ਨਾਟੋ ਫ਼ੌਜਾਂ ਹੋਰ ਜ਼ਿਆਦਾ ਮਜ਼ਬੂਤ ਹੋਣਗੀਆਂ

ਨਾਟੋ ਫ਼ੌਜਾਂ  ਹੋਰ ਜ਼ਿਆਦਾ ਮਜ਼ਬੂਤ ਹੋਣਗੀਆਂ

 ਬਾਇਡਨ ਨੂੰ ਮਿਲੇ ਨਾਟੋ ਸਕੱਤਰ 

ਅੰਮ੍ਰਿਤਸਰ ਟਾਈਮਜ਼ ਬਿਉਰੋ 

ਵਾਸ਼ਿੰਗਟਨ  : ਬਰੱਸਲਜ਼ ਸਿਖਰ ਸੰਮੇਲਨ ਤੋਂ ਪਹਿਲਾਂ ਨਾਟੋ ਦੇ ਸਕੱਤਰ ਜਨਰਲ ਸਟੋਲਟੈਨਬਰਗ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਮੁਲਾਕਾਤ ਕੀਤੀ। ਇਸ ਮੁਲਾਕਾਤ 'ਚ ਉਨ੍ਹਾਂ ਨੇ 2030 ਤਕ ਲਈ ਨਾਟੋ ਫ਼ੌਜਾਂ ਨੂੰ ਆਧੁਨਿਕ ਤੇ ਮਜ਼ਬੂਤ ਕੀਤੇ ਜਾਣ ਦੀ ਯੋਜਨਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਰੱਖਿਆ ਮੰਤਰੀ ਲਾਇਡ ਆਸਟਿਨ ਨਾਲ ਵੀ ਮੁਲਾਕਾਤ ਕੀਤੀ।ਵ੍ਹਾਈਟ ਹਾਊਸ ਦੀ ਪ੍ਰਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਜੇਂਸ ਨਾਲ ਮੁਲਾਕਾਤ ਦੌਰਾਨ ਕੌਮਾਂਤਰੀ ਸਮੱਸਿਆਵਾਂ 'ਤੇ ਗੱਲਬਾਤ ਹੋਈ। ਨਾਲ ਹੀ ਪਿਛਲੇ ਸੱਤ ਸਾਲਾਂ ਦੌਰਾਨ ਰੱਖਿਆ ਖ਼ਰਚਾ ਤੇ ਸਹਿਯੋਗੀ ਦੇਸ਼ਾਂ ਦੇ ਯੋਗਦਾਨ 'ਤੇ ਵੀ ਚਰਚਾ ਹੋਈ।14 ਜੂਨ ਨੂੰ ਨਾਟੋ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਦਾ ਸਿਖਰ ਸੰਮੇਲਨ ਬਰੱਸਲਜ਼ 'ਚ ਕੀਤਾ ਗਿਆ। ਇਸ ਸੰਮੇਲਨ ਦੀ ਅਗਵਾਈ ਸਟੋਲਟੈਨਬਰਗ ਕਰਨਗੇ। ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) 30 ਯੂਰਪੀ ਤੇ ਉੱਤਰੀ ਅਮਰੀਕੀ ਦੇਸ਼ਾਂ ਦਾ ਫ਼ੌਜੀ ਸੰਗਠਨ ਹੈ। ਇਸ ਦਾ ਮੂਲ ਟੀਚਾ ਸਿਆਸੀ ਤੇ ਫ਼ੌਜੀ ਤਰੀਕਿਆਂ ਨਾਲ ਸਹਿਯੋਗੀ ਦੇਸ਼ਾਂ ਨੂੰ ਆਜ਼ਾਦੀ ਤੇ ਸੁਰੱਖਿਆ ਮੁਹੱਈਆ ਕਰਨਾ ਹੈ।

ਨਾਟੋ ਸਿਆਸੀ-ਫ਼ੌਜੀ ਗਠਜੋੜ : ਜੇਂਸ

ਨਾਟੋ ਦੇ ਸਕੱਤਰ ਜਨਰਲ ਜੇਂਸ ਸਟੋਲਟੈਨਬਰਗ ਨੇ ਕਿਹਾ ਨਾਟੋ ਸਿਰਫ਼ ਫ਼ੌਜੀ ਗਠਜੋੜ ਨਹੀਂ, ਇਹ ਸਿਆਸੀ-ਫ਼ੌਜੀ ਗਠਜੋੜ ਹੈ। ਜਦੋਂ ਅਸੀਂ ਫ਼ੌਜੀ ਕਾਰਵਾਈ ਨਹੀਂ ਕਰਦੇ, ਉਦੋਂ ਵੀ ਸਾਡੀ ਸਿਆਸੀ ਏਕਤਾ ਮਾਇਨੇ ਰੱਖਦੀ ਹੈ। ਉਨ੍ਹਾਂ ਕਿਹਾ ਕਿ ਬਰੱਸਲਜ਼ ਸਮਿਟ 'ਚ ਨਾਟੋ 2030 ਯੋਜਨਾ ਨੂੰ ਰੱਖਿਆ ਜਾ ਰਿਹਾ ਹੈ। ਇਸ ਯੋਜਨਾ ਜ਼ਰੀਏ ਜ਼ਮੀਨ, ਸਮੁੰਦਰੀ ਖੇਤਰ, ਸਾਈਬਰ ਸਪੇਸ ਤੇ ਪੁਲਾੜ 'ਚ ਤਾਕਤ ਵਧਾਉਣ ਵੱਲ ਕਦਮ ਵਧਾਏ ਜਾਣਗੇ।