ਭਾਈ ਹਰਦੀਪ ਸਿੰਘ ਨਿੱਝਰ ਨੇ ਆਜ਼ਾਦ ਸਿੱਖ ਰਾਜ ਦੇ ਸੰਘਰਸ਼ 'ਚ ਅਹਿਮ ਭੂਮਿਕਾ ਨਿਭਾਈ: ਸਿੱਖ ਫੈਡਰੇਸ਼ਨ ਅਮਰੀਕਾ

ਭਾਈ ਹਰਦੀਪ ਸਿੰਘ ਨਿੱਝਰ ਨੇ ਆਜ਼ਾਦ ਸਿੱਖ ਰਾਜ ਦੇ ਸੰਘਰਸ਼ 'ਚ ਅਹਿਮ ਭੂਮਿਕਾ ਨਿਭਾਈ: ਸਿੱਖ ਫੈਡਰੇਸ਼ਨ ਅਮਰੀਕਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਫਰੀਮਾਂਟ: ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਭਾਈ ਹਰਦੀਪ ਸਿੰਘ ਨਿੱਝਰ ਨੂੰ ਬੀਤੇ ਦਿਨੀਂ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਜਿਸ ਨਾਲ ਸਮੂਹ ਸਿੱਖ ਭਾਈਚਾਰੇ ਵਿਚ ਸ਼ੋਕਦਾਇਕ ਮਹੌਲ ਹੈ। ਸਿੱਖ ਫੈਡਰੇਸ਼ਨ ਅਮਰੀਕਾ ਨੇ ਇਸ ਘਟਨਾ ਉਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦੇ ਕਿਹਾ ਕਿ, ਕੈਨੇਡਾ ਦੇ ਸਰੀ ਸਥਿਤ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਹਰਦੀਪ ਸਿੰਘ ਨਿੱਝਰ ਦੀ ਦਰਦਨਾਕ ਮੌਤ ਦਾ ਸਿੱਖ ਕੌਮ ਉਤੇ ਗਹਿਰਾ ਅਸਰ ਹੋਇਆ ਹੈ। ਗੁਰੂ ਸਾਹਿਬ ਭਾਈ ਸਾਹਿਬ ਜੀ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਉਹਨਾਂ ਦੇ ਪਰਿਵਾਰ ਨੂੰ ਇਸ ਦੁਖਦਾਈ ਮੌਤ ਨੂੰ ਸਹਿਣ ਦਾ ਬਲ ਬਖਸ਼ਣ। 

ਭਾਈ ਸਾਹਿਬ ਨੇ ਖਾਲਿਸਤਾਨ, ਅਜ਼ਾਦ ਸਿੱਖ ਰਾਜ ਦੇ ਵਕੀਲ ਵਜੋਂ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਭਾਰਤੀ ਰਾਜ ਸਪਾਂਸਰਡ ਅੱਤਵਾਦ ਵਿਰੁੱਧ ਲੜਾਈ ਲੜੀ।ਉਹਨਾਂ ਨੇ ਅੱਗੇ ਕਿਹਾ ਕਿ,ਪੁਲਿਸ ਨੇ ਗੁਰਦੁਆਰਾ ਸਾਹਿਬ ਤੋਂ ਕੁਝ ਵਿਅਕਤੀਆਂ ਨੂੰ ਕਾਬੂ ਕਰ ਲਿਆ ਜੋ ਗੋਲੀ ਮਾਰ ਕੇ ਭੱਜਦੇ ਨਜ਼ਰ ਆਏ ਸਨ, ਪਰ ਇਹ ਸਪਸ਼ਟ ਨਹੀਂ ਕਿ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਅਸਲ ਜ਼ਿੰਮੇਵਾਰ ਕੌਣ ਹਨ। 

ਕੁਝ ਦਿਨ ਪਹਿਲਾਂ, ਇੰਗਲੈਂਡ ਵਿਚ ਭਾਈ ਅਵਤਾਰ ਸਿੰਘ ਖੰਡਾ ਦੀ ਦਰਦਨਾਕ ਮੌਤ ਤੋਂ ਬਾਅਦ ਟਵਿੱਟਰ 'ਤੇ ਹਿੰਦੂਤਵੀ ਖਾਤਿਆਂ ਨੇ ਖੁੱਲ੍ਹੇਆਮ ਧਮਕੀਆਂ ਜਾਰੀ ਕੀਤੀਆਂ ਸਨ, ਜੋ ਇਹ ਸੰਕੇਤ ਦਿੰਦੀਆਂ ਸਨ ਕਿ ਅਗਲਾ ਟੀਚਾ ਕੈਨੇਡੀਅਨ ਏਜੰਸੀਆਂ ਅਤੇ ਭਾਈ ਨਿੱਝਰ ਦੋਵੇਂ ਸਨ।

ਸਿੱਖ ਫੈਡਰੇਸ਼ਨ ਅਮਰੀਕਾ ਨੇ ਕਿਹਾ ਕਿ, ਇਸ ਸੰਭਾਵੀ ਖਤਰਿਆਂ ਅਤੇ ਹਮਲਿਆਂ ਤੋਂ ਸਾਰੇ ਸਿੰਘ ਸਿੰਘਣੀਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਜੋ ਇਸ ਸਮੇਂ ਭਾਰਤੀ ਅੱਤਵਾਦ ਦਾ ਸਰਗਰਮੀ ਨਾਲ ਮੁਕਾਬਲਾ ਕਰ ਰਹੇ ਹਨ। ਸਿੱਖ ਫੈਡਰੇਸ਼ਨ ਅਮਰੀਕਾ ਸਭ ਤੋਂ ਪਹਿਲਾਂ ਉਹਨਾਂ ਸਿੰਘਾ ਦੀ ਸੁਰੱਖਿਆ ਨੂੰ ਤਰਜੀਹ ਦਿੰਦੇ ਹਨ ਜੋ ਆਜ਼ਾਦ ਸਿੱਖ ਰਾਜ ਦੀ ਲੜਾਹੀ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ।