ਅਮਰੀਕਾ ਦੇ ਸੂਬੇ ਨਿਊਜਰਸੀ ਦੇ ਟਾਊਨ ਇਜ਼ਲੀਨ ਚ’ ਨਕਾਬਪੋਸ਼, ਹਥਿਆਰਬੰਦ ਲੁਟੇਰਿਆਂ ਵੱਲੋ ਵੈਰਾਨੀ ਨਾਂ ਦੇ ਜਿਊਲਰਜ ਤੋ ਲੱਖਾ ਡਾਲਰਾਂ ਦੇ ਗਹਿਣੇ ਲੁੱਟ ਕੇ ਫ਼ਰਾਰ

ਅਮਰੀਕਾ ਦੇ ਸੂਬੇ ਨਿਊਜਰਸੀ ਦੇ ਟਾਊਨ ਇਜ਼ਲੀਨ ਚ’ ਨਕਾਬਪੋਸ਼, ਹਥਿਆਰਬੰਦ ਲੁਟੇਰਿਆਂ ਵੱਲੋ ਵੈਰਾਨੀ ਨਾਂ ਦੇ ਜਿਊਲਰਜ ਤੋ ਲੱਖਾ ਡਾਲਰਾਂ ਦੇ ਗਹਿਣੇ ਲੁੱਟ ਕੇ ਫ਼ਰਾਰ

ਅੰਮ੍ਰਿਤਸਰ ਟਾਈਮਜ਼

ਨਿਊਜਰਸੀ, 11 ਜੂਨ (ਰਾਜ ਗੋਗਨਾ )— ਬੀਤੀ ਸ਼ਾਮ ਨਿਊਜਰਸੀ ਅਮਰੀਕਾ ਦੀ ਮਿਡਲਸੈਕਸ ਕਾਉਟੀ ਦੇ ਟਾਊਨ ਇਜ਼ਲੀਨ ਚ’ ਜਿੱਥੇ ਜ਼ਿਆਦਾਤਰ ਭਾਰਤੀ ਮੂਲ ਦੇ ਲੋਕਾ ਦੇ ਜਿਊਲਰਜ ਹਨ। ਅਤੇ ਭਾਰਤੀਆਂ ਦੀ ਵੱਸੋ ਵਾਲਾ ਸੰਘਣਾ ਇਲਾਕਾ ਹੈ। ਉੱਥੇ ਸ਼ਾਮ ਨੂੰ ਵੈਰਾਨੀ ਜਿਊਲਰਜ ਨਾਂ ਦੇ ਇਕ ਭਾਰਤੀ ਦੇ ਸਟੋਰ ਤੋ ਅੱਧੀ ਦਰਜਨ ਦੇ ਕਰੀਬ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਵੱਲੋ ਜਿਊਲਰਜ ਚ’ ਦਾਖਲ ਹੋ ਕੇ ਅਸਲੇ ਦੀ ਨੋਕ ਤੇ ਲੱਖਾ ਡਾਲਰਾਂ ਦੇ ਸ਼ੋ-ਕੇਸ ਚ’ ਸਜੇ ਗਹਿਣੇ ਸਣੇ ਟਰੇਆ ਲੁੱਟ ਕੇ ਲੈ ਗਏ। ਜਿਉਂ ਹੀ ਸਟੋਰ ਤੇ ਕੰਮ ਕਰਦਾ ਇਕ ਵਰਕਰ ਬਾਹਰੋਂ ਆ ਕੇ ਸਟੋਰ ਚ’ ਦਾਖਿਲ ਹੋਇਆ ਉਸ ਦੇ ਪਿੱਛੇ ਹੀ ਨਕਾਬਪੋਸ਼ ਇਕ ਦਮ ਸਟੋਰ ਚ’ ਦਾਖਿਲ ਹੋ ਕੇ ਧਾਵਾ ਬੋਲ ਦਿੱਤਾ ਅਤੇ ਅਸਲੇ ਦੀ ਕੰਮ ਕਰਦੇ ਇਕ ਅੋਰਤ ਸਮੇਤ ਜ਼ਮੀਨ ਤੇ ਲੇਟਣ ਨੂੰ ਕਿਹਾ, ਡਰ ਅਤੇ ਸਹਿਮ ਦੇ ਮਾਰੇ ਇਹ ਲੋਕ ਜ਼ਮੀਨ ਤੇ ਲੁਟ ਗਏ ਅਤੇ ਉਹ ਲੱਖਾ ਡਾਲਰਾਂ ਦੇ ਗਹਿਣੇ ਲੁਟ ਕੇ ਫ਼ਰਾਰ ਹੋ ਗਏ। ਪੁਲਿਸ ਨੁੰ ਸੂਚਨਾ ਦੇਣ ਤੇ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਚ’ ਕੈਦ ਹੋਏ 6 ਦੇ ਕਰੀਬ ਲੁਟੇਰੇ ਦੋ ਕਾਰਾ ਚ’ ਆਏ ਅਤੇ ਲੁੱਟ ਨੂੰ ਅੰਜਾਮ ਦੇ ਕੇ ਕਾਰਾ ਚ’ ਫ਼ਰਾਰ ਹੋ ਗਏ ਪੁਲਿਸ ਕੈਮਰਿਆਂ ਤੋ ਲੁਟੇਰਿਆਂ ਦੀ ਛਾਣਬੀਨ ਕਰ ਰਹੀ ਹੈ।