ਐਡੀਸਨ ਦੇ ਮੇਅਰ ਦੇ ਅਹੁੱਦੇ ਲਈ 3 ਭਾਰਤੀ ਮੂਲ ਦੇ ਅਮਰੀਕਨਾਂ ਸਮੇਤ 5 ਉਮੀਦਵਾਰ ਮੈਦਾਨ ਵਿੱਚ

ਐਡੀਸਨ ਦੇ ਮੇਅਰ ਦੇ ਅਹੁੱਦੇ ਲਈ 3 ਭਾਰਤੀ ਮੂਲ ਦੇ ਅਮਰੀਕਨਾਂ ਸਮੇਤ 5 ਉਮੀਦਵਾਰ ਮੈਦਾਨ ਵਿੱਚ
ਮੇਅਰ ਦੇ ਅਹੁੱਦੇ ਲਈ ਦਾਅਵੇਦਾਰਾਂ ਵਿਚੋਂ ਇਕ ਸੈਮ ਜੋਸ਼ੀ ਦੀ ਤਸਵੀਰ

 

ਮੇਅਰ ਦੇ ਅਹੁੱਦੇ ਲਈ ਪ੍ਰਮੁੱਖ ਰੂਪ ਵਿਚ ਭਾਰਤੀ ਮੂਲ ਦੇ 3 ਅਮਰੀਕੀਆਂ ਸਮੇਤ 5 ਉਮੀਦਵਾਰ ਮੈਦਾਨ ਵਿਚ.. 

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ- (ਹੁਸਨ ਲੜੋਆ ਬੰਗਾ), ਐਡੀਸਨ ,ਨਿਊ ਜਰਸੀ, ਦੇ ਮੇਅਰ ਦੇ ਅਹੁੱਦੇ ਲਈ ਪ੍ਰਮੁੱਖ ਰੂਪ ਵਿਚ ਭਾਰਤੀ ਮੂਲ ਦੇ 3 ਅਮਰੀਕੀਆਂ ਸਮੇਤ 5 ਉਮੀਦਵਾਰ ਮੈਦਾਨ ਵਿਚ ਹਨ। ਇਕ ਰਿਪੋਰਟ ਅਨੁਸਾਰ 5 ਉਮੀਦਵਾਰਾਂ ਨੇ ਐਡੀਸਨ ਡੈਮੋਕਰੈਟਿਕ ਸੰਗਠਨ ( ਈ.ਡੀ.ਓ) ਸਾਹਮਣੇ ਮੇਅਰ ਦੇ ਅਹੁੱਦੇ ਉਪਰ ਦਾਅਵਾ ਕਰਨ ਵਿੱਚ ਦਿਲਚਪਸੀ ਵਿਖਾਈ ਹੈ। ਈ ਡੀ ਓ ਦੇ ਨੇੜਲੇ ਸੂਤਰਾਂ ਅਨੁਸਾਰ ਇਨਾਂ 5 ਉਮੀਦਵਾਰਾਂ ਵਿਚ ਤਿੰਨ ਭਾਰਤੀ ਮੂਲ ਦੇ ਅਮਰੀਕਨਾਂ ਵਿਚ ਕੌਂਸਲਮੈਨ ਸੈਮ ਜੋਸ਼ੀ, ਸਾਬਕਾ ਕੌਂਸਲਵੋਮੈਨ ਤੇ ਬੋਰਡ ਆਫ ਐਜੂਕੇਸ਼ਨ ਮੈਂਬਰ ਸਪਨਾ ਸ਼ਾਹ ਤੇ ਮੌਜੂਦਾ ਈ.ਡੀ.ਓ ਪ੍ਰਧਾਨ ਮਹੇਸ਼ ਭਾਗੀਆ ਸ਼ਾਮਿਲ ਹਨ। ਇਨਾਂ ਤੋਂ ਇਲਾਵਾ ਕੌਂਸਲਮੈਨ ਜੋਅ ਕੋਇਲ ਤੇ ਕੌਂਸਲਮੈਨ ਤੇ ਸਾਬਕਾ ਐਡੀਸਨ ਬੋਰਡ ਆਫ ਐਜੂਕੇਸ਼ਨ ਮੈਂਬਰ ਰਿਚਰਡ ਬਰੈਸ਼ਰ ਸ਼ਾਮਿਲ ਹਨ। ਈ.ਡੀ.ਓ ਵੱਲੋਂ ਇਨਾਂ ਉਮੀਦਵਾਰਾਂ ਦੀ ਪੁਣਛਾਣ ਕੀਤੀ ਜਾਵੇਗੀ ਤੇ ਜੇਤੂ ਉਮੀਦਵਾਰ ਦੀ ਪੁਸ਼ਟੀ ਕੀਤੀ ਜਾਵੇਗੀ। ਕੋਇਲ ਤੇ ਭਾਗੀਆ ਵੱਲੋਂ ਹਾਲ ਹੀ ਵਿਚ ਸਮਰਥਨ ਜੁਟਾਉਣ ਲਈ ਕਮੇਟੀ ਮੈਂਬਰਾਂ ਤੱਕ ਪਹੁੰਚ ਕੀਤੀ ਗਈ ਹੈ। ਕੋਇਲ ਨੇ ਐਡੀਸਨ ਕਮੇਟੀ ਮੈਂਬਰਾਂ ਕੋਲੋਂ ਨੈਨਸੀ ਪਿੰਕਿਨ ਵੱਲੋਂ ਖਾਲੀ ਕੀਤੀ ਅਸੰਬਲੀ ਸੀਟ ਲਈ ਵੀ ਸਮਰਥਨ ਮੰਗਿਆ ਸੀ ਪਰੰਤੂ ਉਹ ਇਸ ਦੌੜ ਵਿਚ ਸਟਰਲੇ ਸਟਾਨਲੇ ਕੋਲੋਂ ਹਾਰ ਗਿਆ ਸੀ।