ਅਲਾਸਕਾ ਦੇ ਤੱਟ ਨੇੜੇ ਕਿਸ਼ਤੀ ਉਲਟੀ, ਟੈਕਸਾਸ ਦੇ ਇਕ ਪਰਿਵਾਰ ਦੇ ਦੋ ਬੱਚਿਆਂ ਸਮੇਤ 4 ਜੀਅ ਲਾਪਤਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਅਲਾਸਕਾ ਦੇ ਤੱਟ ਨੇੜੇ ਇਕ ਕਿਸ਼ਤੀ ਦੇ ਉਲਟਣ ਨਾਲ ਇਕ ਪਰਿਵਾਰ ਦੇ 4 ਜੀਅ ਲਾਪਤਾ ਹੋਣ ਦੀ ਰਿਪਰਟ ਹੈ ਜਿਨਾਂ ਵਿਚ ਦੋ ਬੱਚੇ ਵੀ ਸ਼ਾਮਿਲ ਹਨ। ਯੂ ਐਸ ਕੋਸਟ ਗਾਰਡ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਟੋਰੀ, ਟੈਕਸਾਸ ਦਾ ਇਕ ਪਰਿਵਾਰ ਹੋਮਰ ਦੇ ਪੱਛਮ ਵਿਚ ਤਕਰੀਬਨ 16 ਮੀਲ ਦੂਰ ਇਕ 28 ਫੁੱਟ ਲੰਬੀ ਅਲਮੀਨੀਅਮ ਦੀ ਕਿਸ਼ਤੀ ਵਿਚ ਸਵਾਰ ਸੀ ਜੋ ਕਿਸ਼ਤੀ ਅਚਾਨਕ ਉਲਟ ਗਈ। ਕੋਸਟ ਗਾਰਡ ਦੁਆਰਾ ਤੁਰੰਤ ਚੌਕਸੀ ਵਰਤਦਿਆਂ 4 ਜਣਿਆਂ ਨੂੰ ਬਚਾ ਲਿਆ ਗਿਆ ਜਦ ਕਿ ਬਾਕੀ 4 ਦੀ ਅਜੇ ਕੋਈ ਉੱਗ ਸੁੱਗ ਨਹੀਂ ਲੱਗੀ। ਫਿਲਹਾਲ 24 ਘੰਟੇ ਬਾਅਦ ਤਲਾਸ਼ੀ ਮੁਹਿੰਮ ਨੂੰ ਰੋਕ ਦਿੱਤਾ ਗਿਆ ਹੈ। ਲਾਪਤਾ ਪਰਿਵਾਰਕ ਜੀਆਂ ਵਿਚ ਡੇਵਿਡ ਮੇਨਾਰਡ, ਮੈਰੀ ਮੇਨਾਰਡ, ਕੋਲਟਨ ਮੇਨਾਰਡ ਤੇ ਬਰਾਂਟਲੇ ਮੇਨਾਰਡ ਸ਼ਾਮਿਲ ਹਨ। ਇਨਾਂ ਵਿਚ ਕੋਲਟਨ ਤੇ ਬਰਾਂਟਲੇ ਦੋ ਬੱਚੇ ਸ਼ਾਮਿਲ ਹਨ।
Comments (0)