ਪਟਿਆਲਾ 'ਚ ਹਸਪਤਾਲ ਅਤੇ ਮੈਡੀਕਲ ਕਾਲਜ ਖੋਲ੍ਹਣ ਦੀ ਮੰਗ -ਜਥੇਦਾਰ ਸੁਖਜੀਤ ਸਿੰਘ ਬਘੌਰਾ

ਪਟਿਆਲਾ 'ਚ ਹਸਪਤਾਲ ਅਤੇ ਮੈਡੀਕਲ ਕਾਲਜ ਖੋਲ੍ਹਣ ਦੀ ਮੰਗ -ਜਥੇਦਾਰ ਸੁਖਜੀਤ ਸਿੰਘ ਬਘੌਰਾ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਜਨਮ ਪੁਰਬ ਨੂੰ ਮੁੱਖ ਰੱਖਦੇ ਹੋਏ  ਕੀਤੀ ਮੰਗ 

ਅਮ੍ਰਿੰਤਸਰ ਟਾਇਮਜ਼ ਬਿਊਰੋ  
ਚੰਡੀਗੜ੍ਹ:  ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਚਾਰ ਸੌ ਸਾਲਾ ਸ਼ਤਾਬਦੀ ਪ੍ਰਕਾਸ਼ ਪੁਰਬ ਜੋ ਵਿਸ਼ਵ ਭਰ ਵਿਚ ਮਈ ਦੇ ਮਹੀਨੇ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਨੂੰ  ਮੁੱਖ ਰੱਖਦੇ ਹੋਏ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਅਤੇ ਹੋਰ ਵੀ ਸੰਬੰਧਿਤ ਜਗ੍ਹਾਂ ਜਿਥੇ ਗੁਰੂ ਘਰਾ ਵਿੱਚ ਸ਼ਰਧਾ ਨਾਲ ਮਨਾਇਆ ਜਾਣਾ ਹੈ ਉੱਥੇ  ਸੰਗਤ ਦੀ ਆਵਾਜਾਈ ਲਈ ਸਰਕਾਰਾਂ ਵੱਲੋਂ ਸੁੱਚਜੇ ਪ੍ਰਬੰਧ ਕੀਤੇ ਜਾਣ। 

ਜਥੇਦਾਰ ਸੁਖਜੀਤ ਸਿੰਘ ਬਘੌਰਾ

ਇਸ ਦਾ ਪ੍ਰਗਟਾਵਾ ਸਿੱਖ ਕੋਮ ਦੇ ਸੂਝਵਾਨ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਇਕ ਪ੍ਰੈੱਸ ਨੋਟ ਜਾਰੀ ਕਰਦਿਆ ਕੀਤਾ ਅਤੇ ਨਾਲ ਹੀ ਕਿਹਾ ਕਿ ਇਸ ਸ਼ਤਾਬਦੀ ਸਮਾਗਮ ਵਿੱਚ ਸਾਰੀਆ ਪਾਰਟੀਆ ਆਪੋ ਆਪਣੇ ਮਤ ਭੇਦ ਮਿਟਾ ਕੇ ਵੱਧ ਤੋ ਵੱਧ ਸਹਿਯੋਗ ਕਰਨ ਤਾਂ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦਿਤੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਕਰ ਸਕੀਏ । ਅਖੀਰ ਵਿੱਚ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋ ਮੰਗ ਵੀ ਕੀਤੀ  ਹੈ ਕਿ ਸ੍ਰੀ ਗੁਰੂ ਤੇਗ ਬਹਾਦੁਰ ਸਹਿਬ ਜੀ ਦੇ ਨਾਮ 'ਤੇ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲੇ  ਜਿਲ੍ਹੇ ਵਿਚ ਬਣਾਇਆ ਜਾਵੇ। ਇਸ ਲਈ ਜਮੀਨ ਦਾ ਪ੍ਰਬੰਧ ਪੰਜਾਬ ਸਰਕਾਰ ਕਰੇ ਅਤੇ ਉਸਾਰੀ ਦਾ ਸਾਰਾ ਖਰਚ ਕੇਂਦਰ ਸਰਕਾਰ ਕਰੇ ਤਾਂ ਜੋ ਪਾਤਸ਼ਾਹ ਹਜੂਰ ਦੀ ਦਿੱਤੀ ਸ਼ਹਾਦਤ ਨੂੰ ਸਦੈਵ ਲੋਕ ਮਨਾਂ ਦੇ ਚੇਤਿਆ ਦਾ ਭਾਗ ਬਣਾ ਦਿੱਤਾ ਜਾਵੇ।