ਕੈਲੀਫੋਰਨੀਆ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਅਨੰਦ ਕਾਰਜ ਦੌਰਾਨ ਸਿੱਖ ਸਿਧਾਂਤਾਂ ਦੀ ਬੇਹੁਰਮਤੀ

ਕੈਲੀਫੋਰਨੀਆ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਅਨੰਦ ਕਾਰਜ ਦੌਰਾਨ ਸਿੱਖ ਸਿਧਾਂਤਾਂ ਦੀ ਬੇਹੁਰਮਤੀ

ਸਿੱਖ ਸਿਧਾਂਤਾਂ ਤੋਂ ਬੇਮੁੱਖ ਇੰਡੀਅਨ ਡੈਸਟੀਨੇਸ਼ਨ ਵੈਡਿੰਗ ਕੈਨਕਨ*

ਅੰਮ੍ਰਿਤਸਰ ਟਾਈਮਜ਼ ਬਿਊਰੋ

ਫ਼ਰੀਮਾਂਟ : ਕੈਲੇਫ਼ੋਰਨਿਆ ਦੇ ਸ਼ਹਿਰ ਫਰਿਜ਼ਨੋ ਦਾ ਫਰੀਡਮ ਸਿੰਘ ਨਾਮੀ ਵਿਅਕਤੀ, ਜਿਸ ਨੇ ਸਿੱਖ ਅਨੰਦ ਮੈਰਿਜ ਨਾਲ ਸਬੰਧਿਤ ਸਿੱਖ ਸਿਧਾਂਤਾਂ ਤੋਂ ਬੇਮੁੱਖ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕੀਤੀ ਹੈ। ਇੰਡੀਅਨ ਡੈਸਟੀਨੇਸ਼ਨ ਵੈਡਿੰਗ ਕੈਨਕਨ ਦੇ ਨਾਮ ਉੱਤੇ ਪਿਛਲੇ 20 ਸਾਲਾਂ ਤੋਂ ਮੈਕਸੀਕੋ  'ਚ ਇਹ ਸਿੱਖ ਵਿਆਹ ਸਮਾਰੋਹਾਂ ਦਾ ਆਯੋਜਨ ਕਰ ਰਿਹਾ ਹੈ।


ਮਿਲੀ ਜਾਣਕਾਰੀ ਅਨੁਸਾਰ ਫ਼ਰੀਡਮ ਸਿੰਘ ਨੇ ਸਿੱਖ ਪ੍ਰਪੰਰਾਵਾਂ, ਸਿਧਾਂਤਾਂ ਤੇ ਰੀਤੀ ਰਿਵਾਜ਼ਾ ਨੂੰ ਦਰ ਕਿਨਾਰੇ ਰੱਖ ਕੇ ਇਕ ਸਿੱਖ ਅਨੰਦ ਕਾਰਜ ਦਾ ਅਯੋਜਨ ਕੀਤਾ ਜਿਸ ਵਿਚ ਲਾੜੇ ਨੇ ਸਿਰ 'ਤੇ ਟੋਪੀ ਲੈਕੇ ਲਾਵਾਂ ਲਈਆਂ ਜਦ ਕਿ ਸਿੱਖ ਧਰਮ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਟੋਪੀ ਪਾ ਕੇ ਜਾਣਾ ਵਰਜਿਤ ਹੈ। ਜਦ ਕਿ ਇੰਡੀਅਨ ਡੈਸਟੀਨੇਸ਼ਨ ਵੈਡਿੰਗ ਕੈਨਕਨ ਨੇ ਸਿੱਖ ਸਿਧਾਂਤਾਂ ਦੀ ਉਲੰਘਣਾ ਕਰਦੇ ਹੋਏ ਲਾੜੇ ਦੇ ਟੋਪੀ ਪਾ ਕੇ ਅਨੰਦ ਕਾਰਜ ਕਰਵਾਇਆ, ਜਿਥੇ ਇਹ ਅਨੰਦ ਕਾਰਜ ਹੋ ਰਹੇ ਸਨ ਉੱਥੇ ਮੌਜੂਦ ਲੋਕਾਂ ਵਿਚ ਕੋਈ ਇਕ ਵੀ ਸਿੱਖ ਨਹੀਂ ਸੀ। ਜੇਕਰ ਕੋਈ ਸਿੱਖ ਮੌਜੂਦ ਹੁੰਦਾ, ਤਾਂ ਉਸ ਕਾਉਬੌਏ ਟੋਪੀ ਨੂੰ ਕੋਈ ਥਾਂ ਨਹੀਂ ਮਿਲਦੀ। ਇਸ ਅਨੰਦ ਕਾਰਜ ਦੀਆਂ ਫ਼ੋਟੋਆਂ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।