ਭਾਰਤੀ ਮੂਲ ਦੀ ਅਮਰੀਕਨ ਕਲਾਕਾਰ ਨੇ ਇਟਲੀ ਵਿਚ  ਆਪਣੀਆਂ ਕਲਾ ਕ੍ਰਿਤਾਂ ਦੀ ਲਾਈ ਪ੍ਰਦਰਸ਼ਨੀ

ਭਾਰਤੀ ਮੂਲ ਦੀ ਅਮਰੀਕਨ ਕਲਾਕਾਰ ਨੇ ਇਟਲੀ ਵਿਚ  ਆਪਣੀਆਂ ਕਲਾ ਕ੍ਰਿਤਾਂ ਦੀ ਲਾਈ ਪ੍ਰਦਰਸ਼ਨੀ
ਮਾਧੁਰੀ ਸ੍ਰੀਕਾਂਤ ਆਪਣੀਆਂ ਕਲਾ ਕ੍ਰਿਤਾਂ ਨਾਲ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ: (ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦੀ ਅਮਰੀਕਨ ਕਲਾਕਾਰ ਮਾਧੁਰੀ ਸ੍ਰੀਕਾਂਤ ਮਿਲਾਨ (ਇਟਲੀ) ਵਿਚ ਇਕ ਕੌਮਾਂਤਰੀ ਪ੍ਰਦਰਸ਼ਨੀ ਵਿੱਚ ਆਪਣੀਆਂ ਕਲਾਕ੍ਰਿਤਾਂ ਦਾ ਪ੍ਰਦਰਸ਼ਨ ਕਰ ਰਹੀ ਹੈ। ਇਹ ਪ੍ਰਦਰਸ਼ਨੀ 23 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ ਤੇ 2 ਮਈ ਤੱਕ ਚੱਲੇਗੀ। ਸ੍ਰੀਕਾਂਤ ਦੀਆਂ ਜੜਾਂ ਭਾਰਤ ਦੇ ਤੇਲੰਗਾਨਾ ਰਾਜ ਨਾਲ ਜੁੜੀਆਂ ਹੋਈਆਂ ਹਨ। ਕੈਰੀ, ਉਤਰੀ ਕੈਰੋਲੀਨਾ ਦੀ ਵਸਨੀਕ ਸ੍ਰੀਕਾਂਤ ਨੂੰ ਇਸ ਪ੍ਰਦਰਸ਼ਨੀ ਵਿਚ ਹਿੱਸਾ ਲੈਣ ਲਈ ਵਿਸ਼ੇਸ਼ ਤੌਰ 'ਤੇ ਸੱਦਿਆ ਗਿਆ ਹੈ। ਸ੍ਰੀਕਾਂਤ ਨੇ ਕਿਹਾ ਹੈ ਕਿ ਮੇਰੇ ਲਈ ਕੌਮਾਂਤਰੀ ਪਲੇਟਫਾਰਮ ਉਪਰ ਭਾਰਤੀ ਸਭਿਆਚਾਰ ਤੇ ਰਵਾਇਤਾਂ ਨੂੰ ਕਲਾ ਦੇ ਰੂਪ ਵਿਚ ਪ੍ਰਦਰਸ਼ਤ ਕਰਨ ਦਾ ਇਹ ਇਕ ਵੱਡਾ ਅਵਸਰ ਹੈ। ਉਸ ਨੇ ਕਿਹਾ ਮੇਰੀ ਇੱਛਾ ਹੈ ਕਿ ਭਾਰਤੀ ਮੂਲ ਦੀਆਂ ਹੋਰ ਲੜਕੀਆਂ ਵੀ ਕਲਾ ਦੇ ਖੇਤਰ ਨਾਲ ਜੁੜਨ।