ਉਨਾਓ ਬਲਾਤਕਾਰ: ਭਾਜਪਾ ਵਿਧਾਇਕ ਮਗਰੋਂ ਪੀੜਤ ਕੁੜੀ ਨਾਲ ਬਲਾਤਕਾਰ ਕਰਨ ਵਾਲੇ ਮੁੰਡਿਆਂ ਖਿਲਾਫ ਚਾਰਜਸ਼ੀਟ ਦਾਖਲ

ਉਨਾਓ ਬਲਾਤਕਾਰ: ਭਾਜਪਾ ਵਿਧਾਇਕ ਮਗਰੋਂ ਪੀੜਤ ਕੁੜੀ ਨਾਲ ਬਲਾਤਕਾਰ ਕਰਨ ਵਾਲੇ ਮੁੰਡਿਆਂ ਖਿਲਾਫ ਚਾਰਜਸ਼ੀਟ ਦਾਖਲ

ਨਵੀਂ ਦਿੱਲੀ: ਭਾਜਪਾ ਦੇ ਐਮਐਲਏ ਕੁਲਦੀਪ ਸੈਂਗਰ ਦੀ ਹਵਸ ਦੀ ਸ਼ਿਕਾਰ ਹੋਈ ਪੀੜਤ ਕੁੜੀ ਨਾਲ ਐਮਐਲਏ ਵੱਲੋਂ ਬਲਾਤਕਾਰ ਕਰਨ ਤੋਂ ਹਫਤੇ ਬਾਅਦ ਉਸਦੇ ਸਾਥੀਆਂ ਵੱਲੋਂ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ ਜਿਸ ਮਾਮਲੇ ਵਿੱਚ ਸੀਬੀਆਈ ਨੇ ਤਿੰਨ ਦੋਸ਼ੀਆਂ ਖਿਲਾਫ ਚਾਰਜਸ਼ੀਟ ਦਰਜ ਕੀਤੀ ਹੈ। ਇਹ ਤਿੰਨ ਦੋਸ਼ੀ- ਨਰੇਸ਼ ਤਿਵਾਰੀ, ਬਰਿਜੇਸ਼ ਯਾਦਵ ਸਿੰਘ ਅਤੇ ਸ਼ੁਭਮ ਸਿੰਘ ਜ਼ਮਾਨਤ 'ਤੇ ਹਨ। 

ਅਦਾਲਤ ਨੇ 10 ਅਕਤੂਬਰ ਨੂੰ ਇਸ ਮਾਮਲੇ 'ਤੇ ਅਗਲੀ ਸੁਣਵਾਈ ਕਰਨੀ ਹੈ। ਸੀਬੀਆਈ ਵੱਲੋਂ ਇਸ ਮਾਮਲੇ ਨਾਲ ਸਬੰਧਿਤ ਹੋਰ ਦਸਤਾਵੇਜ ਅਤੇ ਗਵਾਹਾਂ ਦੀ ਸੂਚੀ ਜਮਾ ਕਰਨ ਦੀ ਕੁੱਝ ਹੋਰ ਸਮਾਂ ਮੰਗਿਆ ਸੀ।

ਦੱਸ ਦਈਏ ਕਿ ਸੁਭਮ ਸਿੰਘ ਦੇ ਪਿਓ ਸ਼ਸ਼ੀ ਸਿੰਘ 'ਤੇ ਦੋਸ਼ ਹੈ ਕਿ ਜਦੋਂ 4 ਜੁਲਾਈ, 2017 ਨੂੰ ਪੀੜਤ ਕੁੜੀ ਨਾਲ ਭਾਜਪਾ ਐਮਐਲਏ ਨੇ ਬਲਾਤਕਾਰ ਕੀਤਾ ਸੀ ਤਾਂ ਉਹ ਕੁੜੀ ਨੂੰ ਧੋਖੇ ਨਾਲ ਐਮਐਲਏ ਦੀ ਰਿਹਾਇਸ਼ 'ਤੇ ਛੱਡ ਕੇ ਆਇਆ ਸੀ। 

ਇਹਨਾਂ ਤਿੰਨਾਂ 'ਤੇ ਦੋਸ਼ ਹੈ ਕਿ ਇਸ ਘਟਨਾ ਤੋਂ ਇੱਕ ਹਫਤੇ ਬਾਅਦ 11 ਜੂਨ, 2017 ਨੂੰ ਇਹਨਾਂ ਨੇ ਪੀੜਤ ਕੁੜੀ ਨੂੰ ਅਗਵਾ ਕਰਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਸੀ।