਲਿਆਂ ਦੀ ਦੁਰਵਰਤੋਂ ਕਰ ਰਹੀ ਹੈ ਤੇ ਸਰੋਤਾਂ ਦਾ ਸ਼ੋਸ਼ਣ ਕਰ ਰਹੀ ਹੈ। "ਪੰਜਾਬ ਸਰਕਾਰ ਨੂੰ ਸਲਾਹ ਦੇਣ ਵਾਲੀ ਸਲਾਹਕਾਰ ਕਮੇਟੀ ਦੀ ਅਗਵਾਈ ਕਰਨ ਲਈ ਚੱਢਾ ਦੀ ਸਥਿਤੀ ਕੀ ਹੈ?" ਉਨ੍ਹਾਂ ਸਵਾਲ ਕੀਤਾ ਕਿ ਜਦੋਂ ਮੁੱਖ ਮੰਤਰੀ ਵਾਲੀ ਚੁਣੀ ਹੋਈ ਸਰਕਾਰ ਹੋਵੇ ਅਤੇ ਵਿਧਾਨ ਸਭਾ ਨੂੰ ਜਵਾਬਦੇਹ ਮੰਤਰੀ ਮੰਡਲ ਹੋਵੇ ਤਾਂ ਗੈਰ-ਸੰਵਿਧਾਨਕ ਅਥਾਰਟੀਆਂ ਦੇ ਨਾਲ ਗੈਰ-ਸੰਵਿਧਾਨਕ ਸੰਸਥਾਵਾਂ ਗਠਿਤ ਕਰਨ ਦਾ ਕੀ ਮਤਲਬ ਹੈ?

ਰਾਜਾ ਵੜਿੰਗ ਨੇ ਕਿਹਾ ਕਿ ਚੱਢਾ ਪਹਿਲਾਂ ਹੀ ਪੰਜਾਬ ਦੇ ਅਸਲ ਮੁੱਖ ਮੰਤਰੀ ਸਨ। ਹੁਣ ਉਸ ਨੂੰ 'ਕਾਨੂੰਨੀ' ਅਥਾਰਟੀ ਦਿੱਤੀ ਗਈ ਹੈ ਜੋ ਕਿ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ ਤੌਰ 'ਤੇ ਹੈਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਹੀ ਸਾਬਤ ਹੋਈ ਹੈ ਕਿਉਂਕਿ ਉਹ ਪਹਿਲੇ ਦਿਨ ਤੋਂ ਕਹਿੰਦੀ ਆ ਰਹੀ ਹੈ ਕਿ ਭਗਵੰਤ ਮਾਨ ਸਿਰਫ਼ ਰਬੜ ਦੀ ਮੋਹਰ ਵਾਂਗ ਹੋਵੇਗਾ ਅਤੇ ਅਸਲ ਅਧਿਕਾਰ ਕੇਜਰੀਵਾਲ ਕੋਲ ਹੋਵੇਗਾ ਅਤੇ ਉਹ ਹੁਣ ਚੱਢਾ ਰਾਹੀਂ ਕਰ ਰਿਹਾ ਹੈ। ਅਸੀਂ ਸੋਚਿਆ ਸੀ ਕਿ ਆਪਲੀਡਰਸ਼ਿਪ ਨੇ ਸੰਗਰੂਰ ਵਿੱਚ ਆਪਣਾ ਸਬਕ ਚੰਗੀ ਤਰ੍ਹਾਂ ਸਿੱਖ ਲਿਆ ਹੋਵੇਗਾ, ਪਰ ਉਨ੍ਹਾਂ ਨੇ ਸਪੱਸ਼ਟ ਤੌਰ ਤੇ ਅਜਿਹਾ ਨਹੀਂ ਕੀਤਾ ਅਤੇ ਜੇਕਰ ਉਨ੍ਹਾਂ ਨੇ ਕੋਈ ਸਬਕ ਸਿੱਖ ਲਿਆ ਹੁੰਦਾ, ਤਾਂ ਉਹ ਸੂਬੇ ਦੀ ਸਰਕਾਰ ਦੀ ਅਗਵਾਈ ਕਰਨ ਅਤੇ ਮੁੱਖ ਮੰਤਰੀ ਨੂੰ ਧੱਕਾ ਦੇਣ ਲਈ ਕੋਈ ਤਜਰਬਾ ਨਾ ਰੱਖਣ ਵਾਲੇ ਕਿਸੇ ਬਾਹਰੀ ਵਿਅਕਤੀ ਨੂੰ ਨਿਯੁਕਤ ਨਾ ਕਰਦੇ।

              ਰਾਘਵ ਚੱਢਾ ਨੂੰ ਪੰਜਾਬ ਦਾ ਸੁਪਰ CM: ਧਰਮਵੀਰ ਗਾਂਧੀ

ਇਸ 'ਤੇ ਧਰਮਵੀਰ ਗਾਂਧੀ ਨੇ ਕਿਹਾ, "ਪੰਜਾਬ ਦੇ ਮੁੱਖ ਮੰਤਰੀ ਦੇ ਖੰਭ ਪੂਰੀ ਤਰ੍ਹਾਂ ਕੁਤਰ ਦਿੱਤੇ ਗਏ ਹਨ। ਰਾਘਵ ਚੱਢਾ ਨੂੰ ਪੰਜਾਬ ਦਾ ਸੁਪਰ CM ਬਣਾ ਦਿੱਤਾ ਗਿਆ ਹੈ। ਮੈ ਹੈਰਾਨ ਹਾਂ ਕਿ ਭਗਤ ਸਿੰਘ ਦੀ ਗੱਲ ਕਰਨ ਵਾਲਾ ਪੰਜਾਬ ਦਾ ਕਾਗਜੀ ਮੁੱਖ ਮੰਤਰੀ ਭਗਵੰਤ ਮਾਨ ਚੁੱਪ ਕਿਉਂ ਹੈ??? ਭਗਵੰਤ ਮਾਨ ਜੀ , ਭਗਤ ਸਿੰਘ ਐਦਾਂ ਗੁਲਾਮੀ ਨੀ ਸੀ ਕਰਦਾ। ਪੰਜਾਬ ਸਰਕਾਰ ਦਾ ਬੇਹੱਦ ਸ਼ਰਮਨਾਕ ਫੈਸਲਾ। ਸ੍ਰੋਮਣੀ ਅਕਾਲੀ ਦਲ ਦੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ, "ਪੰਜਾਬ ਅੱਜ ਤੋਂ ਸਹੀ ਅਤੇ ਸੱਚਮੁੱਚ ਦਿੱਲੀ ਦੇ ਰਹਿਮੋ-ਕਰਮ 'ਤੇ ਹੈ! ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਰਿਮੋਟ-ਕੰਟਰੋਲ ਹੈ ਰਾਘਵ ਚੱਢਾ। ਮੁੱਖ ਮੰਤਰੀ ਚੁਣੇ ਜਾਣ ਸਮੇਂ ਪੰਜਾਬ ਦੇ ਡੀ-ਫੈਕਟੋ CM ਭਗਵੰਤ ਮਾਨ ਵਿਆਹ ਦੀ ਛੁੱਟੀ 'ਤੇ ਭੇਜ ਦਿੱਤਾ।"

                 ਪੰਜਾਬ ਦੇ ਲੋਕਾਂ ਦੁਆਰਾ ਆਪ ਪਾਰਟੀ ਦੇ ਫੈਸਲੇ ਦਾ ਵਿਰੋਧ 

ਜਦੋਂ ਤੋਂ ਪੰਜਾਬ ਵਿੱਚ ਆਪ ਪਾਰਟੀ  ਦੀ ਸਰਕਾਰ ਬਣੀ ਉਦੋਂ ਤੋਂ ਹੀ  ਰਾਘਵ ਚੱਢਾ  ਦਾ ਵਿਰੋਧ ਪੰਜਾਬ ਦੇ ਲੋਕਾਂ ਦੁਆਰਾ ਲਗਾਤਾਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਲੋਕ ਰਾਘਵ ਚੱਢਾ ਨੂੰ ਪੰਜਾਬ ਵਿਚ ਕਿਸੇ ਵੀ ਉੱਚ ਪਦਵੀ ਉੱਤੇ ਬਿਰਾਜਮਾਨ ਨਹੀਂ ਕਰਨਾ ਚਾਹੁੰਦੇ ਸਨ । ਜਦੋਂ ਪੰਜਾਬ ਸਰਕਾਰ ਨੇ  ਰਾਘਵ ਚੱਢਾ ਨੂੰ  ਰਾਜ ਸਭਾ ਦਾ ਮੈਂਬਰ ਚੁਣਿਆ ਸੀ  ਉਸ ਦਾ ਖਾਮਿਆਜ਼ਾ  ਸੰਗਰੂਰ ਦੀਆਂ ਜ਼ਮੀਨੀ ਚੋਣਾਂ ਵਿੱਚ  ਆਪ ਪਾਰਟੀ ਨੂੰ ਹਾਰ ਨਾਲ ਭਰਨਾ ਪਿਆ ਸੀ। ਪਰ ਭਗਵੰਤ ਮਾਨ ਸਰਕਾਰ ਨੇ ਮੁੜ ਦੁਬਾਰਾ ਤੋਂ ਅਜਿਹੀ ਗਲਤੀ ਕਰ ਕੇ ਆਉਣ ਵਾਲੇ ਸਮੇਂ ਵਿੱਚ ਆਪ ਪਾਰਟੀ ਦਾ ਗ੍ਰਾਫ  ਹੇਠਾਂ ਵੱਲ ਕਰ ਦਿੱਤਾ ਹੈ। ਪੰਜਾਬ ਦੇ ਲੋਕਾਂ ਦਾ ਮੰਨਣਾ ਹੈ ਕਿ ਰਾਘਵ ਚੱਢਾ  ਜਿਸ ਦਾ  ਪੰਜਾਬੀ ,ਪੰਜਾਬੀਅਤ ਤੇ ਸਿੱਖ ਇਤਿਹਾਸ ਨਾਲ ਕੋਈ ਵੀ  ਵਾਹ ਵਾਸਤਾ ਨਹੀਂ ਹੈ ਉਸ ਨੂੰ ਪੰਜਾਬ ਦੀ ਵਾਗਡੋਰ ਦੇਣ ਦਾ ਮਤਲਬ ਇਤਿਹਾਸ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ ।ਅਜਿਹਾ ਕਰਕੇ ਹੀ ਉਹ ਹਿੰਦੂ ਰਾਸ਼ਟਰ ਨਿਰਮਾਣ ਵਿੱਚ ਆਪਣੀ ਭੂਮਿਕਾ ਅਦਾ ਕਰੇਗਾ

    ਪੰਜਾਬ ਹੱਥੋਂ ਚੰਡੀਗੜ੍ਹ ਖੁਸਣ ਦੀਆਂ ਤਿਆਰੀਆਂ

ਪਿਛਲੇ ਦਿਨੀ ਰਾਜਾਂ ਦੇ ਮੁੱਖ ਮੰਤਰੀਆਂ ਦੀ ਹੋਈ ਗੱਲਬਾਤ ਵਿਚ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੱਖਰੀ ਹਰਿਆਣਾ ਵਿਧਾਨ ਸਭਾ ਦੀ ਮੰਗ ਕੀਤੀ ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਲਈ ਵੱਖਰੀ ਇਮਾਰਤ ਬਣਾਉਣ ਲਈ ਜ਼ਮੀਨ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੇਂਦਰ ਨੂੰ ਅਪੀਲ ਕੀਤੀ ਕਿ ਚੰਡੀਗੜ੍ਹ 'ਚ ਪੰਜਾਬ ਨੂੰ ਆਪਣੀ ਵਿਧਾਨ ਸਭਾ ਦੀ ਇਮਾਰਤ ਬਣਾਉਣ ਲਈ ਜ਼ਮੀਨ ਅਲਾਟ ਕੀਤੀ ਜਾਵੇ  ਜਦੋਂ ਕਿ ਭਗਵੰਤ ਮਾਨ ਦਾ ਅਜਿਹਾ ਕਹਿਣਾ  ਪੰਜਾਬੀਆਂ ਨੂੰ ਇੱਕ ਝਟਕਾ ਸੀ ਕੀ ਆਪਣੇ ਘਰ ਦੇ ਵਿੱਚ ਹੀ ਕੇਂਦਰ ਸਰਕਾਰ ਕੋਲੋਂ ਜ਼ਮੀਨ ਦੀ ਮੰਗ ਕਰ ਰਿਹਾ ਹੈ । ਜਿਸ ਦਿਨ ਇਹ ਮੀਟਿੰਗ ਹੋਈ ਸੀ  ਇਸ ਮੀਟਿੰਗ ਵਿਚ ਕੇਵਲ  ਪੰਜਾਬ ਦੇ ਦੋ ਮੰਤਰੀ ਹਰਜੋਤ ਬੈਂਸ ਦੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਸ਼ਾਮਲ ਸਨ  ਜਦ ਕਿ ਇਸ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਹੋਣਾ ਲਾਜ਼ਮੀ ਸੀ । ਪੰਜਾਬ ਵਿੱਚ ਆਪ ਪਾਰਟੀ ਦੀਆਂ ਅਜਿਹੀਆਂ ਕਾਰਗੁਜ਼ਾਰੀਆਂ ਨੇ  ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਉੱਤੇ  ਪਾਣੀ ਫੇਰਨਾ ਸ਼ੁਰੂ ਕਰ ਦਿੱਤਾ ਹੈ । ਜੇਕਰ ਪੰਜਾਬ ਦੀ ਸਰਕਾਰ  ਅਸਿੱਧੇ ਤੌਰ ਤੇ ਰਾਘਵ ਚੱਢਾ ਦੇ ਹੱਥ ਗਈ  ਤਾਂ ਆਉਣ ਵਾਲੇ ਸਮੇਂ ਵਿੱਚ  ਇਸ ਪਾਰਟੀ ਦਾ ਵੀ ਉਹੀ ਹਾਲ ਹੋਵੇਗਾ ਜੋ ਅਜੋਕੇ ਸਮੇਂ ਵਿਰੋਧੀ ਪਾਰਟੀਆਂ ਦਾ ਹੋਇਆ ਹੈ ।

ਜੇਕਰ ਪਹਿਲਾ ਹੀ ਪੰਜਾਬ ਦੇ ਹੁਕਮਰਾਨ ਪੰਜਾਬ ਪੱਖੀ ਫੈਸਲੇ ਲੈਂਦੇ ਤਾਂ ਕਿਸੇ ਤੀਜੀ ਧਿਰ ਦਾ ਆਗਮਨ ਪੰਜਾਬ 'ਚ ਨਾ ਹੁੰਦਾ ਪਰ ਇਨ੍ਹਾਂ ਸਾਰੀਆਂ ਕਾਰਗੁਜ਼ਾਰੀਆਂ ਨੂੰ ਦੇਖਦੇ ਹੋਏ ਅਤੇ ਸਥਿਤੀ ਨਾਲ ਰੂਪਮਾਨ ਹੁੰਦੇ ਹੋਏ ਕਿਆਸ ਲਾਇਆ ਜਾਂਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ ਕਿ ਪੰਜਾਬ ਵਿਚ ਆਪਣੀ ਇਕ ਹੋਰ ਵੱਖਰੀ ਪਾਰਟੀ ਉੱਭਰ ਕੇ ਸਾਹਮਣੇ ਆਵੇ ਜੋ ਕੇਵਲ ਪੰਜਾਬ ਦੇ ਹਿੱਤਾਂ ਦੀ  ਗੱਲ ਕਰਦੀ ਹੋਵੇ,ਪੰਜਾਬ ਦੇ ਲੋਕਾਂ ਨੇ ਪਹਿਲਾਂ ਵੀ ਦਿੱਲੀ ਨੂੰ ਨਕਾਰਿਆ ਸੀ ਤੇ ਹੁਣ ਵੀ ਉਹ ਨਕਾਰਨਗੇ ।

 

ਸਰਬਜੀਤ ਕੌਰ ਸਰਬ