ਵਿਵਾਦਾਂ ਵਿਚ ਘਿਰੇ ਨਿਊਯਾਰਕ ਦੇ ਗਵਰਨਰ ਵੱਲੋਂ ਅਸਤੀਫ਼ਾ ਦੇਣ ਤੋਂ ਇਨਕਾਰ.

ਵਿਵਾਦਾਂ ਵਿਚ ਘਿਰੇ ਨਿਊਯਾਰਕ ਦੇ ਗਵਰਨਰ ਵੱਲੋਂ ਅਸਤੀਫ਼ਾ ਦੇਣ ਤੋਂ ਇਨਕਾਰ.
ਨਿਊਯਾਰਕ ਵਿਚ ਅਲਬਾਨੀ ਵਿਖੇ ਗਵਰਨਰ ਐਂਡਰੀਊ ਕੂਮੋ ਤੋਂ ਅਸਤੀਫੇ ਦੀ ਮੰਗ ਨੂੰ ਲੈ ਕੇ ਲੱਗਾ ਇਕ ਬੋਰਡ

ਨਿਊਯਾਰਕ ਵਿਧਾਨ ਸਭਾ ਦੇ ਕੁਝ ਮੈਂਬਰਾਂ ਨੇ ਕਿਹਾ...

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)- ਨਿਊਯਾਰਕ ਵਿਧਾਨ ਸਭਾ ਦੇ ਕੁਝ ਮੈਂਬਰਾਂ ਨੇ ਕਿਹਾ ਹੈ ਕਿ, ਵਿਵਾਦਾਂ ਵਿਚ ਘਿਰੇ  ਗਵਰਨਰ ਐਂਡਰੀਊ ਕੂਮੋ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਨਾਂ ਮੈਂਬਰਾਂ ਨੇ ਕਿਹਾ ਹੈ ਕਿ ਆਪਣੇ ਉਪਰ ਲੱਗੇ ਦੋਸ਼ਾਂ ਦੇ ਮੱਦੇਨਜਰ ਗਵਰਨਰ ਨੂੰ ਘੱਟੋ ਘੱਟ ਅਸਤੀਫਾ ਦੇਣ ਬਾਰੇ ਵਿਚਾਰ ਜਰੂਰ ਕਰਨੀ ਚਾਹੀਦੀ ਹੈ। ਸੈਨੇਟ ਦੇ ਬਹੁਗਿਣਤੀ ਆਗੂ ਐਂਡਰੀਆ ਸਟੀਵਰਟ ਕੋਸਿਨਸ ਵੱਲੋਂ ਡੈਮੋਕਰੈਟਿਕ ਗਵਰਨਰ ਤੋਂ ਅਸਤੀਫੇ ਦੀ ਮੰਗ ਕਰਨ ਉਪਰੰਤ ਉਨਾਂ ਮੈਂਬਰਾਂ ਦੀ ਕੋਸ਼ਿਸ਼ ਨੂੰ ਬਲ ਮਿਲਿਆ ਹੈ ਜੋ 5 ਔਰਤਾਂ ਵੱਲੋਂ ਜਨਤਿਕ ਤੌਰ 'ਤੇ ਗਵਰਨਰ ਉਪਰ ਅਣਉਚਿੱਤ ਵਿਵਹਾਰ ਦਾ ਦੋਸ਼ ਲਾਉਣ ਤੇ ਉਸ ਦੇ ਪ੍ਰਸ਼ਾਸਨ ਵੱਲੋਂ ਨਰਸਿੰਗ ਹੋਮਜ ਵਿਚ ਕੋਵਿਡ-19 ਕਾਰਨ ਹੋਈਆਂ ਮੌਤਾਂ ਨੂੰ ਲੰਬਾ ਸਮਾਂ ਲੁਕਾ ਕੇ ਰਖਣ ਕਾਰਨ ਗਵਰਨਰ ਨੂੰ ਹਟਾਉਣਾ ਚਹੁੰਦੇ ਹਨ। ਵਿਧਾਨ ਸਭਾ ਸਪੀਕਰ ਕਾਰਲ ਹੀਸਟੀ ਨੇ ਕਿਹਾ ਹੈ ਕਿ ਗਵਰਨਰ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਕੀ ਉਹ ਨਿਊਯਾਰਕ ਦੇ ਲੋਕਾਂ ਦੀਆਂ ਲੋੜਾਂ ਵਧੀਆ ਤਰੀਕੇ ਨਾਲ ਪੂਰੀਆਂ ਕਰ ਸਕਦੇ ਹਨ। ਦੂਸਰੇ ਪਾਸੇ ਕੂਮੋ ਨੇ ਸਾਫ ਕਰ ਦਿੱਤਾ ਹੈ ਕਿ ਉਸ ਦਾ ਅਸਤੀਫਾ ਦੇਣ ਦਾ ਕੋਈ ਇਰਾਦਾ ਨਹੀਂ ਹੈ।