ਤੂਫਾਨ ਦੌਰਾਨ ਲਾਪਤਾ ਹੋਈ ਭਾਰਤੀ ਮੂਲ ਦੀ ਅਮਰੀਕੀਨ ਸਾਫਟਵੇਅਰ ਡਿਜ਼ਾਈਨਰ ਦੀ ਲਾਸ਼ ਮਿਲੀ

ਤੂਫਾਨ ਦੌਰਾਨ ਲਾਪਤਾ ਹੋਈ ਭਾਰਤੀ ਮੂਲ ਦੀ ਅਮਰੀਕੀਨ ਸਾਫਟਵੇਅਰ ਡਿਜ਼ਾਈਨਰ ਦੀ ਲਾਸ਼ ਮਿਲੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਰਾਰੀਟਨ, ਨਿਊਜਰਸੀ ਦੀ ਵਸਨੀਕ ਭਾਰਤੀ ਮੂਲ ਦੀ ਅਮਰੀਕੀ ਸਾਫਟ ਵੇਅਰ ਡਿਜ਼ਾਈਨਰ ਜੋ ਤੂਫਾਨ ਦੌਰਾਨ ਲਾਪਤਾ  ਹੋ ਗਈ ਸੀ, ਦੀ ਲਾਸ਼ ਬਰਾਮਦ ਹੋਈ ਹੈ। ਸਮਰਸੈੱਟ ਕਾਊਂਟੀ ਦੇ ਬੁਲਾਰੇ ਫਰੈਂਕ ਰੋਮੈਨ ਨੇ ਕਿਹਾ ਹੈ ਕਿ ਲਾਪਤਾ 46 ਸਾਲਾ ਮਲਾਥੀ ਕੰਚ ਦੀ ਭਾਲ ਲਈ ਕਈ ਏਜੰਸੀਆਂ ਤੇ ਡਰੋਨ ਦੀ ਮੱਦਦ ਲਈ ਜਾ ਰਹੀ ਸੀ ਜਿਸ ਦੌਰਾਨ ਕੰਚ ਦੇ ਪਰਿਵਾਰਕ ਮਿੱਤਰਾਂ ਤੇ ਗਵਾਂਢੀ ਮਾਨਸੀ ਮੈਗੋ ਨੇ ਉਸ ਦੀ ਲਾਸ਼ ਮਿਲ ਜਾਣ ਦੀ ਪੁਸ਼ਟੀ ਕੀਤੀ ਹੈ। ਪ੍ਰਾਪਤ ਵੇਰਵੇ ਅਨੁਸਾਰ 1 ਸਤੰਬਰ ਨੂੰ ਕੰਚ ਆਪਣੇ ਪੁੱਤਰ ਨੂੰ ਰੂਟਗਰਜ ਯੁਨੀਵਰਸਿਟੀ ਵਿਚ ਛੱਡਣ ਉਪਰੰਤ ਵਾਪਿਸ ਆ ਰਹੀ ਸੀ ਤਾਂ ਉਸ ਦੀ ਕਾਰ ਨੂੰ ਹੜ ਦਾ ਪਾਣੀ ਰੋੜ ਕੇ ਲੈ ਗਿਆ ਸੀ। ਕਾਰ ਵਿਚ ਉਸ ਦੀ 15 ਸਾਲ ਦੀ ਬੇਟੀ ਵੀ ਸਵਾਰ ਸੀ, ਉਹ ਤੈਰਨਾ ਜਾਣਦੀ ਸੀ। ਉਹ ਤੈਰ ਕੇ ਬਾਹਰ ਆ ਗਈ ਤੇ ਇਕ ਸਥਾਨਕ ਕਾਰ ਡੀਲਰ ਕੋਲ ਪਹੁੰਚ ਗਈ ਪਰੰਤੂ ਉਸ ਦੀ ਮਾਂ ਕੰਚ ਤੈਰਨਾ ਨਹੀਂ ਸੀ ਜਾਣਦੀ ਤੇ ਉਹ ਹੜ ਦੇ ਪਾਣੀ ਦੀ ਭੇਟ ਚੜ ਗਈ। ਇਥੇ ਜਿਕਰਯੋਗ ਹੈ ਕਿ ਨਿਊਜਰਸੀ ਵਿਚ 25 ਵਿਅਕਤੀ ਤੂਫਾਨ ਤੇ ਹੜ ਦੀ ਲਪੇਟ ਵਿਚ ਆ  ਕੇ ਮਾਰੇ ਜਾ  ਚੁੱਕੇ ਹਨ।