ਪਹਿਲੀ ਪਤਿਸ਼ਾਹ ਜੀ ਦੇ 552 ਵੇਂ ਪ੍ਰਕਾਸ਼ ਗੁਰ ਪੁਰਬ ਹੋਇਆ ਇਤਿਹਾਸਕ ਫ਼ਤਿਹ ਦਾ ਪ੍ਰਤੀਕ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ:ਕਿਸਾਨਾਂ ਦੀ ਜਿੱਤ ਦਾ ਜਸ਼ਨ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ । ਇਸ ਜਿੱਤ ਦੀ ਖ਼ੁਸ਼ੀ ਵਿੱਚ ਦੇਸ਼ ਦੇ ਵਿਦਵਾਨਾਂ ਤੇ ਉੱਘੇ ਇਤਿਹਾਸਕਾਰਾਂ ਵੱਲੋਂ ਆਪਣੇ ਵਿਚਾਰ ਦਿੱਤੇ ਜਾ ਰਹੇ ਹਨ । ਇਨ੍ਹਾਂ ਇਤਿਹਾਸਕਾਰਾਂ ਵਿਚੋਂ ਉੜੀਸਾ ਦੇ ਵਸਨੀਕ, ਸਿੱਖ ਇਤਿਹਾਸਕਾਰ ਤੇ ਲੇਖਕ, ਪੰਜਾਬੀ ਗਲੋਬਲ ਫਾਊਂਡੇਸ਼ਨ ਉੜੀਸਾ ਚੈਪਟਰ ਦੇ ਪ੍ਰਧਾਨ - ਸ੍ਰੀ ਅਭੀਨਾਸ਼ ਮਹਾਪਤਰਾਂ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਗੁਰਪੁਰਬ ਅਤੇ ਇਤਿਹਾਸਕ ਕਿਸਾਨੀ ਜਿੱਤ ਦੇ ਲਈ ਬੇਅੰਤ ਵਧਾਈ ਦੇਂਦੇ ਹੋਏ ਕਿਹਾ ਕਿ, 15 ਨਵੰਬਰ2021 ਨੂੰ ਸ਼ਾਮ 5 ਵਜੇ ਤਖ਼ਤ ਸੱਚਖੰਡ ਸ੍ਰੀ ਹਜੂਰ ਅਬਚਲ ਨਗਰ ਸਾਹਿਬ ਜੀ (ਨੰਦੇੜ) ਵਿਖੇ ਵਿਸ਼ਵ ਸ਼ਾਂਤੀ ਦਿਵਸ ਪਰ ਕਿਸਾਨ ਅੰਦੋਲਨ ਦੀ ਫ਼ਤਿਹ ਲਈ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਤੇ ਪੰਜ ਪਿਆਰੇ ਸਿੰਘ ਸਾਹਿਬਾਨ ਨੇ ਜੋ ਅਰਦਾਸ ਕੀਤੀ ਸੀ ਉਸ ਅਰਦਾਸ ਦੇ ਕਬੂਲ ਹੋਣ ਦਾ ਪ੍ਰਤੱਖ ਪ੍ਰਤੀਤ ਹੈ। ਇਸ ਇਤਿਹਾਸਕ ਫਤਹਿ ਦੀ ਪ੍ਰਮੁੱਖ ਭਗਦਾਰੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ( 96 ਕਰੋੜੀ ਤੇ ਪੰਜਵਾਂ ਤਖ਼ਤ), ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ, ਦਲ ਬਾਬਾ ਬਿਧੀ ਚੰਦ ਜੀ( ਸੂਰ ਸਿੰਘ ਵਾਲੇ),ਤਖ਼ਤ ਸੱਚਖੰਡ ਸ੍ਰੀ ਹਜੂਰ ਅਬਚਲ ਨਗਰ ਸਾਹਿਬ ਜੀ (ਨੰਦੇੜ) ਦੇ ਗੁਰਦੁਆਰਾ ਮੈਨੇਜਮੈਂਟ ਬੋਰਡ ਦੇ ਸਕੱਤਰ-ਸਰਦਾਰ ਰਵਿੰਦਰ ਸਿੰਘ ਆਸ਼ਾ ਸਿੰਘ ਬੁੰਗਾਈ, ਹਜੂਰੀ ਸਿੰਘ ਤੇ ਸਾਰੇ ਸਿੱਖ ਕਿਸਾਨੀ ਆਗੂਆਂ ਨੂੰ ਜਾਂਦੀ ਹੈ। ਜਿਨ੍ਹਾਂ ਨੇ ਸੱਚ ਅਤੇ ਹੱਕ ਲਈ ਲੜ ਕੇ ਖ਼ਾਲਸਾ ਪੰਥ ਦੀ ਮਹਾਨਤਾ ਨੂੰ ਕਾਇਆਮ ਰੱਖਿਆ, ਮੈਂ ਹੱਥ ਜੋੜ ਕੇ ਸਤਿਕਾਰ ਪੂਰਵਕ ਇਨ੍ਹਾਂ ਸਾਰਿਆਂ ਨੂੰ ਧੰਨਵਾਦ ਬੋਲ ਰਿਹਾ ਹਾਂ, ਤੇ ਗੁਰੂ ਮਹਾਰਾਜ ਜੀ ਦੇ ਅਗਹੇ ਇਹ ਅਰਦਾਸ ਕਰ ਰਿਹਾ ਹਾਂ ਕਿ ਇਨ੍ਹਾਂ ਦੇ ਉੱਪਰ ਇਸੇ ਤਰ੍ਹਾਂ ਉਦਮ ਉਤਸ਼ਾਹ ਬਖਸ਼ਦੇ ਰਹਿਣ।
ਦੱਸਣਯੋਗ ਹੈ ਕਿ ਸ੍ਰੀ ਅਭੀਨਾਸ਼ ਮਹਾਪਤਰਾਂ ਨੇ ਕਿਸਾਨ ਮੋਰਚੇ ਦੇ ਸਮੇਂ ਬੋਲੀਵੁਡ ਐਕਟਰੈਸ ਕੰਗਨਾ ਰਣੌਤ ਪਾਇਲ ਰਹਿਤੋਗੀ ਉਪਰ ਸਿੱਖ ਧਰਮ ਤੇ ਕਿਸਾਨ ਭਾਈਚਾਰੇ ਨੂੰ ਦੇਸ਼ ਧ੍ਰੋਹੀ ਆਖਣ ਲਈ ਸਾਇਬਰ ਕ੍ਰਾਈਮ 'ਚ ਐਫ.ਆਈ.ਆਰ. ਦਰਜ ਕਰਵਾਈ ਸੀ, ਜਿਸ ਕਾਰਨ ਇਨ੍ਹਾਂ ਦੇ ਸੋਸ਼ਲ ਮੀਡੀਆ ਦੇ ਅਕਾਊਂਟ ਸੀਲ ਕਰ ਦਿਤੇ ਸਨ।
Comments (0)