ਅਣਪਛਾਤੇ ਵਿਅਕਤੀ ਵੱਲੋਂ ਸਿਆਹ ਫਿਆਮ ਲੋਕਾਂ ਨੂੰ ਮਾਰਨ ਦੀ ਚਿਤਾਵਨੀ

ਅਣਪਛਾਤੇ ਵਿਅਕਤੀ ਵੱਲੋਂ ਸਿਆਹ ਫਿਆਮ ਲੋਕਾਂ ਨੂੰ ਮਾਰਨ ਦੀ ਚਿਤਾਵਨੀ
ਕੈਪਸ਼ਨ : ਬੁਫੈਲੋ ਵਿਚਲੇ ਟੌਪਸ ਗਰੌਸਰੀ ਸਟੋਰ ਦਾ ਬਾਹਰੀ ਦ੍ਰਿਸ਼

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 23 ਜੁਲਾਈ (ਹੁਸਨ ਲੜੋਆ ਬੰਗਾ)-ਸਿਆਟਲ ਖੇਤਰ ਦੇ ਇਕ ਵਿਅਕਤੀ ਨੇ ਬੁਫੈਲੋ ਦੀ ਟੌਪਸ ਸੁਪਰਮਾਰਕੀਟ ਦੇ ਮਲਾਜਮਾਂ ਨੂੰ ਪਿਛਲੇ ਹਫਤੇ ਦੌਰਾਨ ਦੋ ਵਾਰ ਫੋਨ ਕਰਕੇ ਚਿਤਾਵਨੀ ਦਿੱਤੀ ਕਿ ਉਹ ਬੁਫੈਲੋ ਗਰੌਸਰੀ ਸਟੋਰ ਵਿਚ ਆ ਕੇ ਉਥੇ ਮੌਜੂਦ ਔਰਤਾਂ,ਬੱਚਿਆਂ ਸਮੇਤ ਸਾਰ ਸਿਆਹਫਿਆਮ ਲੋਕਾਂ ਦੀ ਹੱਤਿਆ ਕਰ ਦੇਵੇਗਾ। ਫੋਨ ਕਰਨ ਵਾਲੇ 37 ਸਾਲਾ ਜੋਏ ਜਾਰਜ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਲੰਘੇ ਮਹੀਨੇ  ਮਈ ਵਿਚ ਇਸੇ ਸਟੋਰ 'ਤੇ ਹੋਏ ਨਸਲੀ ਹਮਲੇ ਵਿਚ 10 ਵਿਅਕਤੀ ਮਾਰੇ ਗਏ ਸਨ। ਵਾਸ਼ਿਗਟਨ ਦੀ ਸੰਘੀ ਅਦਾਲਤ ਵਿਚ ਦਾਇਰ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਜੋਏ ਜਾਰਜ ਨੇ ਬੁਫੈਲੋ ਟੌਪਸ ਸੁਪਰਮਾਰਕਿਟ ਦੇ ਮੁਲਾਜਮ ਨੂੰ ਫੋਨ ਕਰਕੇ ਪੁੱਛਿਆ ਕਿ ਸਟੋਰ ਵਿਚ ਇਸ ਵੇਲੇ ਕਿੰਨੇ ਸਿਆਹਫਿਆਮ ਲੋਕ ਮੌਜੂਦ ਹਨ। ਉਸ ਨੇ ਕਿਹਾ ਕਿ ਉਹ ਸਟੋਰ ਦੇ ਨੇੜੇ ਤੇੜੇ ਮੌਜੂਦ ਹੈ ਤੇ ਉਹ ਇਨਾਂ ਲੋਕਾਂ ਨੂੰ ਨਿਸ਼ਾਨ ਬਣਾ ਸਕਦਾ ਹੈ। ਇਥੇ ਜਿਕਰਯੋਗ ਹੈ ਕਿ ਮਈ ਵਿਚ ਇਸ  ਸਟੋਰ ਵਿਚ ਹੋਈ ਗੋਲੀਬਾਰੀ ਉਪਰੰਤ ਕੁਝ ਦਿਨ ਪਹਿਲਾਂ ਹੀ ਇਸ ਨੂੰ ਦੁਬਾਰਾ ਖੋਲਿਆ ਗਿਆ ਹੈ।