ਭਾਈ ਜਗਦੀਸ਼ ਸਿੰਘ ਭੂਰਾ ਬੈਲਜੀਅਮ ਦਾ ਅਕਾਲ ਚਲਾਣਾ ਵੱਡਾ ਕੌਮੀ ਘਾਟਾ- ਯੂਨਾਈਟਿਡ ਖਾਲਸਾ ਦਲ ਯੂ,ਕੇ

ਭਾਈ ਜਗਦੀਸ਼ ਸਿੰਘ ਭੂਰਾ ਬੈਲਜੀਅਮ ਦਾ ਅਕਾਲ ਚਲਾਣਾ ਵੱਡਾ ਕੌਮੀ ਘਾਟਾ- ਯੂਨਾਈਟਿਡ ਖਾਲਸਾ ਦਲ ਯੂ,ਕੇ
ਭਾਈ ਜਗਦੀਸ਼ ਸਿੰਘ ਭੂਰਾ ਬੈਲਜੀਅਮ

" ਖਾਲਿਸਤਾਨ ਦੀ ਜੰਗੇ ਆਜ਼ਾਦੀ ਦੇ ਜੁਝਾਰੂ ਦੀਆਂ ਸੰਘਰਸ਼ਮਈ ਸੇਵਾਵਾਂ ਦੀ ਹਾਰਦਿਕ ਪ੍ਰਸੰਸਾ  

ਅੰਮ੍ਰਿਤਸਰ ਟਾਈਮਜ਼

"ਲੰਡਨ- ਵੀਹਵੀਂ ਸਦੀ ਦੇ ਮਹਾਨ ਸ਼ਹੀਦ  ਅਤੇ ਦਮਦਮੀ ਟਕਸਾਲ ਦੇ ਚੌਧਵੇਂ ਜਥੇਦਾਰ ਸਤਿਕਾਰਯੋਗ  ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਸਿੱਖ ਸੰਘਰਸ਼ ਦੇ ਜੁਝਾਰੂ  ਅਤੇ ਲੰਬੇ  ਅਰਸੇ ਤੋ ਬੈਲਜੀਅਮ  ਵਿੱਚ ਰਹਿ ਰਹੇ ਰਹੇ ਭਾਈ ਜਗਦੀਸ਼ ਸਿੰਘ ਭੂਰਾ ਦੇ  ਅਕਾਲ ਚਲਾਣੇ ਤੇ  ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ  ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਅਰਦਾਸ ਕੀਤੀ ਗਈ ਹੈ ਕਿ ਭਾਈ ਜਗਦੀਸ਼ ਸਿੰਘ ਦੀ ਆਤਮਾ ਨੂੰ ਅਕਾਲ ਪੁਰਖ  ਵਾਹਿਗੁਰੂ  ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਖਸ਼ਣ।  ਗੌਰਤਲਬ ਹੈ ਕਿ  ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਦੇ ਸੰਘਰਸ਼ ਦਾ ਯੋਧਾ ਭਾਈ ਜਗਦੀਸ਼ ਸਿੰਘ ਭੂਰਾ ਬੈਲਜੀਅਮ ਅਕਾਲ ਪੁਰਖ ਵੱਲੋ ਬੱਖਸ਼ੇ ਸਵਾਸਾਂ ਦੀ ਪੂੰਜੀ ਖਰਚ ਕਰਦਿਆਂ , ਕੈਂਸਰ ਦੀ  ਬਿਮਾਰੀ  ਨਾਲ  ਅਕਾਲ ਚਲਾਣਾ ਕਰ ਗਿਆ । ਭਾਈ ਜਗਦੀਸ਼ ਸਿੰਘ ਭੂਰਾ ਆਪਣੇ ਆਖਰੀ ਸਵਾਸਾਂ ਤੱਕ ਸਿੱਖ ਕੌਮ ਦੇ ਅਜਾਦ ਘਰ ਖਾਲਿਸਤਾਨ ਦੀ ਜੰਗੇ ਅਜਾਦੀ ਵਿੱਚ ਬੈਲਜੀਅਮ ਦੀ ਧਰਤੀ ਤੋ ਮੂਹਰਲੀ ਕਤਾਰ ਵਿੱਚ ਖੜ੍ਹ ਕੇ ਆਪਣਾ ਯੋਗਦਾਨ ਪਾਉਂਦਾ ਰਿਹਾ ਅੱਜ ਇਸ ਰੰਗਲੇ ਸੱਜਣ ਦੇ ਤੁਰ ਜਾਣ ਨਾਲ ਬੈਲਜੀਅਮ ਦੀ ਧਰਤੀ ਤੋ ਖਾਲਿਸਤਾਨ ਦੀ ਅਜਾਦੀ ਦੀ ਲਹਿਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਅਕਾਲ ਪੁਰਖ ਦੇ ਚਰਨਾ ਵਿੱਚ ਅਰਦਾਸ ਬੇਨਤੀ ਹੈ ਕਿ ਇਸ ਵਿੱਛੜੇ ਸੱਜਣ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਤੇ ਪਰਿਵਾਰ ਤੇ ਸਾਥੀਆਂ ਨੂੰ ਭਾਣਾ ਮੰਨਣ ਦਾ ਬੱਲ ਬੱਖਸ਼ੇ ।

ਸਿੱਖ ਸੰਘਰਸ਼ ਦੌਰਾਨ  ਵੱਡਮੁਲਾ ਯੋਗਦਾਨ ਪਾਉਣ ਵਾਲੇ, ਬੈਲਜੀਅਮ ਵਿੱਚ ਹੱਥੀਂ ਕਿਰਤ ਕਰਕੇ ਖਾਲਿਸਤਾਨ ਦੀ ਜੰਗੇ ਆਜ਼ਾਦੀ ਦੇ ਕਾਫਲੇ ਦਾ ਡੱਟ ਕੇ ਸਹਿਯੋਗ ਦੇਣ ਵਾਲੇ ਭਾਈ ਜਗਦੀਸ਼ ਸਿੰਘ ਨੇ ਸਿੱਖ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਵੱਡੀ ਪੱਧਰ ਤੇ ਲਈ  ਉਥੇ  ਗੁਰਸਿੱਖ ਸਰੂਪ ਵਾਲੇ  ਲੋੜਵੰਦ ਵਿਆਕਤੀਆਂ ਦੀ ਮੱਦਦ ਵੀ ਬਹੁਤ ਕੀਤੀ।ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਭਾਈ ਜਗਦੀਸ਼  ਸਿੰਘ ਭੂਰਾ ਬੈਲਜੀਅਮ ਦੀਆਂ ਪੰਥ ਅਤੇ ਸੰਘਰਸ਼ ਪ੍ਰਤੀ ਕੀਤੀਆਂ ਮਹਾਨ ਸੇਵਾਵਾਂ ਦੀ ਹਾਰਦਿਕ ਪ੍ਰਸੰਸਾ ਕੀਤੀ ਗਈ।