ਅਮਰੀਕਾ ਦੇ ਕੋਲੋਰਾਡੋ ਦੀ ਸੁਪਰ ਮਾਰਕੀਟ ਵਿੱਚ  ਬੰਦੂਕਧਾਰੀ ਨੇ ਪੁਲਿਸ ਅਧਿਕਾਰੀ ਸਣੇ 10 ਨੂੰ ਮਾਰ ਮੁਕਾਇਆ ।

ਅਮਰੀਕਾ ਦੇ ਕੋਲੋਰਾਡੋ ਦੀ ਸੁਪਰ ਮਾਰਕੀਟ ਵਿੱਚ  ਬੰਦੂਕਧਾਰੀ ਨੇ ਪੁਲਿਸ ਅਧਿਕਾਰੀ ਸਣੇ 10 ਨੂੰ ਮਾਰ ਮੁਕਾਇਆ ।
ਸ਼ਹੀਦ ਹੋਇਆ ਪੁਲੀਸ ਅਫਸਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ, ਕੈਲੀਫੋਰਨੀਆ - ( ਹੁਸਨ ਲੜੋਆ ਬੰਗਾ): ਇਹ ਅਮਰੀਕਾ ਵਿੱਚ ਇੱਕ ਹਫ਼ਤੇ ਵਿੱਚ ਦੂਜੀ ਵਾਰ ਵਾਪਰਿਆ ਕਿ  ਇਕ ਬੰਦੂਕਧਾਰੀ ਨੇ  ਸਮੂਹਿਕ ਤੌਰ ਤੇ ਆਮ ਲੋਕਾਂ ਦਾ ਕਤਲ ਕੀਤਾ ਹੋਵੇ। ਅੱਜ ਬੋਲਡਰ, ਕੋਲੋਰਾਡੋ ਵਿਚ ਇਕ ਬੰਦੂਕਧਾਰੀ ਨੇ ਇਕ ਸੁਪਰਮਾਰਕੀਟ' ਵਿੱਚ ਗੋਲੀਆਂ ਚਲਾਉਂਦਿਆਂ ਇਕ ਪੁਲਿਸ ਅਧਿਕਾਰੀ ਸਣੇ ਦਸ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬੋਲਡਰ ਜ਼ਿਲਾ ਅਟਾਰਨੀ ਮਾਈਕਲ ਡੌਘਰਟੀ ਨੇ ਦੇਰ ਰਾਤ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ, "ਇਹ ਉਹ ਲੋਕ ਸਨ ਜੋ ਦਿਨ ਵੇਲੇ ਆਪਣੀ ਖਰੀਦਦਾਰੀ ਕਰ ਰਹੇ ਸਨ। ਇਸ ਦੌਰਾਨ ਮਰਨ ਵਾਲੇ ਪੁਲਿਸ ਅਧਿਕਾਰੀ ਦੀ ਪਛਾਣ 51 ਸਾਲਾ ਏਰਿਕ ਟੱਲੀ ਵਜੋਂ ਹੋਈ, ਜੋ ਕਿ ਬੋਲਡਰ ਫੋਰਸ 'ਤੇ 11 ਸਾਲਾ ਇੱਕ ਵੈਟਰਨ ਸੀ। ਪੁਲੀਸ ਮੁਖੀ ਮਾਰੀਸ ਹੇਰੋਲਡ ਸੋਮਵਾਰ ਰਾਤ ਮੀਡੀਆ ਨਾਲ ਗੱਲਬਾਤ ਕਰਦਿਆਂ ਮਰੇ ਹੋਏ ਲੋਕਾਂ ਦੀ ਗਿਣਤੀ ਦੀ ਪੁਸ਼ਟੀ ਕਰਦਿਆਂ ਹੰਝੂ ਵਹਾ ਰਿਹਾ ਸੀ।  ਹੇਲਲਡ ਨੇ ਬੋਲਡਰ ਪੁਲਿਸ ਵਿਭਾਗ ਨੂੰ ਵਿਸਥਾਰ ਦਿੰਦਿਆਂ  ਕਿਹਾ ਕਿ ਪੁਲੀਸ ਅਫ਼ਸਰ ਨੂੰ ਗੋਲੀ ਲੱਗੀ। ਮੇਰਾ ਦਿਲ ਇਸ ਘਟਨਾ ਦੇ ਪੀੜਤਾਂ ਲਈ ਪਸੀਜ ਗਿਆ ਹੈ ਅਤੇ ਮੈਂ ਉਨ੍ਹਾਂ ਪੁਲਿਸ ਅਧਿਕਾਰੀਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਜਵਾਬ ਦਿੱਤਾ,” ਉਸਨੇ ਕਿਹਾ। "ਅਤੇ ਮੈਂ ਅਫਸਰ ਟੱਲੀ ਦੇ ਮਾਰੇ ਜਾਣ ਤੇ ਬਹੁਤ ਦੁਖੀ ਹਾਂ." ਵਾਈਟ ਹਾਊਸ ਦੇ ਬੁਲਾਰੇ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਸੋਮਵਾਰ ਦੇ ਹਮਲੇ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ ਹੈ ਅਤੇ ਇਸ ਘਟਨਾਕ੍ਰਮ ਬਾਰੇ ਨੇੜਿਓਂ ਨਿਗਾਹ ਰੱਖੀ ਜਾ ਜਾ ਰਹੀ ਹੈ। ਡੈੱਨਵਰ ਵਿਚ ਐਫ ਬੀ ਆਈ ਦਫਤਰ ਨੇ ਟਵੀਟ ਕੀਤਾ ਕਿ ਬੋਲਡਰ ਪੁਲਿਸ ਦੀ ਬੇਨਤੀ 'ਤੇ ਜਾਂਚ ਵਿਚ ਸਹਾਇਤਾ ਕੀਤੀ ਜਾ ਰਹੀ ਹੈ। ਇਹ ਘਟਨਾਂ ਵਾਲੀ ਥਾਂ ਬੌਲਡਰ, ਡੇਨਵਰ ਤੋਂ 25 ਮੀਲ ਉੱਤਰ ਪੱਛਮ ਵਿੱਚ ਹੈ, ਤੇ ਇਹ ਘਟਨਾ ਦੁਪਹਿਰ 2.49 ਵਜੇ ਸਥਾਨਕ ਸਮੇਂ ਅਨੁਸਾਰ ਵਾਪਰੀ। ਜਿਸ ਬੰਦੂਕਧਾਰੀ ਨੂੰ ਫੜਿਆ ਗਿਆ ਉਸਨੂੰ ਇਕ ਲਾਈਵ ਟੀਵੀ ਵਿਚ ਦਿਖਾਇਆ ਗਿਆ ਹੈ ਕਿ ਇਸ ਆਦਮੀ ਦੀ ਲੱਤ ਵਿਚ ਲਹੂ ਵਗ ਰਿਹਾ ਸੀ, ਜਿਸਨੂੰ ਦੋ ਪੁਲਿਸ ਅਧਿਕਾਰੀਆਂ ਨੇ ਹੱਥਕੜੀ ਲਾ ਕੇ ਸਟੋਰ ਵਿਚੋਂ ਬਾਹਰ ਕੱਢਿਆ ਤੇ ਇਕ ਐਂਬੂਲੈਂਸ ਜੋ ਸਟੋਰ ਤੋਂ ਬਾਹਰ ਖੜੀ ਸੀ, ਵਿੱਚ ਬਿਠਾਇਆ ਗਿਆ। ਪੁਲੀਸ ਨੇ ਕਿਹਾ ਕਿ ਕਿਹਾ ਕਿ ਅਜੇ ਬੰਦੂਕਧਾਰੀ ਦੇ ਗੋਲਿਆਂ ਚਲਾਉਣ ਦਾ ਕਾਰਣ ਪਤਾ ਨਹੀਂ ਚੱਲ ਸਕਿਆ। ਇਹ ਘਟਨਾਂ ਉਸ ਘਟਨਾਂ ਤੋਂ ਛੇ ਦਿਨਾਂ ਬਾਅਦ ਵਾਪਰੀ ਜਿਸ ਵਿੱਚ ਛੇ ਏਸ਼ੀਅਨ ਔਰਤਾਂ ਨੂੰ ਇਕ ਬੰਦੂਕਧਾਰੀ ਨੇ ਅਟਲਾਂਟਾ ਵਿੱਚ ਉਨਾਂ ਨੂੰ ਮਾਰ ਮੁਕਾਇਆ ਸੀ।