ਯੂਬਾ ਸਿਟੀ ਗੁਰਦੁਆਰਾ ਚ ਭਾਰੀ ਰੌਣਕਾਂ ਵਿਸ਼ਾਲ ਨਗਰ ਕੀਰਤਨ 7 ਨਵੰਬਰ ਨੂੰ

ਯੂਬਾ ਸਿਟੀ ਗੁਰਦੁਆਰਾ ਚ ਭਾਰੀ ਰੌਣਕਾਂ ਵਿਸ਼ਾਲ ਨਗਰ ਕੀਰਤਨ  7 ਨਵੰਬਰ ਨੂੰ
ਕੈਪਸ਼ਨ: ਯੂਬਾ ਸਿਟੀ ਦੇ ਗੁਰਦੁਆਰਾ ਸਾਹਿਬ ਚ ਦਿਵਾਲੀ ਅਤੇ ਨਗਰ ਕੀਰਤਨ ਲਈ ਕੀਤੀ ਗਈ ਦੀਪਮਾਲਾ।

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ( ਹੁਸਨ ਲੜੋਆ ਬੰਗਾ): ਕੋਵਿਡ ਮਹਾਮਾਰੀ ਦੇ 2 ਸਾਲ ਬਾਅਦ ਯੂਬਾ ਸਿਟੀ ਵਿੱਚ ਐਤਕਾਂ ਅੱਜ ਤੋਂ 7 ਨਵੰਬਰ ਤੱਕ ਸੰਗਤਾਂ ਦੀਆਂ ਭਾਰੀ ਰੌਣਕਾਂ ਜੁੜ ਰਹੀਆਂ ਹਨ ਤੇ ਇਸ ਉਪਰੰਤ 7 ਨਵੰਬਰ ਨੂੰ ਭਾਰੀ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ । ਇਥੇ ਵੀ ਦਿਵਾਲੀ ਤੇ ਧਾਰਮਿਕ ਦਿਵਾਨ ਸਜਾਏ ਗਏ ਤੇ ਸੰਗਤਾਂ ਨੇ ਬੰਦੀ ਛੋੜ ਦਿਵਸ ਤੇ ਨਿਸ਼ਾਨ ਸਾਹਿਬ ਪਾਸ ਦੀਵੇ ਜਲਾਏ।

ਅੱਜ ਵੀ ਸੰਗਤਾਂ ਦਾ ਅਥਾਹ ਇਕੱਠ ਦੇਖਣ ਨੂੰ ਮਿਲਿਆ ਤੇ ਇਹ ਇਕੱਠ 7 ਨਵੰਬਰ ਤੱਕ ਇਵੇਂ ਹੀ ਰਹੇਗਾ ਤੇ ਇਸ ਨਗਰ ਕੀਰਤਨ ਉਤੇ ਸੰਗਤਾਂ ਪੂਰੇ ਅਮਰੀਕਾ ਚੋਂ ਧਾਰਮਿਕ ਸਮਾਗਮਾਂ ਵਿੱਚ ਸ਼ਾਮਿਲ ਹੁੰਦੀਆਂ ਹਨ। ਕਈ ਦਿਨਾਂ ਤੋਂ ਇਸ ਟਾਇਰਾ ਬਿਉਨਾ ਰੋਡ ਤੇ  ਸਥਿਤ ਗੁਰਦੁਆਰਾ ਸਿੱਖ ਟੈੰਪਲ ਉਤੇ ਕਈ ਦਿਨਾਂ ਤੋਂ ਗੁਰਬਾਣੀ ਦਾ ਪਰਿਵਹਿਣ ਚਲ ਰਿਹਾ ਹੈ ਇਸ ਦੌਰਾਨ ਪੰਥ ਦੇ ਉਚਕੋਟੀ ਦੇ ਰਾਗੀਆਂ ਤੇ ਕਵੀਸ਼ਰਾਂ ਨੇ ਗੁਰਬਾਣੀ ਨਾਲ ਸੰਗਤਾਂ ਨੂੰ ਜੋੜਿਆ।