ਔਰਤ ਨੂੰ ਰੇਲ ਗੱਡੀ ਅੱਗੇ  ਧੱਕਾ ਦੇ ਕੇ ਸੁੱਟਿਆ, ਹੋਈ ਮੌਤ

ਔਰਤ ਨੂੰ ਰੇਲ ਗੱਡੀ ਅੱਗੇ  ਧੱਕਾ ਦੇ ਕੇ ਸੁੱਟਿਆ, ਹੋਈ ਮੌਤ

ਅੰਮ੍ਰਿਤਸਰ ਟਾਈਮਜ਼ 

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਨਿਊਯਾਰਕ ਦੇ ਟਾਈਮ ਸਕੁਆਇਰ ਸਟੇਸ਼ਨ ਉਪਰ ਬੀਤੇ ਦਿਨ ਵਾਪਰੀ ਇਕ ਘਟਨਾ ਵਿਚ ਇਕ ਵਿਅਕਤੀ ਨੇ ਇਕ  ਔਰਤ ਨੂੰ ਸਬਵੇਅ ਗੱਡੀ ਅੱਗੇ ਧੱਕਾ ਦੇ ਕੇ ਸੁੱਟ ਦਿੱਤਾ ਤੇ ਗੱਡੀ ਹੇਠ ਆਉਣ ਨਾਲ  ਉਸ ਦੀ ਮੌਕੇ ਉਪਰ ਹੀ ਮੌਤ ਹੋ ਗਈ। ਪੁਲਿਸ ਕਮਿਸ਼ਨਰ ਕੀਚਾਂਟ ਸੇਵੈਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਘਟਨਾ ਲਈ ਜਿੰਮੇਵਾਰ ਸਮਝਿਆ ਜਾਂਦਾ ਵਿਅਕਤੀ ਮੌਕੇ ਉਪਰੋਂ ਫਰਾਰ ਹੋ ਗਿਆ ਪਰੰਤੂ ਬਾਅਦ ਵਿਚ ਉਸ ਨੇ ਟਰਾਂਜਿਟ  ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। 40 ਸਾਲਾ ਮ੍ਰਿਤਕ ਔਰਤ ਦੀ ਪਛਾਣ ਮੀਸ਼ੈਲ ਅਲੀਸਾ ਵਜੋਂ ਹੋਈ ਹੈ। ਉਹ ਗੱਡੀ ਦੀ ਉਡੀਕ ਕਰ ਰਹੀ ਸੀ ਕਿ ਇਕ ਸਿਰ ਫਿਰੇ ਵਿਅਕਤੀ ਨੇ ਉਸ ਨੂੰ ਧੱਕਾ ਦੇ ਕੇ ਸਦਾ  ਦੀ ਨੀਂਦ ਸਵਾ ਦਿੱਤਾ। ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਇਹ ਘਟਨਾ ਬਿਨਾਂ ਕਿਸੇ ਭੜਕਾਹਟ ਦੇ ਵਾਪਰੀ ਤੇ ਘਟਨਾ ਤੋਂ ਪਹਿਲਾਂ ਪੀੜਿਤਾ ਦੀ ਕਥਿੱਤ ਦੋਸ਼ੀ ਨਾਲ  ਕੋਈ ਕਹਾ ਸੁਣੀ ਨਹੀਂ ਹੋਈ।