ਸਾਂਝੀ ਸੋਚ ਅਖਬਾਰ ਅਤੇ ਟੀਵੀ ਦੇ ਸੰਚਾਲਕ ਬੂਟਾ ਬਾਸੀ ਜੀ ਨੂੰ ਭਾਰੀ ਸਦਮਾ

ਸਾਂਝੀ ਸੋਚ ਅਖਬਾਰ ਅਤੇ ਟੀਵੀ ਦੇ ਸੰਚਾਲਕ  ਬੂਟਾ ਬਾਸੀ ਜੀ ਨੂੰ ਭਾਰੀ ਸਦਮਾ
ਸ. ਹਰਭਜਨ ਸਿੰਘ ਬਾਸੀ ਜੀ

ਅੰਮ੍ਰਿਤਸਰ ਟਾਈਮਜ਼

ਕੈਲੇਫੋਰਨੀਆ: ਸਾਂਝੀ ਸੋਚ ਅਖਬਾਰ ਅਤੇ ਟੀਵੀ ਦੇ ਸੰਚਾਲਕ ਬੂਟਾ ਬਾਸੀ ਨੂੰ ਪਿਛਲੇ ਦਿਨੀਂ ਉਸ ਵਕਤ ਭਾਰੀ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਸਤਿਕਾਰਤ ਪਿਤਾ ਜੀ ਸ. ਹਰਭਜਨ ਸਿੰਘ ਬਾਸੀ (93) ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ। ਸ. ਹਰਭਜਨ ਸਿੰਘ ਬਾਸੀ ਜੀ ਨੇ ਪੰਜਾਬ ਵਿੱਚ ਲੰਮਾ ਸਮਾਂ ਵਿੱਦਿਅਕ ਸੇਵਾਵਾਂ ਦਿੱਤੀਆਂ ਅਤੇ ਹੁਣ ਚੋਖੇ ਸਮੇਂ ਤੋਂ ਆਪਣੇ ਬੇਟੇ ਬੂਟਾ ਬਾਸੀ ਕੋਲ ਅਮਰੀਕਾ ਵਿੱਚ ਰਹਿ ਰਹੇ ਸਨ।

ਉਹਨਾਂ ਦੀ ਦੇਹ ਦਾ ਅੰਤਿਮ ਸੰਸਕਾਰ ਮਿਤੀ 18 ਨਵੰਬਰ ਦਿਨ ਵੀਰਵਾਰ ਨੂੰ Allen Mortuary Turlock CA ਵਿਖੇ ਹੋਵੇਗਾ। ਇਸ ਉਪਰੰਤ ਭੋਗ ਅਤੇ ਅੰਤਿਮ ਅਰਦਾਸ MODESTO-CERES GURDWARA SAHIB HUGHSON CA ਵਿਖੇ ਹੋਵੇਗੀ । ਵਧੇਰੇ ਜਾਣਕਾਰੀ ਜਾ ਦੁੱਖ ਸਾਂਝਾ ਕਰਨ ਲਈ ਤੁਸੀ Boota Singh Basi ਨਾਲ (209) 303-1260 ਤੇ ਸੰਪਰਕ ਕਰ ਸਕਦੇ ਹੋ। ਅੰਮ੍ਰਿਤਸਰ ਟਾਈਮਜ਼ ਦੀ ਸਾਰੀ ਟੀਮ ਵੱਲੋਂ ਅਰਦਾਸ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਬਾਸੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ਤੇ ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ੇ ।