ਸੂਰਜ ਕਰੇਗਾ ਕੋਰੋਨਾਵਾਇਰਸ ਨੂੰ ਖਤਮ: ਅਮਰੀਕੀ ਖੋਜ ਦਾ ਦਾਅਵਾ

ਸੂਰਜ ਕਰੇਗਾ ਕੋਰੋਨਾਵਾਇਰਸ ਨੂੰ ਖਤਮ: ਅਮਰੀਕੀ ਖੋਜ ਦਾ ਦਾਅਵਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਕੋਰੋਨਾਵਾਇਰਸ ਬਾਰੇ ਹਰ ਰੋਜ਼ ਨਵੇਂ ਨਵੇਂ ਖੋਜ ਦਾਅਵੇ ਸਾਹਮਣੇ ਆ ਰਹੇ ਹਨ। ਹੁਣ ਇਕ ਦਾਅਵਾ ਅਮਰੀਕਾ ਦੇ ਹੋਮਲੈਂਡ ਸਕਿਉਰਿਟੀ ਮਹਿਕਮੇ ਦੇ ਇਕ ਖੋਜ ਕੇਂਦਰ ਨੇ ਕੀਤਾ ਹੈ। ਇਸ ਦਾਅਵੇ ਮੁਤਾਬਕ ਧੁੱਪ ਵਿਚ ਕੋਰੋਨਾਵਾਇਰਸ ਮਰ ਜਾਂਦਾ ਹੈ। ਖੋਜ ਵਿਚ ਕਿਹਾ ਗਿਆ ਹੈ ਕਿ ਗਰਮ ਤਾਪਮਾਨ ਅਤੇ ਹੁੰਮਸ ਵਾਲਾ ਮੌਸਮ ਇਸ ਵਾਇਰਸ ਨੂੰ ਖਤਮ ਕਰਨ ਵਿਚ ਸਹਾਈ ਹੈ। 

ਆਮ ਤੌਰ 'ਤੇ ਵੀ ਨਿਊਮੁਨੀਆ ਆਦਿ ਬਿਮਾਰੀਆਂ ਜੋ ਜ਼ੁਖਾਮ, ਖੰਘ ਨਾਲ ਸਬੰਧਿਤ ਹੁੰਦੀਆਂ ਹਨ ਉਹ ਗਰਮ ਮੌਸਮ ਵਿਚ ਅਸਰਦਾਰ ਨਹੀਂ ਰਹਿੰਦੀਆਂ। ਕੋਰੋਨਾਵਾਇਰਸ ਬਾਰੇ ਵੀ ਇਹ ਦਾਅਵੇ ਕਰਦੇ ਖੋਜ ਪੱਤਰ ਛੱਪ ਰਹੇ ਸਨ ਪਰ ਪਹਿਲੀ ਵਾਰ ਹੈ ਜਦੋਂ ਅਮਰੀਕੀ ਸਰਕਾਰ ਨੇ ਇਸ ਦਾਅਵੇ ਦੀ ਪੁਸ਼ਟੀ ਕੀਤੀ ਹੈ। 

ਖੋਜ ਮੁਤਾਬਕ 21 ਡਿਗਰੀ ਸੈਲਸਿਅਸ ਤੋਂ ਵੱਧ ਅਤੇ 20 ਫੀਸਦੀ ਹੁੰਮਸ ਵਾਲੇ ਮੌਸਲ ਵਿਚ ਵਾਇਰਸ ਦੀ ਅੱਧ ਉਮਰ ਘਟ ਕੇ ਇਕ ਘੰਟਾ ਰਹਿ ਜਾਂਦੀ ਹੈ। ਪਰ ਜਦੋਂ ਇਹ ਵਾਇਰਸ ਸੂਰਜ ਦੀ ਲੋਅ ਵਿਚ ਚਲਿਆ ਜਾਵੇ ਤਾਂ ਇਹ ਇਕ ਤੋਂ ਡੇਢ ਮਿੰਟ ਵਿਚ ਖਤਮ ਹੋ ਜਾਂਦਾ ਹੈ। 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਸ ਖੋਜ ਦੀ ਪ੍ਰੋੜਤਾ ਕੀਤੀ ਪਰ ਅਮਰੀਕਾ ਦੇ ਸਿਹਤ ਮਹਿਕਮੇ ਨਾਲ ਜੁੜੇ ਅਫਸਰਾਂ ਦਾ ਕਹਿਣਾ ਹੈ ਕਿ ਫਿਲਹਾਲ ਇਸ ਗੱਲ ਦਾ ਕੋਈ ਪੁਖਤਾ ਪ੍ਰਮਾਣ ਨਹੀਂ ਕਿ ਸਿਰਫ ਸੂਰਜ ਦੀ ਗਰਮੀ ਨਾਲ ਕੋਰੋਨਾਵਾਇਰਸ ਖਤਮ ਹੋ ਜਾਵੇਗਾ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।