ਅਮਰੀਕੀ ਫੌਜ ਨੇ ਸਭ ਧਰਮਾਂ ਲਈ ਆਪਣੇ ਦਰਵਾਜ਼ੇ ਖੋਲ੍ਹੇ

ਅਮਰੀਕੀ ਫੌਜ ਨੇ ਸਭ ਧਰਮਾਂ ਲਈ ਆਪਣੇ ਦਰਵਾਜ਼ੇ ਖੋਲ੍ਹੇ

ਵਾਸ਼ਿੰਗਟਨ (ਹੁਸਨ ਲੜੋਆ ਬੰਗਾ): ਅਮਰੀਕੀ ਫੌਜ ਨੇ ਨਵੇਂ ਨਿਯਮ ਜਾਰੀ ਕੀਤੇ ਹਨ ਜਿਨਾਂ ਤਹਿਤ ਦਸਤਾਰ ਬੰਨ ਕੇ, ਹਿਜ਼ਾਬ ਜਾਂ ਦਾੜੀ ਰਖਣ ਵਾਲੇ ਵਿਅਕਤੀ ਫੌਜ ਵਿਚ ਭਰਤੀ ਹੋ ਸਕਣਗੇ। ਇਸ ਤਰ੍ਹਾਂ ਅਮਰੀਕਾ ਨੇ ਘੱਟ ਗਿਣਤੀਆਂ ਲਈ ਆਪਣੀ ਫੌਜ ਦੇ ਦਰਵਾਜ਼ੇ ਖੋਲ ਦਿੱਤੇ ਹਨ। 

ਆਰਮੀ ਏਰਿਕ ਫੈਨਿੰਗ ਦੇ ਸਕੱਤਰ ਵੱਲੋਂ ਜਾਰੀ ਨਵੇਂ ਨਿਯਮਾਂ ਅਨੁਸਾਰ ਹੁਣ ਘਟਗਿਣਤੀ ਧਰਮਾਂ ਵਾਲਿਆਂ ਦੀ ਬ੍ਰਿਗੇਡ ਪੱਧਰ ਤੱਕ ਭਰਤੀ ਹੋ ਸਕੇਗੀ। ਪਹਿਲਾਂ ਇਹ ਭਰਤੀ ਸਕੱਤਰ ਪੱਧਰ ਤੱਕ ਸੀ। ਇਸ ਤਰਾਂ ਅਮਰੀਕੀ ਫੌਜ ਦੇ ਅਹਿਮ ਅਹੁੱਦਿਆਂ ਉਪਰ ਘਟਗਿਣਤੀ ਧਰਮਾਂ ਦੇ ਲੋਕ ਤਾਇਨਾਤ ਹੋ ਸਕਣਗੇ।

ਕਾਂਗਰਸਮੈਨ ਜੋਇ ਕਰੋਲੀ ਨੇ ਅਮਰੀਕੀ ਫੌਜ ਦੇ ਸਕੱਤਰ ਵੱਲੋਂ ਜਾਰੀ ਨਵੇਂ ਦਿਸ਼ਾ ਨਿਰਦੇਸ਼ਾਂ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਹ ਇਕ ਵੱਡੀ ਤਬਦੀਲੀ ਹੈ। ਇਸ ਦੀ ਨਾ ਕੇਵਲ ਅਮਰੀਕੀ ਸਿੱਖਾਂ ਲਈ ਅਹਿਮਅਤ ਹੈ ਬਲਕਿ ਦੇਸ਼ ਦੀ ਫੌਜ ਲਈ ਵੀ ਇਸ ਦੇ ਵੱਡੇ ਅਰਥ ਹਨ। ਅਮਰੀਕੀ ਸਿੱਖ ਇਸ ਦੇਸ਼ ਨੂੰ ਪਿਆਰ ਕਰਦੇ ਹਨ। ਹੁਣ ਉਨਾਂ ਨੂੰ ਇਸ ਦੇਸ਼ ਦੀ ਸੇਵਾ ਕਰਨ ਦੇ ਹੋਰ ਮੌਕੇ ਮਿਲਣਗੇ। ਜੋਇ ਅਨੁਸਾਰ ਸਾਰੇ ਧਰਮਾਂ ਲਈ ਸਾਡੇ ਸਨਮਾਨ ਤੇ ਨਿੱਜੀ ਸੁਤੰਤਰਤਾ ਨੇ ਅਮਰੀਕਾ ਨੂੰ ਇਕ ਮਜਬੂਤ ਦੇਸ਼ ਬਣਾਇਆ ਹੈ ਜਿਸ ਕੋਲ ਇਕ ਮਜਬੂਤ ਫੌਜ ਹੈ। ਅਮਰੀਕੀ ਸਿੱਖਾਂ ਨੇ ਅਮਰੀਕਾ ਦੇ ਇਸ ਕਦਮ ਦਾ ਜੋਰਦਾਰ ਸਵਾਗਤ ਕੀਤਾ ਹੈ ਜੋ ਇਸ ਸਬੰਧੀ ਪਿਛਲੇ ਸਮੇਂ ਤੋਂ ਮੁਹਿੰਮ ਚਲਾ ਰਹੇ ਸਨ। 

ਸਿੱਖ ਅਮਰੀਕਨ ਕੁਲੀਸ਼ਨ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ ਪਰ ਨਾਲ ਹੀ ਕਿਹਾ ਹੈ ਕਿ ਇਸ ਸਬੰਧੀ ਅਜੇ ਹੋਰ ਕਦਮ ਪੁੱਟਣ ਦੀ ਲੋੜ ਹੈ। ਕੁਲੀਸ਼ਨ ਦੀ ਕਾਨੂੰਨੀ ਡਾਇਰੈਕਟਰ ਹਰਸਿਮਰਨ ਕੌਰ ਨੇ ਕਿਹਾ ਹੈ ਕਿ ਸਾਰੇ ਧਰਮਾਂ ਤੇ ਘਟ ਗਿਣਤੀਆਂ ਦੀ ਫੌਜ ਵਿਚ ਬੇਰੋਕ ਟੋਕ ਭਰਤੀ ਲਈ ਇਕ ਸਥਾਈ ਨੀਤੀ ਬਣਾਈ ਜਾਣੀ ਚਾਹੀਦੀ ਹੈ ਫਿਰ ਵੀ ਅਸੀਂ ਇਸ ਤਬਦੀਲੀ ਤੋਂ ਖੁਸ਼ ਹਾਂ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।