ਲਾਕਡਾਊਨ ਦੌਰਾਨ ਪੁਲਸ ਵਧੀਕੀਆਂ 'ਤੇ ਯੂ.ਐਨ ਫਿਕਰਮੰਦ

ਲਾਕਡਾਊਨ ਦੌਰਾਨ ਪੁਲਸ ਵਧੀਕੀਆਂ 'ਤੇ ਯੂ.ਐਨ ਫਿਕਰਮੰਦ

ਅੰਮ੍ਰਿਤਸਰ ਟਾਈਮਜ਼ ਬਿਊਰੋ
ਸੰਯੁਕਤ ਰਾਸ਼ਟਰ (ਯੂ.ਐਨ) ਦੇ ਮਨੁੱਖੀ ਹੱਕ ਦਫਤਰ ਨੇ ਕੋਰੋਨਾਵਾਇਰਸ ਮਹਾਂਮਾਰੀ ਦੀ ਆੜ ਹੇਠ ਲੋਕਾਂ 'ਤੇ ਪੁਲਸ ਵੱਲੋਂ ਕੀਤੇ ਜਾ ਰਹੇ ਜ਼ਬਰ 'ਤੇ ਫਿਕਰ ਪ੍ਰਗਟ ਕੀਤਾ ਹੈ। ਯੂ.ਐਨ ਵਿਚ ਮਨੁੱਖੀ ਹੱਕਾਂ ਦੇ ਉੱਚ ਕਮਿਸ਼ਨਰ ਮਿਸ਼ੇਲ ਬੈਚਲਟ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਹਾਂਮਾਰੀ ਕਾਰਨ ਬਣੇ ਹਾਲਾਤਾਂ ਨੂੰ ਸਰਕਾਰਾਂ ਵਿਰੋਧ ਦਬਾਉਣ ਦੇ ਸੰਦ ਵਜੋਂ ਨਾ ਵਰਤਣ ਅਤੇ ਆਪਣੇ ਰਾਜਕਾਲ ਦਾ ਸਮਾਂ ਵਧਾਉਣ ਦੀਆਂ ਕੋਸ਼ਿਸ਼ਾਂ ਨਾ ਕਰਨ। 

ਉਹਨਾਂ ਦੇ ਦਫਤਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਕੋਰੋਨਾਵਾਇਰਸ ਕਰਕੇ 80 ਤੋਂ ਵੱਧ ਦੇਸ਼ਾਂ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਇਹਨਾਂ ਵਿਚੋਂ 15 ਦੇਸ਼ਾਂ ਅੰਦਰ ਪੁਲਸ ਜ਼ਬਰ ਦੀਆਂ ਰਿਪੋਰਟਾਂ ਜ਼ਿਆਦਾ ਖਤਰਨਾਕ ਆ ਰਹੀਆਂ ਹਨ। ਇਹਨਾਂ ਦੇਸ਼ਾਂ ਵਿਚ ਨਾਈਜੀਰੀਆ, ਕੀਨੀਆ, ਦੱਖਣੀ ਅਫਰੀਕਾ, ਫਿਲੀਪੀਨਸ, ਸ਼੍ਰੀ ਲੰਕਾ, ਏਲ ਸਲਵਾਡੋਰ, ਡੋਮੀਨੀਕਨ ਰਿਪਬਲਿਕ, ਪੇਰੂ, ਹੋਂਡਰਸ, ਜੋਰਡਨ, ਮੋਰੋਕੋ, ਕੰਬੋਡੀਆ, ਉਜ਼ਬੇਕਿਸਤਾਨ, ਇਰਾਨ ਅਤੇ ਹੰਗਰੀ ਦੇ ਨਾਂ ਸ਼ਾਮਲ ਹਨ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।