ਅਮਰੀਕਾ ਦੇ 35 ਰਾਜਾਂ ਦੇ 1000 ਸਕੂਲ ਕੋਵਿਡ ਕਾਰਨ ਮੁੜ ਕਰਨੇ ਪਏ ਬੰਦ

ਅਮਰੀਕਾ ਦੇ 35 ਰਾਜਾਂ ਦੇ 1000 ਸਕੂਲ ਕੋਵਿਡ ਕਾਰਨ ਮੁੜ ਕਰਨੇ ਪਏ ਬੰਦ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਕੋਵਿਡ-19 ਦੇ ਮਾਮਲੇ ਵਧਣ ਕਾਰਨ ਅਮਰੀਕਾ ਦੇ 35 ਰਾਜਾਂ ਵਿਚ ਘੱਟੋ ਘੱਟ 1000 ਸਕੂਲ ਮੁੜ ਬੰਦ ਕਰਨੇ ਪਏ ਹਨ। ਨਿਊਯਾਰਕ ਦੀ ਅੰਕੜਾ ਸਰਵਿਸ ਬਰਬੀਓ ਨੇ ਇਹ ਜਾਣਕਾਰੀ ਦਿੱਤੀ ਹੈ। ਕੰਪਨੀ ਦੇ ਟਰੈਕਰ ਉਪਰ ਸੂਚੀਬੱਧ ਸਕੂਲਾਂ ਵਿਚੋਂ ਕਈਆਂ ਨੂੰ ਇਕ ਦਿਨ ਤੋਂ ਲੈ ਕੇ ਕਈ ਹਫਤਿਆਂ ਲਈ ਬੰਦ ਕੀਤਾ ਗਿਆ ਹੈ। ਜਿਆਦਾਤਰ ਸਕੂਲ ਆਨ ਲਾਈਨ ਪੜਾਈ ਕਰਵਾ ਰਹੇ ਹਨ ਤੇ ਕਈ ਸਕੂਲ ਬਿਨਾਂ ਕੋਈ ਸੂਚਨਾ ਦਿੱਤੇ ਆਰਜੀ ਤੌਰ 'ਤੇ ਬੰਦ ਕਰ ਦਿੱਤੇ ਗਏ ਹਨ। ਬਹੁਤੀ ਥੋੜੀ ਗਿਣਤੀ ਉਨਾਂ ਸਕੂਲਾਂ ਦੀ ਹੈ ਜੋ ਇਸ ਸਾਲ ਖੋਲੇ ਹੀ ਨਹੀਂ ਹਨ। ਸਕੂਲਾਂ ਦੇ ਮੁੜ ਬੰਦ ਹੋਣ ਦੀ ਖਬਰ ਵਧ ਰਹੇ ਕੋਵਿਡ -19 ਮਾਮਲਿਆਂ ਕਾਰਨ ਸਕੂਲਾਂ ਵਿਚ ਮਾਸਕ ਜਰੂਰੀ ਪਹਿਣਨ ਨੂੰ ਲੈ ਕੇ ਚਲ ਰਹੇ ਵਿਵਾਦ ਦੌਰਾਨ ਆਈ ਹੈ। ਕਈ ਰਾਜਾਂ ਵਿਚ ਇਹ ਮਾਮਲਾ ਅਦਾਲਤ ਵਿਚ ਪਹੁੰਚ ਗਿਆ ਹੈ।