ਓਲੰਪਿਕ ਖੇਡਾਂ ਟੋਕੀਓ 2020 ਖਤਮ 

ਓਲੰਪਿਕ ਖੇਡਾਂ ਟੋਕੀਓ 2020 ਖਤਮ 

 *ਤਮਗੇ ਜਿੱਤਣ ਵਾਲੇ ਮੁਲਕਾਂ ਵਿਚ ਭਾਰਤ  ਅਠਤਾਲੀਵੇਂ ਨੰਬਰ 'ਤੇ ਰਿਹਾ 

  * ਸੋਨ ਤਮਗਾ ਨੀਰਜ ਚੋਪੜਾ ਨੇ ਜਿਤਿਆ     

 ਜਲੰਧਰ : ਟੋਕੀਓ ਓਲੰਪਿਕ ਖਤਮ ਹੋ ਚੁਕੀਆਂ ਹਨ। ਇਸ ਵਾਰ ਦੀਆਂ ਖੇਡਾਂ ਭਾਰਤ ਈ  ਫਾਡੀ ਰਹਿਣ ਦੇ ਬਾਵਜੂੂੂਦ ਕਈ ਮਾਅਨਿਆਂ ਵਿੱਚ ਖ਼ਾਸ ਰਹੀਆਂ ਹਨ।ਚਾਰ ਦਹਾਕਿਆਂ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਕੋਈ ਮੈਡਲ ਜਿੱਤ ਕੇ ਲਿਆਈ ਤਾਂ ਮਹਿਲਾ ਹਾਕੀ ਟੀਮ ਹਾਲਾਂਕਿ ਕੋਈ ਮੈਡਲ ਤਾਂ ਨਹੀਂ ਲਿਆ ਸਕੀ ਪਰ ਉਹ ਓਲੰਪਿਕ ਵਿੱਚ ਚੌਥੇ ਨੰਬਰ 'ਤੇ ਰਹੀ। ਇਹ ਟੀਮ ਦੀ ਵੱਡੀ ਪ੍ਰਾਪਤੀ ਰਹੀ।ਇਸ ਤੋਂ ਇਲਾਵਾ ਅਥਲੈਟਿਕ ਵਿੱਚ ਮਿਲਖਾ ਸਿੰਘ ਦੇ ਹੱਥੋਂ ਡਿੱਗਿਆ ਸੋਨ ਤਮਗਾ ਨੀਰਜ ਚੋਪੜਾ ਚੁੱਕਣ ਵਿੱਚ ਸਫ਼ਲ ਰਹੇ ਅਤੇ ਐਥਲੈਟਿਕਸ ਵਿੱਚ ਪਹਿਲਾ ਗੋਲਡ ਮੈਡਲ ਲਿਆਉਣ ਵਿੱਚ ਕਾਮਯਾਬ ਰਹੇ।Olympic Games Tokyo 2020 endsਕੀਓ 2020 ਵਿੱਚ ਜਿੱਥੇ ਅਮਰੀਕਾ 39 ਗੋਲਡ, 41 ਚਾਂਦੀ ਅਤੇ ਤਿੰਨ ਕਾਂਸੇ ਦੇ ਤਮਗਿਆਂ ਨਾਲ ਪਹਿਲੇ ਨੰਬਰ ’ਤੇ ਰਿਹਾ ਹੈ।ਉੱਥੇ ਹੀ ਦੂਜੇ ਨੰਬਰ ’ਤੇ 38 ਗੋਲਡ, 32 ਚਾਂਦੀ ਅਤੇ 88 ਕਾਂਸੇ ਦੇ ਤਮਗਿਆਂ ਨਾਲ ਚੀਨ ਦੂਜੇ ਅਤੇ 27 ਗੋਲਡ, 14 ਚਾਂਦੀ ਅਤੇ 58 ਕਾਂਸੇ ਦੇ ਤਮਗਿਆਂ ਨਾਲ ਮੇਜ਼ਬਾਨ ਜਪਾਨ ਤੀਜੇ ਨੰਬਰ 'ਤੇ ਰਿਹਾ।

ਭਾਰਤ ਲਈ ਕਿਵੇਂ ਰਹੀਆਂ

ਗੋਲਡ (1)- ਨੀਰਜ ਚੋਪੜਾ (ਜੈਵਲਿਨ ਥਰੋਅ)

ਚਾਂਦੀ (2)- ਰੈਸਲਿੰਗ (57 ਕਿੱਲੋ ਭਾਰ ਵਰਗ) ਰਾਜ ਕੁਮਾਰ ਦਹੀਆ ਅਤੇ ਵੇਟ ਲਿਫ਼ਟਿੰਗ (49 ਕਿੱਲੋ ਭਾਰ ਵਰਗ) ਮੀਰਾ ਬਾਈ ਚਾਨੂ

ਕਾਂਸੀ (4)- ਵੂਮੈਨਜ਼ ਸਿੰਗਲਜ ਬੈਡਮਿੰਟਨ- ਪੀਵੀ ਸਿੰਧੂ, ਵੂਮੈਨਜ਼ ਵੈਲਟਲਵੇਟ ਬੌਕਸਿੰਗ- ਲਵਲੀਨਾ ਬੋਰਗੋਹੇਨ, ਪੁਰਸ਼ ਹਾਕੀ ਟੀਮ ਅਤੇ ਰੈਸਲਿੰਗ (65 ਕਿੱਲੋ ਭਾਰ ਵਰਗ) ਬਜਰੰਗ ਪੁਨੀਆਂ।

ਭਾਰਤ ਪੂਰੇ ਟੂਰਨਾਮੈਂਟ ਵਿੱਚ ਅਠਤਾਲੀਵੇਂ ਨੰਬਰ 'ਤੇ ਰਿਹਾ।

ਖੇਡਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਕਿ ਕੋਰੋਨਾ ਮਹਾਮਾਰੀ ਕਾਰਨ ਲਗਭਗ ਖਾਲੀ ਸਟੇਡੀਅਮ ਵਿੱਚ ਖੇਡਾਂ ਸ਼ੁਰੂ ਹੋਈਆਂ। ਕਈ ਮੁਕਾਬਲੇ ਅਜਿਹੇ ਵੀ ਸਨ ਜਿਨ੍ਹਾਂ ਵਿੱਚ ਸ਼ਾਇਦ ਇੱਕ ਵੀ ਦਰਸ਼ਕ ਨਾ ਹੋਵੇ।ਇਸ ਵਾਰ 50 ਖੇਡ ਅਨੁਸ਼ਾਸ਼ਨਾਂ ਦੀਆਂ 33 ਖੇਡਾਂ ਵਿੱਚ ਮੁਕਾਬਲੇ ਹੋਏ। ਜਿਨ੍ਹਾਂ ਵਿੱਚ 11,000 ਖਿਡਾਰੀ 339 ਸੋਨ ਤਗਮਿਆਂ ਲਈ ਭਿੜੇ ਬੇਸ਼ੱਕ ਇਸ ਦੇ ਨਾਲ ਚਾਂਦੀ ਅਤੇ ਤਾਂਬੇ ਦੇ ਮੈਡਲ ਵੀ ਸਨ।ਇਸ ਵਾਰ ਕੌਮਾਂਤਰੀ ਓਲੰਪਿਕ ਕਮੇਟੀ ਨੇ 5 ਹੋਰ ਖੇਡਾਂ ਸ਼ਾਮਲ ਕਰਨ ਦਾ ਫ਼ੈਸਲਾ ਲਿਆ ਜੋ ਕਿ 2016 ਦੀਆਂ ਰੀਓ ਓਲੰਪਿਕ ਵਿੱਚ ਸ਼ਾਮਿਲ ਨਹੀਂ ਸਨ। ਇਹ ਸਨ- ਕਰਾਟੇ, ਸਰਫਿੰਗ, ਸਪੋਰਟ ਕਲਾਈਂਬਿੰਗ ਅਤੇ ਸਕੇਟਬੋਰਡਿੰਗ। ਇਸ ਵਾਰ 48.8% ਔਰਤਾਂ ਹਿੱਸਾ ਲੈ ਰਹੀਆਂ ਹਨ ਜੋ ਇੱਕ ਰਿਕਾਰਡ ਹੈ।ਇੰਤਜ਼ਾਮੀਆ ਵੱਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਮੁਤਾਬਕ ਟੋਕੀਓ ਓਲੰਪਿਕ ਇਤਿਹਾਸ ਦੀਆਂ ਸਭ ਤੋਂ ਮਹਿੰਗੀਆਂ ਖੇਡਾਂ ਹਨ। ਬੁਹਤ ਜ਼ਿਆਦਾ ਖ਼ਰਚਾ ਕੋਰੋਨਾ ਕਾਰਨ ਖੇਡਾਂ ਦੇ ਮੁਲਤਵੀ ਹੋ ਜਾਣ ਕਾਰਨ ਵਧਿਆ ਅਤੇ ਸਫ਼ਰੀ ਪਾਬੰਦੀਆਂ ਕਾਰਨ ਸੈਲਾਨੀਆਂ ਤੋਂ ਹੋਣ ਵਾਲੀ ਆਮਦਨੀ ਵੀ ਨਾ ਹੋ ਸਕੀ।