ਭਾਰਤੀ ਮੂਲ ਦੇ ਦੋ ਹੋਰ ਅਮਰੀਕੀ ਬਾਇਡੇਨ ਪ੍ਰਸ਼ਾਸਨ ਵਿਚ ਨਿਯੁਕਤ

ਭਾਰਤੀ ਮੂਲ ਦੇ ਦੋ ਹੋਰ ਅਮਰੀਕੀ ਬਾਇਡੇਨ ਪ੍ਰਸ਼ਾਸਨ ਵਿਚ ਨਿਯੁਕਤ
ਤਸਵੀਰ: ਉਪਲ ਵਧਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ: (ਹੁਸਨ ਲੜੋਆ ਬੰਗਾ)- ਬਾਇਡੇਨ ਪ੍ਰਸ਼ਾਸਨ  ਨੇ ਰਾਸ਼ਟਰਪਤੀ ਜੋਅ ਬਾਇਡੇਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਸਟਾਫ ਵਿਚ ਭਾਰਤੀ ਮੂਲ ਦੇ ਦੋ ਹੋਰ ਅਮਰੀਕੀਆਂ ਦੀ ਨਿਯੁਕਤੀ ਕੀਤੀ ਹੈ। ਇਨਾਂ ਵਿਚ ਅਟਾਰਨੀ ਮੋਹਸਿਨ ਸਈਦ ਤੇ ਉਪਲ ਵਧਨ ਸ਼ਾਮਿਲ ਹਨ। ਸਈਦ ਕਾਂਗਰਸ ਦੇ ਮਾਮਲਿਆਂ ਸਬੰਧੀ ਪ੍ਰਿੰਸੀਪਲ ਡਿਪਟੀ ਅਸਿਸਟੈਂਟ ਸੈਕਟਰੀ ਵਜੋਂ ਕੰਮ ਕਰਨਗੇ। ਉਹ ਪਹਿਲਾਂ ਕਾਰਜਕਾਰੀ ਅਸਿਸਟੈਂਟ ਸੈਕਟਰੀ ਵਜੋਂ ਕੰਮ ਕਰ ਚੁੱਕੇ ਹਨ। ਉਨਾਂ ਨੇ ਕੈਪੀਟਲ ਹਿੱਲ ਵਿਚ 6 ਸਾਲ ਤੋਂ ਵਧ ਸਮੇਂ ਤੱਕ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਵਧਨ ਹੈਰਿਸ ਦੇ ਨਿੱਜੀ ਸਹਾਇਕ ਵਜੋਂ ਕੰਮ ਕਰੇਗੀ। ਇਸ ਤੋਂ ਪਹਿਲਾਂ ਉਹ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੇ ਸਹਾਇਕ ਵਜੋਂ ਕੰਮ ਕਰ ਚੁੱਕੀ ਹੈ।