ਭਾਰਤੀ ਗੁਟ ਦੇ ਸੈਨੇਟਰਾਂ ਨੇ ਬਾਇਡੇਨ ਨੂੰ ਭਾਰਤ ਲਈ ਕੋਵਿਡ ਸਹਾਇਤਾ ਵਧਾਉਣ ਵਾਸਤੇ ਲਿਖਿਆ ਪੱਤਰ

ਭਾਰਤੀ ਗੁਟ ਦੇ ਸੈਨੇਟਰਾਂ ਨੇ ਬਾਇਡੇਨ ਨੂੰ ਭਾਰਤ ਲਈ ਕੋਵਿਡ ਸਹਾਇਤਾ ਵਧਾਉਣ ਵਾਸਤੇ ਲਿਖਿਆ ਪੱਤਰ
Senator John Cornyn (R-TX), seated, talks with Committee chairman Senator Mark Warner (D-VA)

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ :(ਹੁਸਨ ਲੜੋਆ ਬੰਗਾ)- ਸੈਨੇਟਰ ਮਾਰਕ ਵਾਰਨਰ (ਡੈਮੋਕਰੈਟਿਕ) ਤੇ ਜੌਹਨ ਕੋਰਨਾਇਨ (ਰਿਪਬਲੀਕਨ) ਜੋ ਸੈਨੇਟ ਵਿਚ ਇੰਡੀਆ ਕਾਕਸ ਦੇ ਸਹਿ ਪ੍ਰਧਾਨ ਹਨ, ਨੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਪੱਤਰ ਲਿਖਕੇ ਮੰਗ ਕੀਤੀ ਹੈ ਕਿ ਡੂੰਘੇ ਹੋ ਰਹੇ ਕੋਵਿਡ ਸੰਕਟ ਦੇ ਮੱਦੇਨਜਰ ਭਾਰਤ ਲਈ ਸਹਾਇਤਾ ਵਧਾਈ ਜਾਵੇ। ਉਨਾਂ ਨੇ ਪੱਤਰ ਵਿਚ ਲਿਖਿਆ ਹੈ ਕਿ '' ਸੈਨਟ ਇੰਡੀਆ ਕਾਕਸ ਦੇ ਸਹਿ ਪ੍ਰਧਾਨ ਵਜੋਂ ਅਸੀਂ ਵੇਖ ਰਹੇ ਹਾਂ ਕਿ ਭਾਰਤ ਵਿਚ ਕੋਵਿਡ 19 ਦੇ ਮਾਮਲਿਆਂ ਵਿਚ ਬੇਮਿਸਾਲ ਵਾਧੇ ਕਾਰਨ ਹਸਪਤਾਲ ਭਰ ਚੁੱਕੇ ਹਨ ਤੇ ਸਿਹਤ ਪ੍ਰਣਾਲੀ ਚਰਮਰਾ ਗਈ ਹੈ। ਇਸ ਸਮੇਂ ਭਾਰਤ ਸੰਕਟ ਦਾ ਕੇਂਦਰ ਬਿੰਦੂ ਬਣ ਚੁੱਕਾ ਹੈ। ਟੈਸਟਿੰਗ ਕਿੱਟਾਂ, ਵੈਕਸੀਨ, ਆਕਸੀਜ਼ਨ, ਨਿੱਜੀ ਰਖਿਅਕ ਸਾਜ ਸਮਾਨ ਤੇ ਡਾਕਟਰੀ ਸਹੂਲਤਾਂ ਦੀ ਭਾਰੀ ਘਾਟ ਹੈ।'' ਸੈਨੇਟਰਾਂ ਨੇ ਲਿਖਿਆ ਹੈ ਕਿ ਭਾਰਤ ਨੂੰ ਕੋਵਿਡ ਦੇ ਇਲਾਜ਼ ਲਈ ਦਵਾਈਆਂ ਦੀ ਭਾਰੀ ਲੋੜ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਭਾਰਤ ਸਮੇਤ ਕੋਵਿਡ ਕਾਰਨ ਬੁਰੀ ਤਰਾਂ ਪ੍ਰਭਾਵਿਤ ਦੇਸ਼ਾਂ ਦੀ ਮੱਦਦ ਵਿਚ ਵਾਧਾ ਕਰਨ ਲਈ ਢੰਗ ਤਰੀਕਾ ਲਭਿਆ ਜਾਵੇ।