ਭਾਰਤ ਸਰਕਾਰ ਨੇ ਅਮਰੀਕੀ ਅਰਬਪਤੀ ਦਰਸ਼ਨ ਸਿੰਘ ਧਾਲੀਵਾਲ ਨੂੰ ਦਿੱਲੀ 'ਚ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ

ਭਾਰਤ ਸਰਕਾਰ ਨੇ ਅਮਰੀਕੀ ਅਰਬਪਤੀ ਦਰਸ਼ਨ ਸਿੰਘ ਧਾਲੀਵਾਲ ਨੂੰ ਦਿੱਲੀ 'ਚ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ
ਦਰਸ਼ਨ ਸਿੰਘ ਧਾਲੀਵਾਲ ਕਿਸਾਨੀ ਅੰਦੋਲਨ ਵਿਚ ਲੰਗਰ ਸੇਵਾ ਕਰਦੇ ਹੋਏ

ਕਿਸਾਨੀ ਸੰਘਰਸ਼ ਵਿਚ ਸ਼ਾਮਿਲ ਹੋਣ ਲਈ ਸ਼ਿਕਾਗੋ ਤੋਂ ਭਾਰਤ ਆਏ ਸਨ,

ਅੰਮ੍ਰਿਤਸਰ ਟਾਈਮਜ਼

ਚੰਡੀਗੜ:  ਕਿਸਾਨਾਂ ਦੀ ਮਦਦ ਕਰ ਰਹੇ ਭਾਰਤੀ-ਅਮਰੀਕੀ ਅਰਬਪਤੀ ਦਰਸ਼ਨ ਸਿੰਘ ਧਾਲੀਵਾਲ ਨੂੰ ਸ਼ਨੀਵਾਰ ਸ਼ਾਮ ਨਵੀਂ ਦਿੱਲੀ 'ਚ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਧਾਲੀਵਾਲ, ਜੋ ਕਿ ਸ਼ਿਕਾਗੋ ਤੋਂ  ਭਾਰਤ  ਕਿਸਾਨੀ ਸੰਘਰਸ਼ ਵਿਚ ਸ਼ਾਮੀਲ ਹੋਣ ਲਈ ਆਇਆ ਸੀ, ਸਹੀ ਦਸਤਾਵੇਜ਼ ਹੋਣ ਦੇ ਬਾਵਜੂਦ ਵੀ  ਉਹਨਾਂ ਨੂੰ ਕਥਿਤ ਤੌਰ 'ਤੇ ਦਿੱਲੀ ਹਵਾਈ ਅੱਡੇ' ਤੇ ਕਿਹਾ ਗਿਆ ਸੀ ਕਿ ਭਾਰਤ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ, ਮੈਨੂੰ ਭਾਰਤ ਵਿੱਚ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਕਿਉਂਕਿ ਮੈਂ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਦਾ ਰਿਹਾ ਹਾਂ। ਮੈਂ ਜਨਵਰੀ ਤੋਂ ਸਿੰਘੂ ਵਿਖੇ ਲੰਗਰ ਚਲਾ ਰਿਹਾ ਹਾਂ ਅਤੇ ਮੈਂ ਹਰ ਤਿੰਨ ਮਹੀਨਿਆਂ ਬਾਅਦ ਉਨ੍ਹਾਂ ਨੂੰ ਮਿਲਣ ਜਾਂਦਾ ਹਾਂ। ਸ਼ਨੀਵਾਰ ਨੂੰ, ਜਦੋਂ ਮੈਂ ਏਅਰਪੋਰਟ 'ਤੇ ਉਤਰਿਆ, ਤਾਂ ਮੈਨੂੰ ਸਹੀ ਦਸਤਾਵੇਜ਼ ਹੋਣ ਦੇ ਬਾਵਜੂਦ ਵੀ ਭਾਰਤ ਠਹਿਰਨ ਤੋ ਇਨਕਾਰ ਕਰ ਦਿੱਤਾ ਗਿਆ ਤੇ ਉਨ੍ਹਾਂ ਨੇ ਕੋਈ ਕਾਰਨ ਵੀ ਨਹੀਂ ਦੱਸਿਆ। “ਉਨ੍ਹਾਂ ਨੇ ਮੈਨੂੰ ਪੰਜ ਘੰਟੇ ਤੱਕ ਇੰਤਜ਼ਾਰ ਕਰਵਾਇਆ ਅਤੇ ਮੈਨੂੰ 1.30 ਵਜੇ ਸ਼ਿਕਾਗੋ ਵਾਪਸ ਜਾਣ ਵਾਲੀ ਫਲਾਈਟ ਵਿੱਚ ਬਿਠਾਇਆ,”।ਮਿਲੀ ਜਾਣਕਾਰੀ ਅਨੁਸਾਰ, ਪੰਜਾਬ ਦੇ ਇਕ ਖੁਫੀਆ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮੁੱਦੇ 'ਤੇ ਰਿਪੋਰਟ ਮਿਲ ਗਈ ਹੈ। ਏਡੀਜੀਪੀ ਇੰਟੈਲੀਜੈਂਸ ਏਐਸ ਰਾਏ ਨੇ ਕਿਹਾ, “ਅਸੀਂ ਇਸਨੂੰ ਕੱਲ੍ਹ ਦਿੱਲੀ ਲੈ ਕੇ ਜਾਵਾਂਗੇ।