ਅਮਰੀਕਾ ਵਿਚ ਭਿਆਨਕ ਤੂਫਾਨ ਨੇ ਮਚਾਈ ਤਬਾਹੀ, ਕਈ ਲੋਕ ਜ਼ਖਮੀ

ਅਮਰੀਕਾ ਵਿਚ ਭਿਆਨਕ ਤੂਫਾਨ ਨੇ ਮਚਾਈ ਤਬਾਹੀ, ਕਈ ਲੋਕ ਜ਼ਖਮੀ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 19 ਮਾਰਚ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਦੱਖਣੀ ਪੂਰਬੀ ਹਿੱਸੇ ਵਿਚ ਆਏ ਭਿਆਨਕ ਤੂਫਾਨ, ਤੇਜ ਹਵਾਵਾਂ ਤੇ ਗੜੇਮਾਰੀ ਕਾਰਨ ਭਾਰੀ ਨੁਕਸਾਨ ਪੁੱਜਾ ਹੈ ਤੇ ਕਈ ਲੋਕਾਂ ਦੇ ਜਖਮੀ ਹੋਣ ਦੀ ਰਿਪੋਰਟ ਹੈ। ਅਨੇਕਾਂ ਘਰਾਂ ਨੂੰ ਨੁਕਸਾਨ ਪੁੱਜਾ ਹੈ। ਐਸਕੈਮਬੀਆ ਕਾਊਂਟੀ, ਅਲਬਾਮਾ ਵਿਚ ਜਖਮੀ ਹੋਏ 6 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਐਸਕਾਮਬੀਆ ਕਾਊਂਟੀ ਦੇ ਪੁਲਿਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਕੁਝ ਲੋਕ ਮੋਬਾਇਲ ਹੋਮ ਪਾਰਕ ਵਿਚ ਜਖਮੀ ਹੋਏ ਹਨ ਤੇ ਇਨਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ । ਬੁਲਾਰੇ ਸ਼ੈਰਿਫ ਹੀਥ ਜੈਕਸਨ ਨੇ ਦੱਸਿਆ ਕਿ ਪੈਨਸਾਕੋਲਾ, ਫਲੋਰਿਡਾ ਦੇ ਉਤਰ ਵਿਚ 9 ਘਰ ਤਬਾਹ ਹੋਏ ਹਨ ਜਦ ਕਿ ਇਕ ਘਰ ਨੂੰ ਤੂਫਾਨ ਆਪਣੇ ਨਾਲ ਹੀ ਵਹਾਅ ਕੇ ਲੈ ਗਿਆ। ਉਨਾਂ ਦੱਸਿਆ ਕਿ ਮੌਕੇ ਉਪਰ ਜਾਇਜਾ ਲੈਣ ਲਈ ਕੌਮੀ ਮੌਸਮ ਸੇਵਾ ਦੇ ਅਧਿਕਾਰੀ ਜਾਣਗੇ। ਇਸ ਕਿਸਮ ਦਾ ਤੂਫਾਨ ਹੀ ਜਾਰਜੀਆ ਵਿਚ ਆਉਣ ਦੀ ਰਿਪੋਰਟ ਹੈ ਜੋ ਕਾਰੋਲੀਨਾਸ ਵਲ ਵਧ ਰਿਹਾ ਹੈ।