ਯੂਐਸ ਜੂਨੀਅਰ ਟੀਮ ਦਾ ਚੈੱਕ ਗਣਰਾਜ ਦੌਰਾ ਸਫ਼ਲ ਰਿਹਾ

ਯੂਐਸ ਜੂਨੀਅਰ ਟੀਮ ਦਾ ਚੈੱਕ ਗਣਰਾਜ ਦੌਰਾ ਸਫ਼ਲ ਰਿਹਾ

ਟੀਮ ਵਿਚ ਸ਼ਾਮਲ ਸਿੱਖ ਬੱਚਿਆਂ ਨੇ ਕੌਮ ਦਾ ਨਾਮ ਕੀਤਾ ਰੋਸ਼ਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਫਰੀਮਾਂਟ:  ਯੂਐਸ ਜੂਨੀਅਰ ਟੀਮ ਨੇ ਚੈੱਕ ਗਣਰਾਜ, ਆਸਟਰੀਆ, ਅਤੇ ਸਲੋਵਾਕੀਆ ਵਿਰੁੱਧ ਟੈਸਟ ਮੈਚ ਖੇਡੇ।  SJK ਦੇ U18 ਟੂਰਿੰਗ ਟੀਮ ਵਿੱਚ 7 ਖਿਡਾਰੀ ਸਨ, ਜਿਸ ਵਿੱਚ 2 ਫਾਰਵਰਡ, 2 ਮਿਡ, 2 ਡਿਫੈਂਡਰ ਅਤੇ 1 ਗੋਲਕੀ ਸ਼ਾਮਲ ਸਨ।   

ਦੱਸਣਯੋਗ ਹੈ ਕਿ ਇਸ  U-18 USMNT ਪ੍ਰਾਗ ਟੂਰ ਰੋਸਟਰ ਵਿਚ ਪੰਜਾਬੀ ਖਿਡਾਰੀ ਵੀ ਸ਼ਾਮਲ ਸਨ ਜੋ ਸਿੱਖ ਕੌਮ ਲਈ ਮਾਣ ਮਹਿਸੂਸ ਕਰਨ ਵਾਲੀ ਗੱਲ ਹੈ। ਜਿਸ ਵਿਚ ਜੋਵਨ ਬੈਂਸ (ਸੈਨ ਜੋਸ, ਕੈਲੇਫੋਰਨੀਆਂ), ਅੰਗਦ ਧਾਮੀ (ਸਨੀਵੇਲ, ਕੈਲੀਫੋਰਨੀਆ.), ਹਰਸ਼ਨ ਸਿੱਧੂ (ਸੈਨ ਜੋਸ, ਕੈਲੇਫੋਰਨੀਆਂ), ਅਨੀਤ ਬੀਰ ਸਿੰਘ (ਫ੍ਰੀਮਾਂਟ, ਕੈਲੇਫੋਰਨੀਆਂ.), ਕਰਨ ਬੀਰ ਸਿੰਘ (ਫ੍ਰੀਮਾਂਟ, ਕੈਲੀਫੋਰਨੀਆ) ਅਤੇ ਏਕਨਾਮ ਸਿੰਘ (ਲੋਸ, ਕੈਲਫੋਰਨੀਆ) ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਸਿੱਖ ਕੌਮ ਦਾ ਨਾਮ ਰੋਸ਼ਨ ਕੀਤਾ। ਕੋਚ ਕਾਮ ਨੇ ਇਸ ਪੂਰੀ ਟੀਮ ਨੂੰ ਤਿਆਰ ਕੀਤਾ ਤੇ ਉਹਨਾਂ ਨੇ ਵੀ ਇਹਨਾਂ ਬੱਚਿਆਂ ਦੀ ਕੜੀ ਮਿਹਨਤ ਦੀ ਸਰਾਹਣਾ ਕੀਤੀ।