ਭਾਈ ਬਚਿੱਤਰ ਸਿੰਘ ਸੰਘਾ ਨਹੀਂ ਰਹੇ
ਅੰਮ੍ਰਿਤਸਰ ਟਾਈਮਜ਼
ਮਿਲਟੀਪਟਸ: 5 ਫ਼ਰਵਰੀ 2022 ਗੁਰਦੂਆਰਾ ਸਿੰਘ ਸਭਾ ਮਿਲਪੀਟਸ ਦੇ ਸੀਨੀਅਰ ਮੈਂਬਰ ਤੇ ਖ਼ਜ਼ਾਨਚੀ ਭਾਈ ਬਚਿੱਤਰ ਸਿੰਘ ਸੰਘਾ ਦੀ ਹਸਪਤਾਲ ਵਿੱਚ ਅੱਜ ਮੌਤ ਹੋ ਗਈ ਹੈ। ਪਿਛਲੇ ਦੋ ਹਫ਼ਤੇ ਤੋਂ ਉਹ ਦਿੱਲ ਦਾ ਦੌਰਾ ਪੈਣ ਕਾਰਣ ਹਸਪਤਾਲ ਵਿੱਚ ਦਾਖਲ ਸਨ। ਉਹ 75 ਸਾਲ ਦੇ ਸਨ ਅਤੇ ਪਿੱਛਲੇ 35-40 ਸਾਲ ਉਹਨਾਂ ਨੇ ਸੈਨ ਹੋਜੇ ਅਤੇ ਮਿਲਟੀਪਟਸ ਗੁਰਦੁਆਰਿਆਂ ਦੀ ਸੇਵਾ ਵਿੱਚ ਗੁਜ਼ਾਰੇ। ਅੰਮ੍ਰਿਤਸਰ ਟਾਈਮਜ਼ ਦੀ ਸਾਰੀ ਟੀਮ ਵੱਲੋਂ ਅਰਦਾਸ ਹੈ ਕਿ ਸੱਚੇ ਪਾਤਿਸ਼ਾਹ ਉਹਨਾਂ ਦੀ ਵਿੱਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ਣ।ਉਹਨਾਂ ਦੇ ਸਸਕਾਰ ਅਤੇ ਅੰਤਿਮ ਅਰਦਾਸ ਬਾਰੇ ਜਾਣਕਾਰੀ ਜਲਦੀ ਸਾਂਝੀ ਕੀਤੀ ਜਾਵੇਗੀ।
Comments (0)