ਨਿਊ ਜਰਸੀ ਦੇ ਦੋਹਾਂ ਸਦਨਾਂ ਵੱਲੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸਿੱਖ ਕੌਮ ਨੂੰ ਦਿੱਤਾ ਗਿਆ ਵਿਸ਼ੇਸ਼ ਸਨਮਾਨ ਪੱਤਰ.

ਨਿਊ ਜਰਸੀ ਦੇ ਦੋਹਾਂ ਸਦਨਾਂ ਵੱਲੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸਿੱਖ ਕੌਮ ਨੂੰ ਦਿੱਤਾ ਗਿਆ ਵਿਸ਼ੇਸ਼ ਸਨਮਾਨ ਪੱਤਰ.

ਅਮ੍ਰਿੰਤਸਰ ਟਾਇਮਜ਼ ਬਿਊਰੋ
ਅਮਰੀਕਾ: ਨਿਊ ਜਰਸੀ ਦੇ ਦੋਹਾਂ ਸਦਨਾਂ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ ਗੁਰਪੁਰਬ ਮੌਕੇ ਉਹਨਾਂ ਵੱਲੋਂ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਦਿੱਤੀ ਸ਼ਹਾਦਤ ਨੂੰ ਮਨਾਇਆ ਗਿਆ। ਦੱਸਣਯੋਗ ਹੈ ਕਿ ਗੁਰੂ ਤੇਗਬਹਾਦਰ ਪਾਤਸ਼ਾਹ ਹਜੂਰ ਦੇ 400 ਸਾਲਾਂ ਜਨਮ ਪੁਰਬ ਵਿਸ਼ਵ ਭਰ ਵਿਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅਸੈਂਬਲੀ ਦੇ ਸਪੀਕਰ ਕੋਗਲਿਨ, ਅਤੇ ਵਿਧਾਨ ਸਭਾ ਦੇ ਸਾਰੇ ਮੈਂਬਰਾਂ ਵੱਲੋਂ ਸਨਮਾਨ ਪੱਤਰ ਰਾਜ ਦੇ ਬਹੁਤ ਹੀ ਸਤਿਕਾਰ ਯੋਗ ਸਿੱਖ ਭਾਇਚਾਰੇ ਦੇ ਮੈਂਬਰਾਂ ਨੂੰ ਦਿੱਤੇ ਗਏ।

ਇਸ ਪੱਤਰ ਵਿਚ ਸਿੱਖ ਕੌਮ ਦੁਆਰਾ ਨਿਭਾਈ ਭੂਮਿਕਾ, ਤੇ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਵਿਲੱਖਣ ਸ਼ਹਾਦਤ ਤੇ ਸਹਿਣਸ਼ੀਲਤਾ ਨੂੰ ਪ੍ਰਗਟ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਗੁਰੂ ਪਾਤਸ਼ਾਹ ਜੀ ਨੇ ਸਾਰੀ ਮਨੁੱਖਤਾਂ ਨੂੰ ਇਹ ਸੰਦੇਸ਼ ਦਿੱਤਾ ਕਿ ਧਰਮ ਕੋਈ ਮਾੜਾ ਨਹੀਂ ਹੈ, ਕੇਵਲ ਇਨਸਾਨ ਦੀ ਸੋਚ ਮਾੜੀ ਹੋ ਜਾਂਦੀ ਹੈ ਕਿ ਉਹ ਧਰਮ ਦੀ ਆੜ੍ਹ ਵਿਚ ਮਨੁੱਖਤਾਂ ਨੂੰ ਨੁਕਸਾਨ ਪਹੁੰਚਾਉਦਾ ਹੈ। ਜੇਕਰ ਸਾਰੇ ਧਰਮ ਗ੍ਰੰਥਾਂ ਨੂੰ ਡੂੰਗਾਈ ਵਿਚ ਪੜ੍ਹਿਆ ਜਾਵੇ ਤਾਂ ਕਿੱਧਰੇ ਇਹ ਲਿਖਿਆ ਨਹੀਂ ਮਿਲਦਾ ਕਿ ਸਿਰਫ਼ ਇਕ ਧਰਮ ਚੰਗਾ ਹੈ ਦੂਜਾ ਮਾੜਾ ਹੈ ਸਗੋਂ ਗੱਲ ਕੇਵਲ ਇਕ ਸੱਚ ਦੀ ਕੀਤੀ ਗਈ ਹੈ ਇਮਾਨਦਾਰੀ ਦੀ ਕੀਰਤ ਦਾ ਰਾਹ ਦਸਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਹੈ ਜਿਸ ਤੋਂ ਸਿੱਖ ਕੌਮ ਸੱਚ ਦਾ ਰਾਹ ਲੈਂਦੀ ਹੈ। ਇਸ ਦਾ ਹੀ ਅਸਰ ਹੈ ਕਿ ਅੱਜ ਸਿੱਖ ਭਾਇਚਾਰਾ ਵਿਸ਼ਵ ਵਿਚ ਹੀ ਚੰਗਾ ਨਾਮ ਕਮਾ ਰਿਹਾ ਹੈ।