ਜ਼ਿੰਦਗੀ ਦੇ ਸੰਘਰਸ਼ ਵਿਚ ਔਰਤ ਦੀ ਭੂਮਿਕਾ- ਕੌਮਾਂਤਰੀ ਔਰਤ ਦਿਵਸ

ਜ਼ਿੰਦਗੀ ਦੇ ਸੰਘਰਸ਼ ਵਿਚ ਔਰਤ ਦੀ ਭੂਮਿਕਾ- ਕੌਮਾਂਤਰੀ ਔਰਤ ਦਿਵਸ

 

ਸੱਚ ਦੀ ਮੂਰਤ, ਕੁਦਰਤ ਦੀ ਰਚਨਾ ਔਰਤ

ਸਰਬਜੀਤ ਕੌਰ 'ਸਰਬ'

ਹਰ ਸਾਲ 8 ਮਾਰਚ ਨੂੰ ਸੰਸਾਰ ਭਰ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਜਿਸ ਦੀ ਅਹਿਮੀਅਤ  ਇਹ ਹੈ ਕਿ ਹਰ ਨਾਗਰਿਕ ਨੂੰ ਔਰਤ ਦੀ ਅਸਲ ਸ਼ਕਤੀ ਵਾਰੇ ਜਾਣੂ ਕਰਵਾਉਂਣਾ ਅਤੇ ਸਮਾਜ ਵਿਚ ਉਸ ਦੀ ਭੂਮਿਕਾ 'ਤੇ ਰੋਸ਼ਨੀ  ਪਾਉਣਾ ਹੈ। ਸੱਭ ਤੋਂ ਪਹਿਲਾ ਔਰਤ ਦਿਵਸ 28 ਫਰਵਰੀ, 1909 ਨੂੰ  ਨਿਊਯਾਰਕ ਸਿਟੀ ਵਿਚ ਅਮਰੀਕਾ ਦੀ ਸੋਸ਼ਲਿਸਟ ਪਾਰਟੀ ਵੱਲੋਂ ਕਾਰਕੁਨ ਥਰੈਸਾ ਮਲਕੀਏਲ ਦੇ ਸੁਝਾਅ ਤੇ ਆਯੋਜਿਤ ਕੀਤਾ ਗਿਆ। ਜਿਸ ਵਿਚ ਕਿਹਾ ਗਿਆ ਕੁਦਰਤੀ ਮਾਨਵ ਅਧਿਕਾਰਾਂ ਲਈ ਔਰਤ ਨੂੰ ਦ੍ਰਿੜ ਅਤੇ ਅਟੁੱਟ  ਇਰਾਦੇ ਨਾਲ ਲੜਨਾ ਚਾਹੀਦਾ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਕੁਦਰਤੀ ਮਾਨਵ ਅਧਿਕਾਰਾਂ ਲਈ  ਔਰਤ ਨੂੰ ਦ੍ਰਿੜ੍ਹ ਅਤੇ ਅਟੁੱਟ ਇਰਾਦੇ ਨਾਲ ਲੜਨਾ ਚਾਹੀਦਾ ਹੈ । ਆਪਣੀ ਜ਼ਿੰਦਗੀ ਦੇ ਅਸਲ ਸੰਘਰਸ਼ ਨਾਲ ਹੀ ਔਰਤ ਦੀ ਭੂਮਿਕਾ ਜੀਵਨ ਦੇ ਚੱਲਦੇ ਹਰ ਰਾਹ 'ਤੇ ਅਲੱਗ-ਅਲੱਗ ਹੈ। ਜੇਕਰ ਗੱਲ ਸਿੱਖ ਸਮਾਜ ਦੀ ਕੀਤੀ ਜਾਵੇ ਤਾਂ ਸਿੱਖ ਸਮਾਜ ਵਿਚ ਔਰਤ ਨੂੰ  ਜਗਤ ਜਨਨੀ ਆ ਕੇ ਬੁਲਾਇਆ ਗਿਆ ਹੈ, ਜੋ ਕਿ ਇਸ ਸਮਾਜ ਨੂੰ ਇੱਕ ਨਵੀਂ ਰੂਹ ਪੈਦਾ ਕਰਦੀ ਹੈ। ਸਿੱਖ ਧਰਮ ਦੇ ਸਰੋਕਾਰਾਂ ਵਿੱਚ  ਔਰਤ ਨੂੰ ਉੱਚ ਦਰਜੇ ਦਾ ਸਨਮਾਨ ਦਿੱਤਾ ਗਿਆ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗਾਂ ਵਿੱਚ ਬੋਲਦੀ ਬਾਣੀ  ਵਿੱਚ ਕਿਤੇ ਵੀ ਔਰਤ ਅਤੇ ਪੁਰਸ਼ ਵਿੱਚ ਫ਼ਰਕ ਨਹੀਂ ਕੀਤਾ ਗਿਆ ਹੈ ਸਗੋਂ ਉਨ੍ਹਾਂ ਨੂੰ ਇੱਕ ਰੂਹ ਆਖ ਕੇ ਇਕ ਸੱਚ ਦਾ ਪੈਗਾਮ ਦੇਣ ਲਈ ਇਸ ਧਰਤੀ 'ਤੇ ਭੇਜਿਆ ਗਿਆ ਹੈ । ਸੱਚ ਦਾ ਸੁਨੇਹਾ ਦੇਣ ਵਾਲੇ ਸਾਡੇ ਪੈਗੰਬਰਾਂ ਨੇ ਵੀ ਕਦੇ ਔਰਤ ਨੂੰ ਮਰਦ ਤੋਂ ਛੋਟਾ ਨਹੀਂ ਸਮਝਿਆ ਸਗੋਂ ਉਸ ਨੂੰ ਬਰਾਬਰਤਾ  ਅਤੇ ਸੁਤੰਤਰ  ਵਿਚਾਰਾਂ ਦੀ ਸਾਂਝ ਪਾਉਣ ਦਾ ਹੱਕ ਦਿੱਤਾ ਗਿਆ ਹੈ।.ਸੰਤ ਮਸਕੀਨ ਜੀ ਨੇ ਔਰਤ ਪ੍ਰਤੀ ਆਪਣੇ ਵਿਚਾਰਾਂ ਵਿੱਚ ਮਾਂ ਦੇ ਸ਼ਬਦ ਨਾਲ ਸੰਬੋਧਿਤ ਕਰਦੇ ਹੋਏ ਜਨਮ ਦਾਤੀ ਆਖਿਆ ਹੈ, ਜੋ ਇੱਕ ਰੂਹ ਨੂੰ ਸਰੀਰ ਦਾ ਰੂਪ ਦਿੰਦੀ ਹੈ ਅਤੇ ਇਸ ਦੁਨੀਆਂ ਵਿਚ ਲੈ ਕੇ ਆਉਂਦੀ ਹੈ। ਸੰਤ ਜੀ ਨੇ ਮਾਂ ਦੇ ਆਹਾਰ ਨੂੰ ਮੁੱਖ ਰੱਖਦੇ ਹੋਏ  ਆਖਦੇ ਹਨ ਕਿ ਮਾਂ ਦੇ ਆਹਾਰ (ਭੌਜਨ) ਨਾਲ ਬੱਚੇ ਦਾ ਤਨ ਬਣਦਾ ਹੈ, ਮਾਂ ਦੀ ਵਿਚਾਰ (ਸੌਚਣੀ) ਨਾਲ ਬੱਚੇ ਦਾ ਮਨ ਬਣਦਾ ਹੈ। ਜਦ ਬੱਚਾ ਮਾਂ ਦੇ ਗਰਭ-ਕਾਲ ਵਿੱਚ ਹੁੰਦਾ ਏ,,ਮਾਂ ਦਾ ਖਾਦਾ-ਪੀਤਾ ਹੀ ਬੱਚੇ ਨੂੰ ਲੱਗਦਾ ਏ, ਭਾਵ ਜੌ-ਜੌ ਮਾਂ ਖਾਂਦੀ ਏ,ਉਸ ਨਾਲ ਬੱਚੇ ਦਾ ਸਰੀਰਕ ਢਾਂਚਾ ਵਿਕਸਤ ਹੁੰਦਾ ਏ, ਅਤੇ ਜੌ-ਜੌ ਮਾਂ ਦੀ ਸੌਚਣੀ ਵਿੱਚ ਚਲਦਾ ਏ,,ਉਹ ਹੀ ਬੱਚੇ ਦਾ ਮਨ ਬਣਦਾ ਏ,ਅਜੌਕੇ scientist ਵੀ ਇਸ ਗੱਲ ਨੂੰ ਮੰਨਣ ਲੱਗ ਪਏ ਨੇ,ਕਿ ਮਾਂ ਦੀ ਸੌਚਣੀ ਹੀ ਬੱਚੇ ਦੇ ਮਨ ਨੂੰ ਵਿਕਸਤ ਕਰਦੀ ਹੈ। ਇਸ ਵਾਸਤੇ ਮੈਂ ਅਕਸਰ ਅਰਜ਼ ਕਰਦਾ ਹੁੰਨਾ,ਕਿ ਬੱਚੇ ਵਿੱਚ 90% ਮਾਂ ਬੌਲਦੀ ਏ, ਬਾਕੀ 10% society ਪਿਤਾ,ਸੰਗਤ ਜਾਂ ਤਾਲੀਮ । ਪਿਤਾ 'ਤੇ ਪ੍ਰਹਿਲਾਦ ਦਾ ਕੁਛ ਵੀ ਨਹੀ ਸੀ ਜੋ ਨਿਰਾ ਦੁਸਟ ਹੀ ਸੀ। ਪਰ ਪ੍ਰਹਿਲਾਦ ਨੂੰ ਪ੍ਰੇਰਣਾ ਮਾਂ ਦੀ ਸੀ ਜੋ ਉਸ  ਨੂੰ ਐਨਾ ਵੱਡਾ ਭਗਤ,ਬ੍ਰਹਮ ਗਿਆਨੀ ਬਣਾ ਦਿੱਤਾ।ਕਿਸੇ ਵੀ ਘਰ ਵਿੱਚ ਅਗਰ ਕੌਈ ਭਗਤ ਜਾਂ ਬ੍ਰਹਮ ਗਿਆਨੀ ਪੈਦਾ ਹੌਣਾ ਹੌਵੇ। ਤਾਂ ਪਹਿਲਾ ਘਰ ਵਿੱਚ  ਉਨੀ ਪਵਿੱਤਰ ਮਾਂ ਹੌਣੀ ਚਾਹੀਦੀ ਏ,ਫਿਰ ਹੀ ਕੌਈ ਭਗਤ ਜਾਂ ਬ੍ਰਹਮ ਗਿਆਨੀ ਪੈਦਾ ਹੌ ਸਕਦਾ ਏ....ਇਹ ਸ਼ਬਦ ਔਰਤ  ਦਾ ਅਸਲ ਸੱਚ ਬਿਆਨ ਕਰਦੇ ਹਨ।    ਕਹਿਣ ਤੋਂ ਭਾਵ ਔਰਤ  ਕੁਦਰਤ ਤੋਂ ਬਾਅਦ  ਮਨੁੱਖੀ ਜੀਵਨ ਦੀ  ਪੈਦਾਇਸ਼ ਵੀ ਕਰਦੀ ਹੈ ਅਤੇ  ਉਸ ਨੂੰ ਪਾਲਦੀ ਵੀ ਹੈ  .ਇੱਕ ਸੱਚ ਦੀ ਓਟ ਲੈ ਕੇ ਉਹ ਇਸ ਜ਼ਿੰਦਗੀ ਦੇ ਸੰਘਰਸ਼ ਵਿਚ  ਆਪਣੀ ਅਹਿਮ ਭੂਮਿਕਾ ਨਿਭਾਉਂਦੀ ਹੈ ।