ਕੋਲੋਰਾਡੋ 'ਵਿਚ ਗੋਲੀ ਚਲਣ ਨਾਲ ਪੰਜ ਲੋਕ ਹਲਾਕ

ਕੋਲੋਰਾਡੋ 'ਵਿਚ ਗੋਲੀ ਚਲਣ ਨਾਲ ਪੰਜ ਲੋਕ ਹਲਾਕ

 ਪੁਲੀਸ ਮੁਕਾਬਲੇ 'ਵਿਚ ਸ਼ੱਕੀ ਬੰਦੂਕਧਾਰੀ ਦੀ ਮੌਤ

ਅੰਮ੍ਰਿਤਸਰ ਟਾਈਮਜ਼ ਬਿਉਰੋ

ਕੋਲਰਾਡੋ  : ਅਮਰੀਕਾ ਦੇ ਕੋਲਰਾਡੋ ਸੂਬੇ ਵਿਚ ਹੋਈ ਗੋਲ਼ੀਬਾਰੀ ਦੀ ਘਟਨਾ ਵਿਚ ਸ਼ੱਕੀ ਬੰਦੂਕਧਾਰੀ ਸਮੇਤ ਪੰਜ ਲੋਕ ਮਾਰੇ ਗਏ ਤੇ ਕਈ ਹੋਰ ਜ਼ਖ਼ਮੀ ਹੋ ਗਏ। ਪੁਲਿਸ ਦਾ ਮੰਨਣਾ ਹੈ ਕਿ ਸ਼ੱਕੀ ਵਿਅਕਤੀ ਨੇ ਡੇਨਵੇਰ ਤੇ ਲੈਕਵੁੱਡ ਵਿਚ ਘਟੋ-ਘੱਟ ਸੱਤ ਵੱਖ-ਵੱਖ ਥਾਵਾਂ 'ਤੇ ਗੋਲ਼ੀਆਂ ਚਲਾਈਆਂ। ਡੇਨੇਵੇਰ ਪੁਲਿਸ ਮੁਖੀ ਪਾਲ ਪੈਜਨ ਨੇ ਇਕ ਪ੍ਰੈੱਸ ਕਾਨਫਰੰਸ 'ਵਿਚ ਕਿਹਾ ਕਿ  ਗੋਲ਼ੀਬਾਰੀ ਵਿਚ ਦੋ ਔਰਤਾਂ ਮਾਰੀਆਂ ਗਈਆਂ ਤੇ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਇਸ ਤੋਂ ਥੋੜੀ ਦੇਰ ਬਾਅਦ ਡੇਨਵੇਰ ਦੇ ਪੱਛਮ 'ਵਿਚ ਵਿਲੀਅਮਸ ਸਟ੍ਰੀਟ 'ਵਿਚ ਇਕ ਵਿਅਕਤੀ ਨੂੰ ਗੋਲ਼ੀ ਮਾਰ ਦਿੱਤੀ ਗਈ।ਡੇਨਵੇਰ ਪੁਲਿਸ ਵੱਲੋਂ ਸ਼ੱਕੀ ਦੇ ਵਾਹਨ 'ਤੇ ਧਿਆਨ ਦੇ ਤੋਂ ਬਾਅਦ ਜਾਂਚ ਸ਼ੁਰੂ ਹੋਈ। ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਸ਼ੱਕੀ ਲੇਕਵੁੱਡ ਭੱਜ ਗਿਆ। ਲੇਕਵੁੱਡ ਪੁਲਿਸ ਦੇ ਲੋਕ ਸੰਪਰਕ ਵਿਭਾਗ ਜੌਨ ਰੋਮੇਰੋ ਨੇ ਦੱਸਿਆ ਕਿ ਇਸ ਤੋਂ ਬਾਅਦ ਸ਼ੱਕੀ ਹੋਟਲ ਵਿਚ ਵੜ੍ਹ ਗਿਆ ਤੇ ਇਕ ਕਲਰਕ ਨੂੰ ਗੋਲ਼ੀ ਮਾਰ ਦਿੱਤੀ। ਬਾਅਦ ਵਿਚ ਇੱਥੇ ਪੁਲਿਸ ਨੇ ਉਸ ਨੂੰ ਮਾਰ ਦਿੱਤਾ। ਮੁਕਾਬਲੇ ਵਿਚ ਇਕ ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਿਆ।