ਭਾਰਤੀ ਮੂਲ ਦੇ ਅਮਰੀਕੀ ਸੈਮ ਜੋਸ਼ੀ ਨੇ ਐਡੀਸਨ ਦੇ ਮੇਅਰ ਦੀ ਚੋਣ ਜਿੱਤੀ

ਭਾਰਤੀ ਮੂਲ ਦੇ ਅਮਰੀਕੀ ਸੈਮ ਜੋਸ਼ੀ ਨੇ ਐਡੀਸਨ ਦੇ ਮੇਅਰ ਦੀ ਚੋਣ ਜਿੱਤੀ
ਕੈਪਸ਼ਨ: ਸਮੀਪ ਸੈਮ ਜੋਸ਼ੀ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਭਾਰਤੀ ਮੌਲ ਦੇ ਅਮਰੀਕੀ ਰਾਜਸੀ ਆਗੂ ਸਮੀਪ ਸੈਮ ਜੋਸ਼ੀ ਨੇ ਐਡੀਸਨ ,ਨਿਊਜਰਸੀ, ਦੇ ਮੇਅਰ ਦੀ ਚੋਣ ਜਿੱਤ ਲਈ ਹੈ। ਡੈਮੋਕਰੈਟਿਕ ਆਗੂ ਜੋਸ਼ੀ ਇਸ ਸਮੇ ਐਡੀਸਨ ਟਾਊਨਸ਼ਿੱਪ ਕੌਂਸਲ ਦੇ ਉੱਪ ਪ੍ਰਧਾਨ ਹਨ। ਜੋਸ਼ੀ ਨੇ ਰਿਪਬਲੀਕਨ ਆਗੂ ਕੀਥ ਹਾਨ ਤੇ ਆਜ਼ਾਦ ਉਮੀਦਵਾਰ ਕ੍ਰਿਸੋਟ ਮਕਰੋਪੋਲੋਸ ਨੂੰ ਹਰਾਇਆ। ਗੈਰ ਸਰਕਾਰੀ ਨਤੀਜਿਆਂ ਅਨੁਸਾਰ ਜੋਸ਼ੀ ਨੂੰ 10930 ਤੇ ਹਾਨ ਨੂੰ 9459 ਵੋਟਾਂ ਪਈਆਂ। ਮਕਰੋਪੋਲੋਸ ਨੂੰ ਕੇਵਲ 301 ਵੋਟਾਂ ਮਿਲੀਆਂ। ਜੋਸ਼ੀ ਅਗਲੇ ਸਾਲ ਪਹਿਲੀ ਜਨਵਰੀ ਨੂੰ ਡੈਮੋਕਰੈਟਿਕ ਮੇਅਰ ਥਾਮਸ ਲੰਕੇਅ ਦੀ ਥਾਂ ਲੈਣਗੇ। ਲੰਕੇਅ ਨੇ ਦੁਬਾਰਾ ਚੋਣ ਲੜਨ ਤੋਂ ਨਾਂਹ ਕਰ ਦਿੱਤੀ ਸੀ।