ਕੈਲੀਫੋਰਨੀਆ ਵਿਚ ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਵੱਲੋਂ ਕ੍ਰਿਕਟ ਅਕੈਡਮੀ ਦਾ ਉਦਘਾਟਨ

ਕੈਲੀਫੋਰਨੀਆ ਵਿਚ ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਵੱਲੋਂ ਕ੍ਰਿਕਟ ਅਕੈਡਮੀ ਦਾ ਉਦਘਾਟਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਕ੍ਰਿਕਟ ਦੀ ਵਧ ਰਹੀ ਲੋਕਪ੍ਰਿਯਤਾ ਦੇ ਦਰਮਿਆਨ ਵਿਸ਼ਵ ਪ੍ਰਸਿੱਧ ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਨੇ ਮਿਲਪਿਟਸ, ਕੈਲੀਫੋਰਨੀਆ (ਸਾਂਟਾ ਕਲਾਰਾ ਕਾਊਂਟੀ) ਵਿਚ ਕ੍ਰਿਕਟ ਅਕੈਡਮੀ ਦਾ ਉਦਘਾਟਨ ਕੀਤਾ। ਕ੍ਰਿਕਕਿੰਗਡਮ ਕ੍ਰਿਕਟ ਅਕੈਡਮੀ ਦੇ ਰਸਮੀ ਉਦਘਾਟਨ ਤੋਂ ਪਹਿਲਾਂ ਹੋਏ ਸਮਾਗਮ ਵਿਚ ਰੋਹਿਤ ਸ਼ਰਮਾ ਨੂੰ ਜੀ ਆਇਆਂ ਕਿਹਾ ਗਿਆ। ਸਮਾਗਮ ਵਿਚ ਅਮਰੀਕਾ ਦੀਆਂ ਨਾਮਵਰ ਸਖਸ਼ੀਅਤਾਂ ਹਾਜਰ ਸਨ ਜਿਨਾਂ ਵਿਚ ਡਾਕਟਰ ਟੀ ਵੀ ਨਾਗੇਂਦਰ ਪ੍ਰਸਾਦ, ਵਿਧਾਇਕ ਅਲੈਕਸ ਲੀ, ਫਰੀਮਾਂਟ ਦੇ ਮੇਅਰ ਲਿਲੀ ਮੀ, ਮਿਲਪਿਟਸ ਮੇਅਰ ਕਾਰਮੈੱਨ ਮਨਟਾਨੋ ਤੇ ਸਨੀਵੇਲ ਕੌਂਸਲ ਮੈਂਬਰ ਰੁਸ ਮੈਲਟਨ ਹਾਜਰ ਸਨ। ਰੋਹਿਤ ਸ਼ਰਮਾ ਨੇ ਆਪਣੇ ਸੰਖੇਪ ਸੰਬੋਧਨ ਵਿਚ ਕ੍ਰਿਕਟ ਨੂੰ ਜਮੀਨੀ ਪੱਧਰ 'ਤੇ ਲੋਕਪ੍ਰਿਯ ਕਰਨ ਉਪਰ ਜੋਰ ਦਿੱਤਾ। ਰੋਹਿਤ ਸ਼ਰਮਾ ਦੇ ਕਾਰੋਬਾਰੀ ਭਾਈਵਾਲ ਚੇਤਨ ਸੂਰੀਯਾਵੰਸ਼ੀ ਨੇ ਸੋਸ਼ਲ ਮੀਡੀਆ ਉਪਰ ਕ੍ਰਿਕਟ ਅਕੈਡਮੀ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ।