ਵੋਸਤੋਕ-2022 ਜੰਗੀ ਮਸ਼ਕਾਂ ਤੋਂ ਅਮਰੀਕਾ ਖਿਝਿਆ ਤੇ ਕਿਹਾ ਕਿ ਇਹ ਬੜੀ ਚਿੰਤਾ ਵਾਲੀ ਗੱਲ ਹੈ

ਵੋਸਤੋਕ-2022 ਜੰਗੀ ਮਸ਼ਕਾਂ ਤੋਂ ਅਮਰੀਕਾ ਖਿਝਿਆ ਤੇ ਕਿਹਾ  ਕਿ ਇਹ ਬੜੀ ਚਿੰਤਾ ਵਾਲੀ ਗੱਲ ਹੈ

ਫੌਜੀ ਅਭਿਆਸ ਵਿਚ ਭਾਰਤ, ਚੀਨ ਅਤੇ ਕਈ ਦੇਸ਼ਾਂ ਦੇ 50 ਹਜ਼ਾਰ ਤੋਂ ਜ਼ਿਆਦਾ ਸੈਨਿਕ ਹਿੱਸਾ ਲੈਣਗੇ

ਅੰਮ੍ਰਿਤਸਰ ਟਾਈਮਜ਼

ਵਾਸ਼ਿੰਗਟਨ: ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਯੂਕਰੇਨ ਨਾਲ ਬਿਨਾਂ ਭੜਕਾਹਟ ਅਤੇ ਵਹਿਸ਼ੀ ਜੰਗ ਛੇੜਨ ਵਾਲੇ ਰੂਸ ਨਾਲ ਫੌਜੀ ਅਭਿਆਸ ਕਰਨਾ ਕਿਸੇ ਹੋਰ ਦੇਸ਼ ਲਈ ਚਿੰਤਾਜਨਕ ਹੈ। ਵ੍ਹਾਈਟ ਹਾਊਸ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਰੂਸ ਨੇ 'ਵੋਸਤੋਕ 2022' ਜੰਗੀ ਮਸ਼ਕਾਂ ਦਾ ਐਲਾਨ ਕੀਤਾ ਹੈ, ਜਿਸ 'ਵਿਚ ਭਾਰਤ, ਚੀਨ ਅਤੇ ਕਈ ਦੇਸ਼ਾਂ ਦੇ 50 ਹਜ਼ਾਰ ਤੋਂ ਵੱਧ ਸੈਨਿਕ ਹਿੱਸਾ ਲੈਣਗੇ। ਰੂਸ ਨੇ ਕਿਹਾ ਕਿ ਫੌਜੀ ਅਭਿਆਸ 'ਵੋਸਤੋਕ 2022' 1 ਤੋਂ 7 ਸਤੰਬਰ ਤੱਕ ਕੀਤਾ ਜਾਵੇਗਾ, ਜਿਸ 'ਚ ਭਾਰਤ, ਚੀਨ ਅਤੇ ਕਈ ਦੇਸ਼ਾਂ ਦੇ 50 ਹਜ਼ਾਰ ਤੋਂ ਜ਼ਿਆਦਾ ਸੈਨਿਕ ਹਿੱਸਾ ਲੈਣਗੇ।