ਟੈਕਸਾਸ ਵਿਚ 'ਡਰੈਗ ਦੌੜ' ਦੌਰਾਨ ਇਕ ਗੱਡੀ ਲੋਕਾਂ ਉਪਰ ਚੜੀ, ਦੋ ਬੱਚਿਆਂ ਦੀ ਮੌਤ

ਟੈਕਸਾਸ ਵਿਚ 'ਡਰੈਗ ਦੌੜ' ਦੌਰਾਨ ਇਕ ਗੱਡੀ ਲੋਕਾਂ ਉਪਰ ਚੜੀ, ਦੋ ਬੱਚਿਆਂ ਦੀ ਮੌਤ
ਕੈਪਸ਼ਨ: ਕੇਰਵਿਲੇ, ਟੈਕਸਾਸ ਵਿਚ 'ਡਰੈਗ ਦੌੜ' ਦੌਰਾਨ ਹੋਏ ਹਾਦਸੇ ਉਪਰੰਤ ਮੌਕੇ 'ਤੇ ਪੁੱਜੇ ਰਾਹਤ ਕਰਮਚਾਰੀ

 8 ਹੋਰ ਜ਼ਖਮੀ...

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਕੇਰਵਿਲੇ, ਟੈਕਸਾਸ ਵਿਚ 'ਡਰੈਗ ਦੌੜ' ਵਿਚ ਹਿੱਸਾ ਲੈ ਰਹੀ ਇਕ ਗੱਡੀ ਦਾ ਨਿਯੰਤਰਣ ਵਿਗੜਣ ਕਾਰਨ ਦਰਸ਼ਕਾਂ ਉਪਰ ਜਾ ਚੜੀ ਜਿਸ ਕਾਰਨ 6 ਤੇ 8 ਸਾਲ ਦੇ ਦੋ ਲੜਕਿਆਂ ਦੀ ਮੌਤ ਹੋ ਗਈ ਤੇ 8 ਹੋਰ ਦਰਸ਼ਕ ਜਖਮੀ ਹੋ ਗਏ। ਜਖਮੀਆਂ ਵਿਚ ਇਕ 3 ਮਹੀਨੇ ਦੀ ਬੱਚੀ ਸਮੇਤ ਦੋ ਬੱਚੇ ਵੀ ਸ਼ਾਮਿਲ ਹਨ। ਇਹ ਜਾਣਕਾਰੀ ਪੁਲਿਸ ਵਿਭਾਗ ਵੱਲੋਂ ਦਿੱਤੀ ਗਈ ਹੈ। ਇਸ ਦੌੜ ਦਾ ਅਯੋਜਨ ਸੈਨ ਐਨਟੋਨੀਓ ਤੋਂ ਤਕਰੀਬਨ 70 ਮੀਲ ਦੂਰ ਕੇਰਵਿਲੇ-ਕੇਰ ਕਾਊਂਟੀ ਹਵਾਈ ਅੱਡੇ ਉਪਰ ਕੀਤਾ ਗਿਆ ਸੀ। ਇਸ ਦੌੜ ਦੀ ਅਯੋਜਕ 'ਫਲਾਇੰਗ ਡੀਜ਼ਲ ਪਰਫਾਰਮੰਸ' ਕੰਪਨੀ ਦੇ ਪ੍ਰਤੀਨਿੱਧ ਰੌਸ ਦੂਨਾਗਨ ਨੇ ਕਿਹਾ ਹੈ ਕਿ ਹਾਦਸੇ  ਉਪਰੰਤ ਦੌੜ ਖਤਮ ਕਰ ਦਿੱਤੀ ਗਈ ਹੈ। ਇਸ ਦੌੜ ਦੇ ਜੇਤੂਆਂ ਨੂੰ ਕੁਲ 10,000 ਡਾਲਰ ਦੇ ਇਨਾਮ ਦਿੱਤੇ ਜਾਂਦੇ ਹਨ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਹਾਦਸੇ ਸਮੇ ਹਜਾਰਾਂ ਦਰਸ਼ਕ ਮੌਜੂਦ ਸਨ ਤੇ 150 ਦੇ ਆਸ ਪਾਸ ਗੱਡੀਆਂ ਦੌੜ ਵਿਚ ਹਿੱਸਾ ਲੈ ਰਹੀਆਂ ਸਨ।