ਪੰਜਾਬ ਟਾਈਮਜ ਯੂ ਐਸ ਦੇ ਮਾਲਿਕ ਅਤੇ ਐਡੀਟਰ ਅਮੋਲਕ ਸਿੰਘ ਜੰਮੂ ਜੀ ਦਾ ਦੇਹਾਂਤ

ਪੰਜਾਬ ਟਾਈਮਜ ਯੂ ਐਸ ਦੇ ਮਾਲਿਕ ਅਤੇ ਐਡੀਟਰ ਅਮੋਲਕ ਸਿੰਘ ਜੰਮੂ ਜੀ ਦਾ ਦੇਹਾਂਤ
ਅਮੋਲਕ ਸਿੰਘ ਜੰਮੂ

ਪੰਜਾਬ ਟਾਈਮਜ ਯੂ ਐਸ ਦੇ ਮਾਲਿਕ ਅਤੇ ਐਡੀਟਰ ਅਮੋਲਕ ਸਿੰਘ ਜੰਮੂ ਜੀ ਲੰਬੀ ਬਿਮਾਰੀ ਕਾਰਣ ਇਸ ਫ਼ਾਨੀ ਸੰਸਾਰ ਨੂੰ ਛੱਡ ਗਏ ਹਨ। ਅਮੋਲਕ ਸਿੰਘ ਪੰਜਾਬੀ ਟ੍ਰਿਬਿਊਨ ਵਿੱਚ ਬਤੌਰ ਅਸਿਸਟੈਂਟ ਐਡੀਟਰ ਕੰਮ ਕਰਦੇ ਸਨ ਅਤੇ 1995-96 ਵਿੱਚ ਅਮਰੀਕਾ ਆਕੇ ਆਪਣੇ ਪੇਸ਼ੇ ਨਾਲ ਹੀ ਜੁੜੇ ਰਹੇ ਅਤੇ ਪੰਜਾਬ ਟਾਈਮਜ਼ ਅਖਬਾਰ ਦੀ ਸਥਾਪਨਾ ਕੀਤੀ। ਚਾਹੇ ਉਹਨਾਂ ਦਾ ਜ਼ਿਆਦਾ ਝੁਕਾਅ ਖੱਬੇ ਪੱਖੀ ਸੀ ਪਰ ਪੱਤਰਕਾਰੀ ਵਿੱਚ ਉਹਨਾਂ ਨੇ ਆਪਣੇ ਅਖਬਾਰ ਦਾ ਮਿਆਰ ਬਰਕਰਾਰ ਰੱਖਿਆ। ਅਦਾਰਾ ਅੰਮ੍ਰਿਤਸਰ ਟਾਈਮਜ਼ ਉਹਨੇ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹੈ ਅਤੇ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹੈ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ੇ।