ਇਤਿਹਾਸਿਕ ਤੂਫ਼ਾਨੀ ਹੜ੍ਹ  ਈਡਾ ਨੇ ਮਚਾਈ ਨਿਊ ਜਰਸੀ ਅਤੇ ਨਿਊਯਾਰਕ ਵਿਚ ਭਾਰੀ ਤਬਾਹੀ

ਇਤਿਹਾਸਿਕ ਤੂਫ਼ਾਨੀ ਹੜ੍ਹ  ਈਡਾ ਨੇ ਮਚਾਈ ਨਿਊ ਜਰਸੀ ਅਤੇ ਨਿਊਯਾਰਕ ਵਿਚ ਭਾਰੀ ਤਬਾਹੀ

*ਅਮਰੀਕਾ ਦੇ ਇਤਿਹਾਸ ਵਿਚ ਪਹਿਲਾ ਤੂਫ਼ਾਨੀ ਹੜ੍ਹ 
*ਬੁਨਿਆਦੀ ਢਾਂਚੇ ਨੂੰ ਲੈ ਕੇ ਉੱਠੇ ਸਵਾਲ  
*ਜਲਵਾਯੂ ਵਿੱਚ ਬਦਲਾਅ ਆਉਣ ਦੇ ਕਾਰਨ  ਆਇਆ  ਈਡਾ ਤੂਫ਼ਾਨ : ਰਾਸ਼ਟਰਪਤੀ ਜੋਅ  ਬਾਈਡੇਨ  

ਅੰਮ੍ਰਿਤਸਰ ਟਾਈਮਜ਼ ਬਿਉਰੋ

 ਕੈਲੇਫੋਰਨੀਆ  : ਅਮਰੀਕਾ ਦੇ ਉੱਤਰੀ ਪੂਰਬੀ ਅਤੇ ਮੱਧ ਐਟਲਾਂਟਿਕ ਖੇਤਰ ਵਿਚ ਬੁੱਧਵਾਰ ਅਤੇ ਵੀਰਵਾਰ ਨੂੰ ਤੂਫਾਨੀ ਹੜ੍ਹ ਈਡਾ ਨੇ ਦਸਤਕ ਦਿੱਤੀ । ਸ਼ੁੱਕਰਵਾਰ ਸਵੇਰ ਤੱਕ  ਅਧਿਕਾਰਿਕ ਰਿਪੋਰਟਾਂ ਅਨੁਸਾਰ ਇਸ ਤੂਫ਼ਾਨੀ ਹੜ੍ਹ ਨੇ ਪੂਰੇ ਖੇਤਰ ਵਿਚ ਘੱਟੋ ਘੱਟ 48 ਲੋਕਾਂ ਦੀ ਜਾਨ ਲੈ ਲਈ । ਸਰਵੇ ਅਨੁਸਾਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਤੂਫਾਨ ਦੇ ਕਰਨ ਨਿਊ ਜਰਸੀ ਵਿੱਚ  25, ਨਿਊਯਾਰਕ ਸਿਟੀ ਵਿਚ  13, ਨਿਊਯਾਰਕ ਦੇ ਵੈਸਟ ਚੈਸਟਰ ਕਾਉਂਟੀ ਵਿਚ  3, ਪੈਨਸਿਲਵੇਨੀਆ ਵਿਚ  5, ਅਤੇ ਕਨੈਕਟੀਕਟ ਅਤੇ ਮੈਰੀਲੈਂਡ ਵਿਚ ਇਕ ਇਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ।ਹੜ੍ਹ ਤੋਂ ਬਾਅਦ ਨਿਊਯਾਰਕ ਦੇ ਮੇਅਰ ਬਿਲ ਡੀ ਬਲਾਸੀਓ ਨੇ ਕਿਹਾ, “ਅਸੀਂ ਪੂਰੀ ਤਰ੍ਹਾਂ ਵੱਖਰੀ ਦੁਨੀਆ ਵਿੱਚ ਹਾਂ।  "ਇਹ ਇੱਕ ਵੱਖਰੀ ਚੁਣੌਤੀ ਹੈ." ਮੀਂਹ ਦੇ ਇਸ ਰਿਕਾਰਡ ਨੇ ਗਲੀਆਂ ਨੂੰ ਨਦੀਆਂ ਵਿਚ ਤਬਦੀਲ ਕਰ ਕੇ ਰੱਖ ਦਿੱਤਾ ਹੈ ਅਤੇ ਟਰੈਕਾਂ ਉੱਤੇ ਪਾਣੀ ਵਹਿ ਜਾਣ ਕਾਰਨ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬੰਦ ਕਰ ਦਿੱਤੀਆਂ  ਗਈਆਂ ਹਨ ।ਬੇਸਮੈਂਟ ਅਪਾਰਟਮੈਂਟਸ ਵਿੱਚ ਪਾਣੀ ਭਰ ਜਾਣ ਕਾਰਨ  ਕਰੀਬ ਇੱਕ ਦਰਜਨ ਲੋਕ ਡੁੱਬ ਗਏ।


ਜੋਨਾਥਨ ਬੋਵਲੇਸ ਨੇ ਕਿਹਾ,  ਕਿ ਸ਼ਹਿਰ ਦੇ ਬੁਨਿਆਦੀ ਢਾਂਚੇ ਨੇ ਪਿਛਲੇ ਕੁਝ ਦਹਾਕਿਆਂ ਵਿਚ ਨਿਊਯਾਰਕ ਦੀ ਆਬਾਦੀ ਦੇ ਲਗਾਤਾਰ ਵਾਧੇ ਅਤੇ ਜਲਵਾਯੂ ਤਬਦੀਲੀ ਰਾਹੀਂ ਆਈ ਸਮੁੰਦਰੀ ਪਾਣੀ ਦਾ ਪੱਧਰ  ਨੇ ਹੀ ਇਸ ਤੂਫਾਨ ਦੀ ਗਤੀ ਵਿਚ ਵਾਧਾ ਕੀਤਾ ਹੈ । ਇਸ ਦੇ ਨਾਲ ਹੀ ਸਾਡੀ ਕਮਜ਼ੋਰੀ ਇਹ ਰਹੀ ਹੈ ਕਿ ਅਸੀਂ ਵੱਡੇ ਪ੍ਰੋਜੈਕਟਾਂ - ਰੇਲਵੇ ਸਟੇਸ਼ਨਾਂ, ਹਵਾਈ ਅੱਡਿਆਂ, ਨਵੇਂ ਪੁਲਾਂ ਵਿੱਚ ਬਹੁਤ ਜ਼ਿਆਦਾ ਨਿਵੇਸ਼ ਕੀਤਾ ਹੈ । ਇਨ੍ਹਾਂ ਪ੍ਰਾਜੈਕਟਾਂ ਵਿਚ ਵੱਧ ਨਿਵੇਸ਼ ਕਰਨ ਦੇ ਨਾਲ ਅਸੀਂ ਸੀਵਰੇਜ ਲਾਈਨਾਂ ਅਤੇ ਪਾਣੀ ਦੇ ਨਿਕਾਸ ਲਈ ਬਣਾਏ ਪ੍ਰੋਜੈਕਟਾਂ ਨੂੰ ਘੱਟ ਫੰਡ ਦਿੱਤਾ ਹੈ । ਨਿਊਯਾਰਕ, ਨਿਊ ਜਰਸੀ  ਅਤੇ ਪੈਨਸਿਲਵੇਨੀਆ  ਤੂਫਾਨੀ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ । ਇਸ ਈਡਾ ਤੂਫਾਨ ਨੇ ਉੱਤਰ ਪੂਰਬ ਵਿੱਚ ਹਫ਼ਤੇ ਦੇ ਸ਼ੁਰੂ ਵਿਚ  ਦੱਖਣੀ ਰਾਜ ਲੁਈਸਿਆਨਾ ਅਤੇ ਖਾੜੀ ਤੱਟ ਨੂੰ ਤਬਾਹ ਕਰਕੇ ਰੱਖ ਦਿੱਤਾ ਸੀ ।ਰਾਸ਼ਟਰਪਤੀ ਜੋਅ ਬਾਇਡੇਨ ਨੇ  ਇਸ ਤੂਫ਼ਾਨੀ ਹੜ੍ਹ ਨੂੰ ਜਲਵਾਯੂ ਪਰਿਵਰਤਨ ਕਿਹਾ, ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ  2005 ਵਿੱਚ ਘਾਤਕ ਤੂਫ਼ਾਨ ਕੈਟਰੀਨਾ ਦੇ ਬਾਅਦ  ਇਹ ਈਡਾ ਤੂਫ਼ਾਨੀ ਹੜ੍ਹ ਹੈ ਜਿਸ ਨੇ  ਅਮਰੀਕਾ ਵਿਚ ਸਭ ਤੋਂ ਵੱਧ ਤਬਾਹੀ ਮਚਾਈ । ਇਸ ਜਲਵਾਯੂ ਪਰਿਵਰਤਨਸ਼ੀਲ ਬੁਨਿਆਦੀ  ਢਾਂਚੇ ਨੂੰ ਸਿਰਫ਼ ਮੁੜ ਨਿਰਮਾਣ ਦੀ ਬਜਾਏ  ਨਵੇਂ ਆਦਰਸ਼ਾਂ ਨੂੰ ਵੀ ਬਣਾਉਣਾ ਪਵੇਗਾ ਤਾਂ ਜੋ ਭਵਿੱਖ ਵਿੱਚ ਅਜਿਹੀ ਕੁਦਰਤੀ ਕਰੋਪੀ ਨਾਲ ਸਾਹਮਣਾ ਕੀਤਾ ਜਾ ਸਕੇ ।

ਜੋ ਬਾਈਡਨ ਨੇ ਅੱਗੇ ਕਿਹਾ ਕਿ, ਕਾਂਗਰਸ ਵਿਚ ਬੁਨਿਆਦੀ ਢਾਂਚੇ ਲਈ  3.5 ਟ੍ਰਿਲੀਅਨ ਡਾਲਰ ਬਿੱਲ ਪਾਸ ਕਰਵਾਉਣ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ । ਜਿਨ੍ਹਾਂ ਰਾਜਾਂ ਵਿਚ ਇਸ ਤੂਫ਼ਾਨੀ ਹੜ੍ਹ ਨੇ ਸਭ ਤੋਂ ਵੱਧ  ਨੁਕਸਾਨ ਕੀਤਾ ਹੈ  ਉਨ੍ਹਾਂ ਵਿਚ ਨਿਊ ਜਰਸੀ  ਪਹਿਲੇ ਨੰਬਰ ਉੱਤੇ ਹੈ । ਇਸ ਤੂਫ਼ਾਨੀ ਹੜ੍ਹ ਨੂੰ ਲੈ ਕੇ ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਨੇ ਕਿਹਾ, ਤੂਫਾਨ ਈਡਾ ਦੇ ਕਾਰਨ ਉਸ ਦੇ ਰਾਜ ਵਿੱਚ 25 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚੋਂ ਬਹੁਤ ਸਾਰੇ "ਉਹ ਵਿਅਕਤੀ ਸਨ ਜੋ ਆਪਣੇ ਵਾਹਨਾਂ ਵਿੱਚ ਫਸ ਗਏ ਸਨ। ਨਿਊਯਾਰਕ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ ਉਹ ਆਪਣੀਆਂ ਬੇਸਮੈਂਟਾਂ ਵਿੱਚ ਸੀ ਜਿੱਥੋਂ ਉਹ ਨਿਕਲ ਨਾ ਸਕੇ ।ਮੈਟੋਡੀਜਾ ਮਿਹਾਜਲੋਵ ਪ੍ਰਭਾਵਿਤ ਖੇਤਰ ਨਾਲ ਸਬੰਧਿਤ ਵਿਅਕਤੀ ਨੇ ਕਿਹਾ “ਮੈਂ 50 ਸਾਲਾਂ ਦਾ ਹਾਂ ਅਤੇ ਮੈਂ ਕਦੇ ਇੰਨੀ ਬਾਰਸ਼ ਨਹੀਂ ਵੇਖੀ,” ਜਿਸਦਾ ਮੈਨਹਟਨ ਰੈਸਟੋਰੈਂਟ ਬੇਸਮੈਂਟ ਤਿੰਨ ਇੰਚ ਪਾਣੀ ਨਾਲ ਭਰ ਗਿਆ। ਨਿਊਯਾਰਕ ਦੇ ਸੈਂਟਰਲ ਪਾਰਕ ਵਿਚ ਸਿਰਫ਼ ਇਕ ਘੰਟੇ ਵਿਚ ਹੀ   3.15 ਇੰਚ ਮੀਂਹ ਦਰਜ ਕੀਤਾ ਗਿਆ ਜੋ  ਪਿਛਲੇ ਮਹੀਨੇ ਤੂਫਾਨ ਹੈਨਰੀ ਦੇ ਦੌਰਾਨ ਇੱਕ ਰਿਕਾਰਡ ਕਾਇਮ ਕੀਤਾ ਹੈ। ਅਜਿਹੇ ਤੂਫਾਨਾਂ ਲਈ ਅਮਰੀਕਾ ਦੇ ਉੱਤਰ -ਪੂਰਬੀ ਸਮੁੰਦਰੀ ਤੱਟ 'ਤੇ ਕੁਦਰਤੀ ਆਫਤਾਂ ਦੁਆਰਾ ਹਮਲਾ ਕਰਨਾ ਬਹੁਤ ਘੱਟ ਹੁੰਦਾ ਹੈ  ਪਰ ਜਲਵਾਯੂ ਤਬਦੀਲੀ ਦੇ ਕਾਰਨ ਸਮੁੰਦਰਾਂ ਦੀ ਸਤਹ ਤਹਿ ਗਰਮ ਹੋਣ ਦੇ ਕਾਰਨ ਇਹ ਉਛਾਲ ਆਉਂਦਾ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਤਪਸ਼ ਕਾਰਨ ਚੱਕਰਵਾਤੀ ਤੂਫਾਨ ਵਧੇਰੇ ਸ਼ਕਤੀਸ਼ਾਲੀ ਹੋ ਰਹੇ ਹਨ ਅਤੇ ਵਧੇਰੇ ਪਾਣੀ ਲੈ ਆਉਂਦੇ ਹਨ  ਜੋ ਵਿਸ਼ਵ ਦੇ ਤੱਟਵਰਤੀ ਭਾਈਚਾਰਿਆਂ ਲਈ ਵਧੇਰੇ ਖ਼ਤਰਾ ਪੈਦਾ ਕਰਦੇ ਹਨ ।

 ਨਿਯੂ ਯੋਰਕ ਸੈਨੇਟਰ ਚੱਕ ਸਚੁਮਰ  ਨੇ ਕਿਹਾ ਕਿ, “ਗਲੋਬਲ ਵਾਰਮਿੰਗ ਸਾਡੇ ਉੱਤੇ ਹੈ ਅਤੇ ਜਦੋਂ ਤੱਕ ਅਸੀਂ ਇਸ ਬਾਰੇ ਕੁਝ ਨਹੀਂ ਕਰਦੇ,  ਉਦੋਂ ਤਕ ਅਜਿਹੇ ਹਾਲਾਤ  ਬਣਦੇ ਰਹਿਣਗੇ  ਅਤੇ ਕੁਦਰਤੀ ਆਫ਼ਤਾਂ ਨਾਲ  ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਰਹੇਗਾ  ਸਾਨੂੰ ਸਭ ਨੂੰ ਇਸ ਸੰਬੰਧੀ ਸੋਚਣ ਦੀ ਲੋੜ ਹੈ ।ਇਸ ਤੂਫ਼ਾਨੀ ਹੜ੍ਹ ਨੇ  ਅਮਰੀਕਾ ਦੀ ਆਰਥਿਕ ਸਥਿਤੀ ਉੱਤੇ ਭਾਰੀ ਹਮਲਾ ਕੀਤਾ ਹੈ । ਕਰੋਨਾ ਦੇ ਕਾਰਨ ਪਹਿਲਾਂ ਹੀ ਅਮਰੀਕਾ ਵਿਚ ਮਨੁੱਖੀ ਤਬਾਹੀ ਹੋਈ ਹੈ ,ਅਜੇ ਇਸ ਤਬਾਹੀ ਤੋਂ ਨਿਕਲ ਹੀ ਰਿਹਾ ਸੀ ਕਿ  ਇਸ ਤੂਫ਼ਾਨੀ ਹੜ੍ਹ ਨੇ ਇਸ ਦੇ ਬੁਨਿਆਦੀ ਢਾਂਚੇ ਨੂੰ  ਮਲੀਆਮੇਟ ਕਰ ਦਿੱਤਾ ਹੈ । ਅਮਰੀਕਾ ਵਿੱਚ ਵਧ ਰਹੀ ਲਗਾਤਾਰ  ਕੁਦਰਤੀ ਕਰੋਪੀ  ਇਸ ਗੱਲ ਦਾ ਸੰਦੇਸ਼ ਦੇ ਰਹੀ ਹੈ ਕਿ  ਬੇਸ਼ੱਕ ਦੇਸ਼ ਜਿੰਨਾ ਮਰਜ਼ੀ  ਤਾਕਤਵਰ ਹੋਵੇ ਪਰ ਉਸ ਕੁਦਰਤ ਦੇ ਅੱਗੇ  ਉਹ ਵੀ ਬੌਣਾ ਸਿੱਧ ਹੁੰਦਾ ਹੈ ।