ਅਫਗਾਨਿਸਤਾਨ ਦੇ ਸਿੱਖਾਂ ਅਤੇ ਹਿੰਦੂਆਂ ਨੂੰ ਖਤਰੇ ਵਿਚਲੀਆਂ ਘੱਟਗਿਣਤੀਆਂ ਕਰਾਰ ਦਿੰਦਾ ਮਤਾ ਕਾਂਗਰਸ ਵਿਚ ਪੇਸ਼

ਅਫਗਾਨਿਸਤਾਨ ਦੇ ਸਿੱਖਾਂ ਅਤੇ ਹਿੰਦੂਆਂ ਨੂੰ ਖਤਰੇ ਵਿਚਲੀਆਂ ਘੱਟਗਿਣਤੀਆਂ ਕਰਾਰ ਦਿੰਦਾ ਮਤਾ ਕਾਂਗਰਸ ਵਿਚ ਪੇਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਮਰੀਕੀ ਕਾਂਗਰਸ ਵਿਚ ਰੱਖੇ ਗਏ ਮਤੇ ਵਿਚ ਅਫਗਾਨਿਸਤਾਨ ਵਿਚ ਰਹਿੰਦੇ ਹਿੰਦੂਆਂ ਅਤੇ ਸਿੱਖਾਂ ਨੂੰ ‘ਖ਼ਤਰੇ ਵਿਚਲੀਆਂ ਘੱਟਗਿਣਤੀਆਂ’ ਕਰਾਰ ਦਿੰਦੇ ਹੋਏ ਇਨ੍ਹਾਂ ਧਾਰਮਿਕ ਭਾਈਚਾਰਿਆਂ ਨੂੰ ਅਮਰੀਕਾ ਵਿਚ ਵਸਾਉਣ ਦੀ ਮੰਗ ਕੀਤੀ ਗਈ ਹੈ। 

ਕਾਂਗਰਸ ਵਿੱਚ ਰੱਖੇ ਮਤੇ ਵਿੱਚ ਸੰਸਦ ਮੈਂਬਰ ਜੈਕੀ ਸਪੀਅਰ ਅਤੇ ਸੱਤ ਹੋਰ ਸਹਿਯੋਗੀਆਂ ਨੇ ਕਿਹਾ ਕਿ ਉਨ੍ਹਾਂ ਦੀ ਤਜਵੀਜ਼ ਅਫਗਾਨਿਸਤਾਨ ਵਿੱਚ ਹਿੰਦੂਆਂ ਅਤੇ ਸਿੱਖਾਂ ਨੂੰ ਸ਼ਰਨਾਰਥੀ ਸੁਰੱਖਿਆ ਦੇਣ ਦੀ ਹਮਾਇਤ ਕਰਦੀ ਹੈ ਤੇ ਇਨ੍ਹਾਂ ’ਤੇ ਧਾਰਮਿਕ ਜ਼ੁਲਮ ਢਾਹੇ ਜਾ ਰਹੇ ਹਨ, ਵਿਤਕਰੇਬਾਜ਼ੀ ਤੋਂ ਇਲਾਵਾ ਇਨ੍ਹਾਂ ਦੀ ਹੋਂਦ ਵੀ ਖਤਰੇ ਵਿੱਚ ਹੈ।

ਮਤੇ ਵਿੱਚ ਕਿਹਾ ਗਿਆ ਹੈ,“ਹਿੰਦੂ ਅਤੇ ਸਿੱਖ ਅਫਗਾਨਿਸਤਾਨ ਦੇ ਮੂਲ ਨਿਵਾਸੀ ਹਨ ਪਰ ਦੁੱਖ ਹੈ ਕਿ ਇਸ ਦੇ ਬਾਵਜੂਦ ਇਹ ਸੰਕਟਗ੍ਰਸਤ ਘੱਟਗਿਣਤੀ ਹਨ।” 

ਮਤਾ ਅਮਰੀਕੀ ਇਮੀਗ੍ਰੇਸ਼ਨ ਐਂਡ ਨੈਸ਼ਨਲ ਐਕਟ ਤਹਿਤ ਸ਼ਰਨਾਰਥੀ ਪ੍ਰੋਗਰਾਮ ਰਾਹੀਂ ਅਫਗਾਨ ਹਿੰਦੂਆਂ ਅਤੇ ਸਿੱਖਾਂ ਦੇ ਅਮਰੀਕਾ ਪਰਵਾਸ ਦਾ ਸਮਰਥਨ ਕਰਦਾ ਹੈ।