ਹਾਈ ਕੋਰਟ ਨੇ ਵੀ ਨਹੀਂ ਦਿੱਤੀ ਸੁਮੇਧ ਸੈਣੀ ਨੂੰ ਜ਼ਮਾਨਤ

ਹਾਈ ਕੋਰਟ ਨੇ ਵੀ ਨਹੀਂ ਦਿੱਤੀ ਸੁਮੇਧ ਸੈਣੀ ਨੂੰ ਜ਼ਮਾਨਤ

ਅੰਮ੍ਰਿਤਸਰ ਟਾਈਮਜ਼ ਬਿਊਰੋ
ਬਲਵੰਤ ਸਿੰਘ ਮੁਲਤਾਨੀ ਅਗਵਾ ਅਤੇ ਕਤਲ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦੋਸ਼ੀ ਸੁਮੇਧ ਸੈਣੀ ਵੱਲੋਂ ਦਰਜ ਅਪੀਲਾਂ ਨੂੰ ਰੱਦ ਕਰ ਦਿੱਤਾ ਹੈ। ਸੁਮੇਧ ਸੈਣੀ ਨੇ ਉਸ ਖਿਲਾਫ ਦਰਜ ਧਾਰਾ 302 ਵਿਚ ਅਗਾਊਂ ਜ਼ਮਾਨਤ ਲੈਣ ਲੀ ਅਤੇ ਇਸ ਮਾਮਲੇ ਦੀ ਜਾਂਚ ਪੰਜਾਬ ਪੁਲਸ ਤੋਂ ਵਾਪਸ ਲੈ ਕੇ ਸੀਬੀਆਈ ਜਾਂ ਪੰਜਾਬ ਤੋਂ ਬਾਹਰ ਕਿਸੇ ਹੋਰ ਏਜੰਸੀ ਤੋਂ ਕਰਾਉਣ ਲਈ ਅਦਾਲਤ ਵਿਚ ਅਰਜ਼ੀ ਦਾਖਲ ਕੀਤੀ ਸੀ। 

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਫਤਹਿਵੀਰ ਸਿੰਘ ਨੇ ਅੱਜ ਸੁਮੇਧ ਸੈਣੀ ਦੀ ਅਪੀਲ 'ਤੇ ਸੁਣਵਾਈ ਮਗਰੋਂ ਫੈਂਸਲਾ ਸੁਣਾਉਂਦਿਆਂ ਉਸ ਦੀਆਂ ਅਪੀਲਾਂ ਰੱਦ ਕਰ ਦਿੱਤੀਆਂ ਹਨ। 

ਪੰਜਾਬ ਪੁਲਸ ਦਾ ਸਾਬਕਾ ਮੁਖੀ ਸੁਮੇਧ ਸੈਣੀ ਇਸ ਸਮੇਂ ਭਗੌੜਾ ਹੈ ਅਤੇ ਗ੍ਰਿਫਤਾਰੀ ਦੇ ਡਰੋਂ ਲੁਕਦਾ ਫਿਰ ਰਿਹਾ ਹੈ।