ਸ੍ਰੀ ਹਰੀ ਨਟਰਾਜ ਨੇ ਕੌਮੀ ਰਿਕਾਰਡ ਨਾਲ ਜਿੱਤਿਆ ਗੋਲਡ.

ਸ੍ਰੀ ਹਰੀ ਨਟਰਾਜ ਨੇ ਕੌਮੀ ਰਿਕਾਰਡ ਨਾਲ ਜਿੱਤਿਆ ਗੋਲਡ.
ਸ੍ਰੀ ਹਰੀ ਨਟਰਾਜ

 *ਸਾਜਨ ਤੋਂ ਓਲੰਪਿਕ ਕੁਆਲੀਫਾਈ ਦੀ ਆਸ

ਅਮ੍ਰਿੰਤਸਰ ਟਾਇਮਜ਼ ਬਿਊਰੋ

ਤਾਸ਼ਕੰਦ  : ਭਾਰਤ ਦੇ ਚੋਟੀ ਦੇ ਤੈਰਾਕ ਸ੍ਰੀ ਹਰੀ ਨਟਰਾਜ ਨੇ ਇੱਥੇ 50 ਮੀਟਰ ਬੈਕਸਟ੍ਰੋਕ ਵਿਚ ਕੌਮੀ ਰਿਕਾਰਡ ਬਣਾਉਣ ਦੇ ਨਾਲ ਉਜ਼ਬੇਕਿਸਤਾਨ ਓਪਨ ਚੈਂਪੀਅਨਸ਼ਿਪ ਵਿਚ ਆਪਣਾ ਦੂਜਾ ਗੋਲਡ ਮੈਡਲ ਹਾਸਲ ਕੀਤਾ। 20 ਸਾਲ ਦੇ ਇਸ ਤੈਰਾਕ ਨੇ  ਫੀਨਾ ਮਾਨਤਾ ਹਾਸਲ ਓਲੰਪਿਕ ਕੁਆਲੀਫਾਇੰਗ ਚੈਂਪੀਅਨਸ਼ਿਪ ਵਿਚ 25.11 ਸਕਿੰਟ ਦੇ ਸਮੇਂ ਨਾਲ ਚੋਟੀ ਦਾ ਸਥਾਨ ਹਾਸਲ ਕੀਤਾ।ਭਾਰਤੀ ਤੈਰਾਕਾਂ ਨੇ ਇਸ ਚੈਂਪੀਅਨਸ਼ਿਪ ਵਿਚ 29 ਮੈਡਲ (18 ਗੋਲਡ, ਸੱਤ ਸਿਲਵਰ ਤੇ ਚਾਰ ਕਾਂਸੇ) ਜਿੱਤ ਲਏ ਹਨ। ਇਹ ਸ੍ਰੀਹਰੀ ਦਾ ਦੋ ਦਿਨਾਂ ਵਿਚ ਤੀਜਾ ਰਾਸ਼ਟਰੀ ਰਿਕਾਰਡ ਹੈ। ਬੈਂਗਲੁਰੂ ਦੇ ਇਸ ਤੈਰਾਕ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਆਪਣੇ ਪਸੰਦੀਦਾ 100 ਮੀਟਰ ਬੈਕਸਟ੍ਰੋਕ ਮੁਕਾਬਲੇ ਵਿਚ ਦੋ ਵਾਰ ਕੌਮੀ ਰਿਕਾਰਡ ਬਣਾਇਆ। ਸ੍ਰੀਹਰੀ ਨੇ 100 ਮੀਟਰ ਬੈਕਸਟ੍ਰੋਕ ਵਿਚ ਪਹਿਲਾਂ ਹੀ ਟੋਕੀਓ ਓਲੰਪਿਕ ਲਈ ਬੀ ਮਾਰਕ ਹਾਸਲ ਕਰ ਲਿਆ ਹੈ। ਉਨ੍ਹਾਂ ਨੇ ਹੀਟ ਵਿਚ 54.10 ਸਕਿੰਟ ਨਾਲ ਆਪਣਾ ਨਿੱਜੀ ਸਰਬੋਤਮ ਸਮਾਂ ਕੱਢਿਆ ਤੇ ਫਿਰ ਫਾਈਨਲ ਵਿਚ 54.07 ਸਕਿੰਟ ਦੇ ਸਮੇਂ ਨਾਲ ਗੋਲਡ ਮੈਡਲ ਜਿੱਤਿਆ। ਉਹ ਸਿਰਫ਼ 0.22 ਸਕਿੰਟ ਨਾਲ ਓਲੰਪਿਕ ਏ ਕੁਆਲੀਫੀਕਿਸ਼ੇਨ ਮਾਰਕ ਤੋਂ ਖੁੰਝ ਗਏ।

ਸਾਜਨ ਪ੍ਰਕਾਸ਼ ਤੋਂ ਓਲੰਪਿਕ ਕੁਆਲੀਫਿਕੇਸ਼ਨ ਦੀ ਉਮੀਦ

ਭਾਰਤ ਦੇ ਪੰਜ ਮੁੱਕੇਬਾਜ਼ ਕੁਆਰਟਰ ਫਾਈਨਲ 'ਚ, ਨਰਵਾਲ ਨੇ ਓਲੀਵੀਅਰ ਨੂੰ 4-1 ਨਾਲ ਹਰਾਇਆ. ਇਕ ਹੋਰ ਤੈਰਾਕ ਸਾਜਨ ਪ੍ਰਕਾਸ਼ ਤੋਂ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਉਮੀਦ ਹੈ। ਉਨ੍ਹਾਂ ਨੇ ਜਿਨ੍ਹਾਂ ਸਾਰੇ ਚਾਰ ਮੁਕਾਬਲਿਆਂ ਵਿਚ ਹਿੱਸਾ ਲਿਆ ਹੈ ਉਨ੍ਹਾਂ ਸਾਰਿਆਂ ਵਿਚ ਗੋਲਡ ਮੈਡਲ ਹਾਸਲ ਕੀਤਾ ਹੈ